Saturday, November 5, 2011

ਸ਼ਾਹਰੁਖ ਖਾਨ ਨੂੰ 3 ਕਰੋੜ ਪੰਜਾਬ ਸਰਕਾਰ ਨੇ ਨਹੀਂ ਦਿੱਤੇ : ਸੁਖਬੀਰ



ਜਲੰਧਰ, 4 ਨਵੰਬਰ (ਪ.ਪ)-

ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਟੂਰਨਾਮੈਂਟ ਦੇ ਦੌਰਾਨ ਸ਼ਾਹਰੁਖ ਨੂੰ ਪੰਜਾਬ ਸਰਕਾਰ ਨੇ 3 ਕਰੋੜ ਰੁਪਏ ਦੀ ਰਾਸ਼ੀ ਨਹੀਂ ਦਿੱਤੀ, ਸਗੋਂ ਪ੍ਰੋਗਰਾਮ ਦੀ ਦੇਖਭਾਲ ਕਰਨ ਵਾਲੀ ਈਵੈਂਟ ਮੈਨੇਜਮੈਂਟ ਕੰਪਨੀ ਵਲੋਂ ਸ਼ਾਹਰੁਖ ਖਾਨ ਨੂੰ ਦਿੱਤੀ ਗਈ ਹੈ। ਉਕਤ ਗੱਲਾਂ ਦਾ ਖੁਲਾਸਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਈਵੈਂਟ ਮੈਨੇਜ ਕਰ ਰਹੀ ਕੰਪਨੀ ਵਲੋਂ ਸ਼ਾਹਰੁਖ ਖਾਨ ਨੂੰ ਬੁਲਾਉਣ ਦਾ ਮਤਾ ਰੱਖਿਆ ਗਿਆ ਸੀ ਅਤੇ ਕੰਪਨੀ ਦੀਆਂ ਸਾਰੀਆਂ ਪਾਲਿਸੀਜ਼ ਬਾਰੇ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ। ਸ. ਸੁਖਬੀਰ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਜੋ ਡਾਂਸ ਹੋਇਆ ਉਸਦੇ ਬਾਰੇ \'ਚ ਵੀ ਉਨ੍ਹਾਂ ਨੂੰ ਪਹਿਲਾਂ ਨਹੀਂ ਪਤਾ ਸੀ। ਇਸ ਲਈ ਉਨ੍ਹਾਂ ਕੰਪਨੀ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਆਖਰੀ ਮੈਚ ਤਕ ਪੰਜਾਬੀ ਸੱਭਿਆਚਾਰ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਗਰਾਮ ਕਰਵਾਏ ਜਾਣ।




News From: http://www.7StarNews.com

No comments:

 
eXTReMe Tracker