Wednesday, October 26, 2011

ਕਿਰਨ ਬੇਦੀ ਦੇ ਐੱਨ. ਜੀ. ਓ. ਦੇ ਟਰੱਸਟੀ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ, 25 ਅਕਤੂਬਰ (ਭਾਸ਼ਾ)-



ਪਹਿਲਾਂ ਤੋਂ ਹੀ ਵਿਵਾਦਾਂ ਵਿਚ ਘਿਰੀ ਹੋਈ ਅੰਨਾ ਹਜ਼ਾਰੇ ਟੀਮ ਦੀ ਮੈਂਬਰ ਕਿਰਨ ਬੇਦੀ ਦੇ ਸਾਹਮਣੇ ਮੰਗਲਵਾਰ ਨੂੰ ਇਕ ਹੋਰ ਸਮੱਸਿਆ ਆ ਗਈ, ਜਦੋਂ ਉਨ੍ਹਾਂ ਦੇ ਗੈਰ-ਸਰਕਾਰੀ ਸੰਗਠਨ ਦੇ ਇਕ ਸੰਸਥਾਪਕ ਮੈਂਬਰ ਨੇ ਟਰੱਸਟ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਕਿ ਕਿਰਾਇਆ ਮਾਮਲੇ ਵਿਚ ਉਨ੍ਹਾਂ ਦਾ ਅਕਸ ਖਰਾਬ ਹੋਇਆ ਹੈ। ਫਲਾਈਵੈੱਲ ਟ੍ਰੈਵਲ ਦੇ ਮਾਲਕ ਅਤੇ ਕਿਰਨ ਬੇਦੀ ਦੇ ਸੰਗਠਨ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਟਰੱਸਟੀ ਅਨਿਲ ਬਲ ਨੇ ਕਿਹਾ ਕਿ ਕਿਰਾਇਆ ਵਧ ਲੈਣ ਦੇ ਮਾਮਲੇ ਵਿਚ ਜੋ ਗੱਲ ਕਹੀ ਗਈ ਹੈ, ਉਸ ਕਾਰਨ ਲੋਕਾਂ ਦੇ ਮਨ ਵਿਚ ਇਹ ਧਾਰਨਾ ਪੈਦਾ ਹੋਈ ਹੈ ਕਿ ਰਿਆਇਤੀ ਟਿਕਟ ਜਾਰੀ ਕਰਨ ਪਿੱਛੋਂ ਬਿੱਲ ਵਧਾ-ਚੜ੍ਹਾਅ ਕੇ ਤਿਆਰ ਕਰਨ ਲਈ ਮੈਂ ਜ਼ਿੰਮੇਵਾਰ ਹਾਂ। ਅਨਿਲ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਸ ਮਾਮਲੇ ਵਿਚ ਜੋ ਕੁਝ ਹੋਇਆ ਹੈ, ਉਸ ਕਾਰਨ ਉਨ੍ਹਾਂ ਦਾ ਅਕਸ ਲੋਕਾਂ ਦੀਆਂ ਨਜ਼ਰਾਂ ਵਿਚ ਡਿੱਗਾ ਹੈ। ਇਸੇ ਕਾਰਨ ਉਨ੍ਹਾਂ ਟਰੱਸਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ, ਨਾਲ ਹੀ ਉਨ੍ਹਾਂ ਇੰਡੀਆ ਵਿਜ਼ਨ ਫਾਊਂਡੇਸ਼ਨ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀਆਂ ਸਫਰ ਦੀਆਂ ਲੋੜਾਂ ਲਈ ਕੋਈ ਹੋਰ ਟ੍ਰੈਵਲ ਏਜੰਟ ਨਿਯੁਕਤ ਕਰ ਲਏ।

ਕਿਰਨ ਬੇਦੀ ਨੇ ਕਥਿਤ ਤੌਰ \'ਤੇ ਆਯੋਜਕਾਂ ਨੂੰ ਵੱਧ ਪੈਸਿਆਂ ਦਾ ਬਿੱਲ ਦਿੱਤਾ ਸੀ, ਜਦੋਂਕਿ ਉਨ੍ਹਾਂ ਆਪਣੀ ਬਹਾਦਰੀ ਦੇ ਮੈਡਲ ਦੇ ਆਧਾਰ \'ਤੇ ਹਵਾਈ ਟਿਕਟਾਂ ਵਿਚ ਰਿਆਇਤ ਹਾਸਲ ਕੀਤੀ ਸੀ। ਉਨ੍ਹਾਂ ਆਪਣਾ ਬਚਾਅ ਕਰਦਿਆਂ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਨਿੱਜੀ ਤੌਰ \'ਤੇ ਲਾਭ ਨਹੀਂ ਲਿਆ ਅਤੇ ਬਚਾਈ ਗਈ ਰਕਮ ਫਾਊਂਡੇਸ਼ਨ ਨੂੰ ਦੇ ਦਿੱਤੀ ਸੀ। ਅਨਿਲ ਨੇ ਕਿਹਾ ਕਿ ਕੁਝ ਅਖਬਾਰਾਂ ਨੇ ਮੈਨੂੰ ਉਕਤ ਸੰਸਥਾ ਦਾ ਖਜ਼ਾਨਚੀ ਤਕ ਦੱਸਿਆ ਹੈ। ਕੁਝ ਚੈਨਲਾਂ ਨੇ ਬਿੱਲ ਵਿਖਾਉਂਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਕੰਪਨੀ ਨੇ ਜਾਣਬੁੱਝ ਕੇ ਵਧਾਅ-ਚੜ੍ਹਾਅ ਕੇ ਬਿੱਲ ਪੇਸ਼ ਕੀਤੇ।


News From: http://www.7StarNews.com

No comments:

 
eXTReMe Tracker