Saturday, October 29, 2011

ਟੀਮ ਅੰਨਾ ਹੋਵੇਗੀ ਭੰਗ ?

ਨਵੀਂ ਦਿੱਲੀ /ਰਾਲੇਗਣ ਸਿਧੀ, 28 ਅਕਤੂਬਰ (ਯੂ. ਐੱਨ. ਆਈ.)-



ਟੀਮ ਅੰਨਾ ਦੀ ਕੋਰ ਕਮੇਟੀ ਦੀ ਸ਼ਨੀਵਾਰ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਇਸ ਟੀਮ ਦੇ ਮੈਂਬਰ ਕੁਮਾਰ ਵਿਸ਼ਵਾਸ ਨੇ ਅੰਨਾ ਹਜ਼ਾਰੇ ਨੂੰ ਚਿੱਠੀ ਲਿਖ ਕੇ ਕੋਰ ਕਮੇਟੀ ਭੰਗ ਕਰਨ ਅਤੇ ਮੈਂਬਰਾਂ ਨੂੰ ਸ਼ਾਮਲ ਕਰਕੇ ਟੀਮ ਦਾ ਵਾਧਾ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਸ਼ੁੱਕਰਵਾਰ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਨੇਤਾ ਸਾਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਦੇ ਜਨਤਕ ਅਕਸ ਅਤੇ ਭਰੋਸੇਯੋਗਤਾ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਟੀਮ ਅੰਨਾ ਦਾ ਪਸਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਇਨ੍ਹਾਂ ਸਭ ਹਮਲਿਆਂ ਅਤੇ ਉਨ੍ਹਾਂ ਦੀ ਸਫਾਈ ਦੇਣ ਦੇ ਮੂਲ ਮੁੱਦੇ ਤੋਂ ਧਿਆਨ ਹਟਾਉਣ ਦੀ ਉਨ੍ਹਾਂ ਦੀ ਸਾਜ਼ਿਸ਼ ਮਜ਼ਬੂਤ ਹੋਵੇਗੀ। ਇੰਝ ਹੋਣ \'ਤੇ ਨਾ ਸਿਰਫ ਜਨਲੋਕਪਾਲ ਮੁੱਦਾ ਪ੍ਰਭਾਵਿਤ ਹੋਵੇਗਾ, ਸਗੋਂ ਕਈ ਕਰੋੜ ਭਾਰਤ ਵਾਸੀਆਂ ਦੇ ਉਸ ਭਰੋਸੇ ਨੂੰ ਵੀ ਢਾਹ ਵੱਜੇਗੀ, ਜਿਸ ਅਧੀਨ ਉਹ ਸੰਵਿਧਾਨਿਕ, ਅਹਿੰਸਕ ਅਤੇ ਸ਼ਾਂਤਮਈ ਢੰਗ ਨਾਲ ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਸੀਮਤ ਲੋਕਾਂ ਦੀ ਇਸ ਕੋਰ ਕਮੇਟੀ ਦਾ ਪਸਾਰ ਕਰਕੇ ਇਸ ਨੂੰ 121 ਕਰੋੜ ਲੋਕਾਂ ਦੀ \'ਹਾਰਡ ਕੋਰ ਕਮੇਟੀ\' ਵਜੋਂ ਤਬਦੀਲ ਕਰ ਦਿਓ। ਦੂਜੇ ਪਾਸੇ ਅੰਨਾ ਹਜ਼ਾਰੇ ਦੇ ਇਕ ਸਹਿਯੋਗੀ ਰਾਜੂ ਨੇ ਰਾਲੇਗਣ ਸਿਧੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਨਾ ਟੀਮ ਵਿਚ ਤਬਦੀਲੀ ਦੀ ਖਬਰ ਤੋਂ ਇਨਕਾਰ ਕਰਦਿਆਂ ਕਿਹਾ ਕਿ ਟੀਮ ਅੰਨਾ ਵਿਚ ਤਬਦੀਲੀ ਨਹੀਂ ਹੋਵੇਗੀ, ਸਗੋਂ ਵਾਧਾ ਹੋਵੇਗਾ। ਇਸ ਵਿਚ ਫੌਜ ਦੇ ਸੇਵਾਮੁਕਤ ਅਧਿਕਾਰੀ ਤੇ ਸਾਬਕਾ ਜੱਜ ਸ਼ਾਮਲ ਹੋਣਗੇ। ਇਸ ਦੀ ਮੈਂਬਰੀ ਆਨਲਾਈਨ ਹੋਵੇਗੀ। ਅੰਨਾ ਚਾਹੁੰਦੇ ਹਨ ਕਿ ਦੇਸ਼ ਭਰ ਵਿਚ 20 ਤੋਂ 45 ਸਾਲ ਦੀ ਉਮਰ ਦੇ ਨੌਜਵਾਨ ਸਵੈਮ ਸੇਵਕਾਂ ਦੀ ਟੀਮ ਬਣੇ। ਰਾਜੂ ਨੇ ਦੱਸਿਆ ਕਿ ਅੰਨਾ ਸ਼ਨੀਵਾਰ ਨੂੰ ਗਾਜ਼ੀਆਬਾਦ ਵਿਖੇ ਹੋਣ ਵਾਲੀ ਕੋਰ ਕਮੇਟੀ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਦੇ ਬੈਠਕ ਵਿਚ ਸ਼ਾਮਲ ਨਾ ਹੋਣ ਦਾ ਕਾਰਨ ਮੌਨ ਵਰਤ ਹੈ। ਟੀਮ ਅੰਨਾ ਦੇ ਮੈਂਬਰਾਂ \'ਤੇ ਲੱਗ ਰਹੇ ਦੋਸ਼ਾਂ ਅਤੇ 2 ਪ੍ਰਮੁੱਖ ਮੈਂਬਰਾਂ ਦੇ ਅਸਤੀਫਿਆਂ \'ਤੇ ਚਰਚਾ ਲਈ ਸੱਦੀ ਗਈ ਇਸ ਬੈਠਕ ਵਿਚ ਟੀਮ ਦੇ 2 ਮੁੱਖ ਮੈਂਬਰ ਸੰਤੋਸ਼ ਹੇਗੜੇ ਤੇ ਮੇਧਾ ਪਾਟੇਕਰ ਸ਼ਾਮਲ ਨਹੀਂ ਹੋਣਗੇ।


News From: http://www.7StarNews.com

No comments:

 
eXTReMe Tracker