Thursday, December 1, 2011

ਫਿਲਮ ਨਿਰਮਾਤਾ ਯਸ਼ ਚੋਪੜਾ ਨੇ ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 30 ਨਵੰਬਰ

ਉਘੇ ਫਿਲਮ ਨਿਰਮਾਤਾ ਯਸ਼ ਚੋਪੜਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਆਪਣੀ ਨਵੀਂ ਫਿਲਮ ਦੀ ਸਫਲਤਾ ਲਈ ਅਰਦਾਸ ਕੀਤੀ ਹੈ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਨਵੀਂ ਹਿੰਦੀ ਫਿਲਮ ਦੀ ਸ਼ੂਟਿੰਗ ਜਨਵਰੀ ਮਹੀਨੇ ਤੋਂ ਆਰੰਭ ਹੋਵੇਗੀ ਅਤੇ ਦੀਵਾਲੀ ਮੌਕੇ ਫਿਲਮ ਰਿਲੀਜ਼ ਕੀਤੀ ਜਾਵੇਗੀ। ਪ੍ਰੇਮ ਕਹਾਣੀ ਵਿਸ਼ੇ 'ਤੇ ਆਧਾਰਿਤ ਇਸ ਫਿਲਮ ਵਿਚ ਕਲਾਕਾਰਾਂ ਵਜੋਂ ਸ਼ਾਹਰੁਖ ਖਾਨ, ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੱਬ ਨੇ ਬਣਾ ਦੀ ਜੋੜੀ ਫਿਲਮ ਬਣਾਈ ਸੀ ਅਤੇ ਉਸ ਫਿਲਮ ਵਿਚ ਵੀ ਸ਼ਾਹਰੁਖ ਖਾਨ ਨੂੰ ਬਤੌਰ ਨਾਇਕ ਲਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤਕ ਸ਼ਾਹਰੁਖ ਖਾਨ ਨਾਲ ਸੱਤ ਫਿਲਮਾਂ ਬਣਾ ਚੁੱਕੇ ਹਨ ਅਤੇ ਵਧੇਰੇ ਫਿਲਮਾਂ ਸਫਲ ਹੋਈਆਂ ਹਨ।

ਪੰਜਾਬੀ ਫਿਲਮ ਬਣਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਕੋਈ ਚੰਗਾ ਵਿਸ਼ਾ ਮਿਲਿਆ ਤਾਂ ਜ਼ਰੂਰ ਫਿਲਮ ਬਣਾਉਣਗੇ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬੀ ਫਿਲਮਾਂ ਘੱਟ ਸਫਲ ਹੋ ਰਹੀਆਂ ਹਨ ਪਰ ਪੰਜਾਬੀ ਸਭਿਆਚਾਰ ਦੀ ਛੋਹ ਵਾਲੀਆਂ ਹਿੰਦੀ ਫਿਲਮਾਂ ਜ਼ਰੂਰ ਸਫਲ ਹੋ ਰਹੀਆਂ ਹਨ। ਇਸ ਨਾਲ ਵੀ ਪੰਜਾਬੀ ਸਭਿਆਚਾਰ ਦਾ ਪਸਾਰਾ ਹੋ ਰਿਹਾ ਹੈ।


News From: http://www.7StarNews.com

No comments:

 
eXTReMe Tracker