Thursday, December 1, 2011

ਮਨੀਪੁਰ ‘ਚ ਬੰਬ ਧਮਾਕਾ ਇਕ ਹਲਾਕ, ਦੋ ਜ਼ਖ਼ਮੀ

ਇੰਫਾਲ, 30 ਨਵੰਬਰ-(ਪ,ਪ)

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੌਰੇ ਤੋਂ ਤਿੰਨ ਦਿਨ ਪਹਿਲਾਂ ਇਕ ਪ੍ਰਦਰਸ਼ਨੀ ਵਿਚ ਇਕ ਜ਼ੋਰਦਾਰ ਬੰਬ ਧਮਾਕੇ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ ਦੋ ਜ਼ਖ਼ਮੀ ਹੋ ਗਏ। ਪੂਰਬੀ ਇੰਫਾਲ ਵਿਚ ਇਹ ਧਮਾਕਾ ਪ੍ਰਦਰਸ਼ਨੀ ਦੀ ਸਮਾਪਤੀ ਦੇ ਦਿਨ ਹੋਇਆ।

ਸਰਕਾਰੀ ਸੂਤਰਾਂ ਅਨੁਸਾਰ ਇਹ ਧਮਾਕਾ ਉਦੋਂ ਹੋਇਆ ਜਦੋਂ ਇਕ ਰਿਕਸ਼ੇ ਵਾਲਾ ਬੰਬ ਨੂੰ ਪ੍ਰਦਰਸ਼ਨੀ ਵਾਲੇ ਸਥਾਨ ਦੇ ਗੇਟ ਨੇੜੇ ਰੱਖ ਰਿਹਾ ਸੀ। ਰਿਕਸ਼ੇ ਵਾਲੇ ਨੂੰ ਅਤਿਵਾਦੀਆਂ ਨੇ ਪੈਸੇ ਦੇ ਕੇ ਇਹ ਸਾਮਾਨ ਇਥੇ ਪਹੁੰਚਾਉਣ ਲਈ ਕਿਹਾ ਸੀ। ਇਸ ਪ੍ਰਦਰਸ਼ਨੀ ਵਿਚ ਵਿਦੇਸ਼ੀ ਵੀ ਭਾਗ ਲੈ ਰਹੇ ਸਨ। ਰਿਕਸ਼ਾ ਚਾਲਕ ਦੀ ਮੌਤ ਹੋ ਗਈ ਤੇ ਦੋ ਔਰਤਾਂ ਜ਼ਖ਼ਮੀ ਹੋ ਗਈਆਂ। ਰਿਕਸ਼ੇ ਵਾਲੇ ਨੂੰ 20 ਰੁਪਏ ਭਾੜਾ ਦਿੱਤਾ ਗਿਆ ਸੀ। ਕਿਸੇ ਗਰੁੱਪ ਨੇ ਜਾਂ ਵਿਅਕਤੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ।


News From: http://www.7StarNews.com

No comments:

 
eXTReMe Tracker