Monday, October 24, 2011

ਕਾਂਗਰਸ ਨੂੰ ਸੱਤਾ ਤੋਂ ਲਾਂਭੇ ਹੋ ਜਾਣਾ ਚਾਹੀਦੈ : ਮਜੀਠੀਆ

ਲੁਧਿਆਣਾ, 23 ਅਕਤੂਬਰ (ਪ,ਪ)-



ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਪ੍ਰਧਾਨ ਸ. ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਚੌਧਰੀ ਮਦਨ ਲਾਲ ਬੱਗਾ ਰਾਜ ਮੰਤਰੀ ਦੇ ਘਰ ਉਨ੍ਹਾਂ ਦੇ ਭਤੀਜੇ ਦੀ ਮੌਤ \'ਤੇ ਦੁੱਖ ਪ੍ਰਗਟ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਕੱਢੀ ਜਾ ਰਹੀ ਪੰਜਾਬ ਯਾਤਰਾ ਉਨ੍ਹਾਂ ਦਾ ਕੁਝ ਨਹੀਂ ਸੰਵਾਰ ਸਕੇਗੀ। ਸ. ਮਜੀਠੀਆ ਨੇ ਕਿਹਾ ਕਿ ਦੇਸ਼ \'ਚ ਹੋਈਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੀ ਸ਼ਰਮਨਾਕ ਹੋਈ ਹਾਰ ਨੂੰ ਦੇਖਦੇ ਹੋਏ ਹਰਿਆਣਾ ਤੇ ਦੇਸ਼ \'ਚੋਂ ਸੱਤਾ ਦੀ ਕੁਰਸੀ ਛੱਡ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ। ਸ. ਮਜੀਠੀਆ ਨੇ ਕਿਹਾ ਕਿ ਜ਼ਿਮਨੀ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਕਿ ਹੁਣ ਲੋਕ ਕਾਂਗਰਸ ਦਾ ਬੋਰੀਆ ਬਿਸਤਰਾ ਬੰਨ੍ਹਣ ਲਈ ਤਿਆਰੀ ਕਰ ਚੁੱਕੇ ਹਨ। ਉਨ੍ਹਾਂ ਪੰਜਾਬ ਵਿਚ 2012 ਵਿਚ ਵਿਧਾਨ ਸਭਾ ਚੋਣਾਂ ਦੀ ਭਵਿੱਖ ਬਾਣੀ ਕਰਦਿਆਂ ਕਿਹਾ ਕਿ ਕਾਂਗਰਸ ਦਾ ਹਸ਼ਰ ਵੀ ਹਿਸਾਰ ਵਾਲਾ ਹੋਵੇਗਾ। ਉਨ੍ਹਾਂ ਪੰਜਾਬ ਵਿਚ ਮਨਪ੍ਰੀਤ ਬਾਦਲ, ਬਰਨਾਲਾ ਅਤੇ ਕਾਮਰੇਡਾਂ ਦੀ ਤਿੱਕੜੀ ਬਾਰੇ ਕਿਹਾ ਕਿ ਇਹ ਚੱਲੇ ਹੋਏ ਕਾਰਤੂਸ ਹਨ। ਮਜੀਠੀਆ ਨੂੰ ਅੱਜ ਚੌਧਰੀ ਬੱਗਾ ਨੇ ਹਲਕਾ ਪੂਰਬੀ ਦੇ ਸਪੋਰਟਰਾਂ ਨਾਲ ਮਿਲਾਇਆ ਅਤੇ ਵਪਾਰੀ ਵਰਗ ਨਾਲ ਮਿਲਣੀ ਕਰਵਾਈ। ਇਸ ਮੌਕੇ ਸ. ਮਜੀਠੀਆ ਨਾਲ ਸਾਬਕਾ ਮੰਤਰੀ ਮਹੇਸ਼ਇੰਦਰ ਗਰੇਵਾਲ, ਮਨਪ੍ਰੀਤ ਇਯਾਲੀ ਚੇਅਰਮੈਨ, ਮਹਿੰਦਰਪਾਲ ਸਿੰਘ ਸੰਨੀ ਜੌਹਰ, ਮਨਜੀਤ ਸਿੰਘ ਗਿੱਲ, ਪ੍ਰਭਜੋਤ ਸਿੰਘ ਧਾਲੀਵਾਲ, ਕਮਲਜੀਤ ਸਿੰਘ ਮੱਲ੍ਹਾ, ਚੇਅਰਮੈਨ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਰਘਵੀਰ ਸਿੰਘ ਤੂਰ, ਗੁਰਬਖਸ਼ ਸਿੰਘ ਬਿੱਲਾ ਕੌਂਸਲਰ ਅਤੇ ਹੋਰ ਆਗੂ ਸ਼ਾਮਲ ਸਨ।


News From: http://www.7StarNews.com

No comments:

 
eXTReMe Tracker