Monday, October 24, 2011

ਘਰ ਦਾ ਸਾਮਾਨ ਸੜ ਕੇ ਸੁਆਹ

ਕੁਰਾਲੀ, 23 ਅਕਤੂਬਰ (ਪ,ਪ)-



ਨਜ਼ਦੀਕੀ ਪਿੰਡ ਪਡਿਆਲਾ ਦੇ ਇਕ ਘਰ ਵਿਚ ਰਸੋਈ ਗੈਸ ਦਾ ਸਿਲੰਡਰ ਲੀਕ ਹੋਣ ਕਾਰਨ ਘਰ ਵਿਚ ਪਈ ਲੱਖਾਂ ਦੀ ਨਗਦੀ, ਗਹਿਣੇ ਅਤੇ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਘਰ ਵਿਚ ਜਲਿਆ ਪਿਆ ਸਾਮਾਨ ਅਤੇ ਜਲੀ ਹੋਈ ਨਗਦੀ ਵਾਲੇ ਨੋਟ ਦਿਖਾਉਂਦੇ ਹੋਏ ਅੰਮ੍ਰਿਤ ਕੌਰ ਅਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਕ ਹਫਤੇ ਪਹਿਲਾਂ ਕੁਰਾਲੀ ਦੀ ਐੱਚ.ਪੀ. ਗੈਸ ਏਜੰਸੀ ਤੋਂ ਲਿਆਂਦਾ ਗਿਆ ਰਸੋਈ ਗੈਸ ਦਾ ਸਿਲੰਡਰ ਉਨ੍ਹਾਂ ਨੇ ਅੱਜ ਬਦਲਿਆ ਹੀ ਸੀ ਕਿ ਇਕ ਪਾਸੇ ਤੋਂ ਲੀਕ ਕਰਨ ਲੱਗ ਪਿਆ। ਇਸ ਤੋਂ ਪਹਿਲਾਂ ਕਿ ਉਹ ਇਸ ਲੀਕ ਸਿਲੰਡਰ ਬਾਰੇ ਸੋਚਦੀ ਕਿ ਗੈਸ ਨੂੰ ਲੱਗੀ ਅੱਗ ਨੇ ਸਾਰੇ ਘਰ ਨੂੰ ਆਪਣੀ ਚਪੇਟ ਵਿਚ ਲੈ ਲਿਆ। ਅੰਮ੍ਰਿਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਮੀਨ ਵੇਚ ਕੇ ਮਕਾਨ ਬਣਾਉਣਾ ਸ਼ੁਰੂ ਕੀਤਾ ਸੀ। ਇਸ ਕਾਰਨ ਲਗਭਗ ਡੇਢ ਲੱਖ ਦੀ ਨਗਦੀ ਉਨ੍ਹਾਂ ਦੇ ਘਰ ਵਿਚ ਪਈ ਸੀ ਅਤੇ ਅੱਗ ਕਾਰਨ ਸਾਰੀ ਨਗਦੀ ਸੜ ਕੇ ਸੁਆਹ ਹੋ ਗਈ। ਇਸ ਤੋਂ ਇਲਾਵਾ ਘਰ ਵਿਚ ਪਏ ਗਹਿਣੇ, ਲੱਕੜੀ ਦਾ ਸਾਮਾਨ, ਬੈੱਡ, ਸੋਫਾ ਅਤੇ ਹੋਰ ਫਰਨੀਚਰ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਉਨ੍ਹਾਂ ਦਾ ਲਗਭਗ 5 ਲੱਖ ਦਾ ਨੁਕਸਾਨ ਹੋ ਗਿਆ। ਪਰਿਵਾਰ ਨੇ ਜ਼ਿਲਾ ਪ੍ਰਸ਼ਾਸਨ ਅਤੇ ਰਸੋਈ ਗੈਸ ਕੰਪਨੀ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।






News From: http://www.7StarNews.com

No comments:

 
eXTReMe Tracker