Saturday, October 29, 2011

ਟੀਮ ਅੰਨਾ \'ਚ ਚੰਗੇ ਲੋਕਾਂ ਲਈ ਜਗ੍ਹਾਂ ਨਹੀ

ਜੈਪੁਰ, 28 ਅਕਤੂਬਰ—



ਅੰਨਾ ਹਜਾਰੇ ਟੀਮ ਕੋਰ ਦੇ ਮੈਂਬਰ ਰਹੇ ਰਾਜੇਂਦਰ ਸਿੰਘ ਨੇ ਕਿਹਾ ਹੈ ਕਿ ਅੰਨਾ ਹਜਾਰੇ ਆਪਣੇ ਮਕਸਦ ਤੋਂ ਭਟਕ ਗਏ ਹਨ, ਟੀਮ ਅੰਨਾ ਘਮੰਡੀ ਲੋਕਾਂ ਦਾ ਦਲ ਹੈ ਉਸ \'ਚ ਚੰਗੇ ਲੋਕਾਂ ਦੇ ਲਈ ਕੋਈ ਜਗ੍ਹਾਂ ਨਹੀ ਹੈ। ਰਾਜੇਂਦਰ ਸਿੰਘ ਨੇ ਕਿਹਾ ਕਿ ਅੰਨਾ ਹਜਾਰੇ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕਰਨ ਤੋਂ ਪਹਿਲਾ ਇਹ ਤੈਅ ਕੀਤਾ ਸੀ ਕਿ ਅਭਿਆਨ ਰਾਜਨੈਤਿਕ ਨਹੀ ਹੋਵੇਗਾ। ਇਸਦੇ ਬਾਵਜੂਦ ਹਿਸਾਰ ਚੁਨਾਅ \'ਚ ਅੰਨਾ ਹਜਾਰੇ ਨੇ ਭ੍ਰਿਸ਼ਟ ਉਮੀਦਵਾਰ ਦਾ ਸਮਰਥਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਸਮੇਂ ਅੰਨਾ ਹਜਾਰੇ ਨੇ ਹਿਸਾਰ \'ਚ ਰਾਜਨੈਤਿਕ ਉਮੀਦਵਾਰ ਦਾ ਸਮਰਥਨ ਕੀਤਾ ਉਸ ਸਮੇਂ ਮੈਂ ਨਰੋਬੀ \'ਚ ਸੀ। ਰਾਜਨੈਤਿਕ ਅਭਿਆਨ ਹੋਣ ਦੇ ਨਾਲ ਹੀ ਟੀਮ ਅੰਨਾ ਤੋਂ ਅਲਗ ਹੋਣ ਦਾ ਫੈਸਲਾ ਲਿਆ ਕਿਉਂਕਿ ਮੈਂ ਸੱਤਾ ਦੀ ਦਲਾਲੀ \'ਚ ਹਿੱਸੇਦਾਰ ਨਹੀ ਬਨਣਾ ਚਾਹੁੰਦਾ ਸੀ। ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਦਿੱਲੀ \'ਚ ਕੀਤੇ ਗਏ ਅਭਿਆਨ ਨੂੰ ਮੀਡੀਆ ਦੀ ਮਦਦ ਨਾਲ ਲੋਕਾਂ ਦਾ ਸਮਰਥਨ ਮਿਲਿਆ ਹੈ। ਇਸ ਨਾਲ ਟੀਮ ਅੰਨਾ ਮੈਂਬਰ ਘਮੰਡੀ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਟੀਮ ਅੰਨਾ \'ਚ ਸਭ ਤੋਂ ਜ਼ਿਆਦਾ ਖਰਾਬ ਮੈਂਬਰ ਕਿਰਨ ਬੇਦੀ ਤੇ ਅਰਵਿੰਦ ਕੇਜਰੀਵਾਲ ਹੈ।


News From: http://www.7StarNews.com

No comments:

 
eXTReMe Tracker