Wednesday, October 26, 2011

ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ

ਨਵੀਂ ਦਿੱਲੀ/ਮੁੰਬਈ, 25 ਅਕਤੂਬਰ (ਏਜੰਸੀਆਂ)—ਵਧਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਉਣ ਦਾ ਯਤਨ ਕਰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇਕ ਵਾਰ ਮੁੜ ਮੰਗਲਵਾਰ ਥੋੜ੍ਹੇ ਸਮੇਂ ਦੇ ਕਰਜ਼ੇ ਦੀਆਂ ਦਰਾਂ, ਰੇਪੋ ਅਤੇ ਰਿਵਰਸ ਰੇਪੋ ਵਿਚ ਇਕ ਚੌਥਾਈ ਫੀਸਦੀ ਦਾ ਵਾਧਾ ਕਰ ਦਿੱਤਾ, ਜਿਸ ਕਾਰਨ ਘਰ ਅਤੇ ਕਾਰ ਸਮੇਤ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ।

ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੂਬਾਰਾਓ ਨੇ ਚਾਲੂ ਵਿੱਤੀ ਸਾਲ ਦੀ ਕਰਜ਼ਾ ਅਤੇ ਕਰੰਸੀ ਨੀਤੀ ਦੀ ਛਿਮਾਹੀ ਸਮੀਖਿਆ ਵਿਚ ਮੰਗਲਵਾਰ ਰੇਪੋ ਤੇ ਰਿਵਰਸ ਰੇਪੋ \'ਚ ਇਕ ਚੌਥਾਈ ਫੀਸਦੀ ਦੇ ਵਾਧੇ ਦਾ ਐਲਾਨ ਕੀਤਾ। ਮਾਰਚ 2010 ਪਿੱਛੋਂ ਇਹ 13ਵੀਂ ਵਾਰ ਵਾਧਾ ਹੋਇਆ ਹੈ। ਹੁਣ ਰੇਪੋ ਦਰ 8.25 ਫੀਸਦੀ ਤੋਂ ਵੱਧ ਕੇ 8.50 ਫੀਸਦੀ ਹੋ ਜਾਏਗੀ, ਜਦੋਂਕਿ ਰਿਵਰਸ ਰੇਪੋ ਦਰ 7.25 ਫੀਸਦੀ ਤੋਂ ਵੱਧ ਕੇ 7.50 ਫੀਸਦੀ ਹੋ ਗਈ ਹੈ। ਸੀ. ਆਰ. ਆਰ. ਅਤੇ ਬੈਂਕ ਦਰਾਂ ਪਹਿਲਾਂ ਵਾਂਗ ਹੀ 6 ਫੀਸਦੀ \'ਤੇ ਹਨ।

ਵਧਦੀ ਮਹਿੰਗਾਈ, ਯੂਰੋ ਕਰਜ਼ਾ ਸੰਕਟ ਅਤੇ ਵਿਕਸਿਤ ਦੇਸ਼ਾਂ ਦੀ ਆਰਥਿਕ ਹਾਲਤ ਵਿਚ ਆ ਰਹੀ ਸੁਸਤੀ ਨੂੰ ਮੁੱਖ ਰੱਖਦਿਆਂ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿਚ ਕੁਲ ਘਰੇਲੂ ਉਤਪਾਦਨ ਦੇ ਅੰਦਾਜ਼ੇ ਨੂੰ 8 ਫੀਸਦੀ ਤੋਂ ਘਟਾ ਕੇ 7.6 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਥੋਕ ਕੀਮਤ ਸੂਚਕ ਅੰਕ \'ਤੇ ਆਧਾਰਤ ਸਿੱਕੇ ਦੇ ਪਸਾਰ ਦੇ ਮਾਰਚ 2012 ਤਕ ਘੱਟ ਕੇ 7 ਫੀਸਦੀ ਆਉਣ ਦਾ ਅਨੁਮਾਨ ਲਾਉਂਦੇ ਹੋਏ ਕਿਹਾ ਗਿਆ ਹੈ ਕਿ ਇਸ ਸਾਲ ਦਸੰਬਰ ਤੋਂ ਇਸ \'ਚ ਕਮੀ ਆਉਣ ਲੱਗੇਗੀ ਅਤੇ 2012-13 ਦੀ ਪਹਿਲੀ ਛਿਮਾਹੀ ਵਿਚ ਇਸ \'ਚ ਹੋਰ ਵਧੇਰੇ ਨਰਮੀ ਆਏਗੀ।

ਕੇਂਦਰੀ ਬੈਂਕ ਨੇ ਕਿਹਾ ਕਿ ਘਰੇਲੂ ਪੱਧਰ \'ਤੇ ਮੰਗ ਵਿਚ ਕਮੀ ਆਉਣ ਦੇ ਸੰਕੇਤ ਮਿਲੇਗੀ। ਕੱਚੇ ਤੇਲ ਦੀਆਂ ਕੀਮਤਾਂ ਵਿਚ ਮਾਮੂਲੀ ਨਰਮੀ ਆਈ ਹੈ। ਖੁਰਾਕੀ ਵਸਤਾਂ ਦੀ ਸਪਲਾਈ \'ਚ ਵੱਡਾ ਫਰਕ ਹੈ। ਇਸ ਨੂੰ ਮੁੱਖ ਰੱਖਦਿਆਂ ਦੁੱਧ, ਅੰਡੇ, ਮੱਛੀ, ਦਾਲਾਂ, ਸਬਜ਼ੀਆਂ ਅਤੇ ਫਲਾਂ \'ਚ ਖੁਰਾਕੀ ਸਿੱਕੇ ਦੇ ਪਸਾਰ \'ਚ ਉਤਾਰ-ਚੜ੍ਹਾਅ ਵਿਚ ਅਹਿਮ ਭੂਮਿਕਾ ਨਿਭਾਉਣਗੇ। ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ ਵਿਚ ਘਰੇਲੂ ਜੀ. ਡੀ. ਪੀ. ਦੇ 8.0 ਫੀਸਦੀ ਤਕ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ ਪਰ ਕੌਮਾਂਤਰੀ ਆਰਥਿਕ ਹਾਲਤ ਵਿਚ ਆ ਰਹੀ ਸਥਿਰਤਾ ਅਤੇ ਘਰੇਲੂ ਪੱਧਰ \'ਤੇ ਮੰਗ \'ਚ ਆ ਰਹੀ ਕਮੀ ਕਾਰਨ ਦੇਸ਼ ਦੇ ਵਿਕਾਸ \'ਚ ਸੁਸਤੀ ਆ ਸਕਦੀ ਹੈ। ਗਵਰਨਰ ਨੇ ਕਿਹਾ ਕਿ ਥੋੜ੍ਹੇ ਸਮੇਂ ਦੀਆਂ ਦਰਾਂ \'ਚ ਵਾਧੇ ਦਾ ਅਸਰ ਮਧਕਾਲੀ ਸਮੇਂ \'ਚ ਨਜ਼ਰ ਆਏਗਾ ਅਤੇ ਦਸੰਬਰ ਵਿਚ ਸਿੱਕੇ ਦੇ ਪਸਾਰ \'ਚ ਨਰਮੀ ਆਉਣੀ ਸ਼ੁਰੂ ਹੋ ਜਾਏਗੀ।


News From: http://www.7StarNews.com

No comments:

 
eXTReMe Tracker