Tuesday, December 27, 2011

ਪੰਜਾਬ ਪੁਲੀਸ ਨੇ ਦਲਬੀਰ ਅਕੈਡਮੀ ਨੂੰ ਹਰਾਇਆ

ਫ਼ਤਹਿਗੜ੍ਹ ਸਾਹਿਬ,December - 27 - 2011

ਦਸਮੇਸ਼ ਸਪੋਰਟਸ ਕਲੱਬ ਫ਼ਤਿਹਗੜ੍ਹ ਸਾਹਿਬ ਵੱਲੋਂ ਕਰਵਾਏ ਗਏ 37ਵੇਂ ਆਲ ਇੰਡੀਆ ਬਾਬਾ ਜ਼ੌਰਾਵਰ ਸਿੰਘ-ਬਾਬਾ ਫਤਿਹ ਸਿੰਘ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਦੇ ਤੀਜੇ ਦਿਨ ਟੂਰਨਾਮੈਂਟ ਦਾ ਪਹਿਲਾ ਮੈਚ ਪੰਜਾਬ ਪੁਲੀਸ ਜਲੰਧਂਰ ਅਤੇ ਦਲਬੀਰ ਅਕੈਡਮੀ ਦੇ ਵਿਚਕਾਰ ਹੋਇਆ, ਜਿਸ ਵਿੱਚ ਪੰਜਾਬ ਪੁਲੀਸ 5-4 ਨਾਲ ਜੇਤੂ ਰਹੀ।

ਦੂਜਾ ਮੈਚ ਜੇ.ਸੀ.ਟੀ. ਅਕੈਡਮੀ ਫਗਵਾੜਾ ਅਤੇ ਅੰਬਾਲਾ ਦੀ ਟੀਮ ਵਿਚਕਾਰ ਹੋਇਆ, ਜਿਸ ਵਿੱਚ ਅੰਬਾਲਾ ਦੀ ਟੀਮ ਟਾਈਬਰੇਕਰ ਵਿੱਚ 5-4 ਨਾਲ ਜੇਤੂ ਰਹੀ। ਦਸਮੇਸ਼ ਸਪੋਰਟਸ ਕਲੱਬ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਲਿਬੜਾ ਨੇ ਖੇਡਾਂ ਦਾ ਮਹੱਤਵ ਦੱਸਦੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਪੜ੍ਹਾਈ ਦਾ ਇੱਕ ਅਹਿਮ ਸਥਾਨ ਹੈ, ੳੱੁਥੇ ਹੀ ਖੇਡਾਂ ਵੀ ਓਨੀਆਂ ਹੀ ਮਹਤੱਤਾ ਰੱਖਦੀਆਂ ਹਨ।

ਇਸ ਮੌਕੇ ਨਰਿੰਦਰ ਸਿੰਘ ਟਿਵਾਣਾ, ਗਗਨਦੀਪ ਸਿੰਘ ਸ਼ਮਸ਼ੇਰ ਨਗਰ, ਹਰਮੌਜਿੰਦਰ ਸਿੰਘ ਹਰਜੀ, ਜਰਨੈਲ ਸਿੰਘ ਹਿੰਦੁਪੁਰ, ਭੁਪਿੰਦਰ ਸਿੰਘ ਬਧੌਛੀ, ਠੇਕੇਦਾਰ ਅਵਤਾਰ ਸਿੰਘ ਚਨਾਰਥਲ, ਗੁਰਮੇਲ ਸਿੰਘ ਖਰੌੜੀ, ਪੰਡਿਤ ਨਰੇਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ, ਟਕਸਾਲੀ ਕਾਂਗਰਸੀ ਅਜੀਤ ਸਿੰਘ ਸਰਹਿੰਦ ਸ਼ਹਿਰ, ਸ਼ੇਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਖਦੇਵ ਸਿੰਘ ਪੰਜੌਲੀ, ਸੁਭਾਸ਼ ਸੂਦ, ਜਸਪ੍ਰੀਤ ਸਿੰਘ ਰਿਉਨਾ ਅਤੇ ਕੁਲਦੀਪ ਸਿੰਘ ਸੌਢਾਂ ਨੇ ਵੀ ਸੰਬੋਧਨ ਕੀਤਾ।

ਉਪਰੋਕਤ ਤੋਂ ਇਲਾਵਾ ਰਨਦੀਪ ਸਿੰਘ ਲਾਡੀ ਅਤੇਵਾਲੀ, ਅਮਰਜੀਤ ਸਿੰਘ ਮਾਨੂੰਪੁਰ, ਮਨਦੀਪ ਸਿੰਗਲਾ ਭੀਮਾ, ਗੁਰਮੇਲ ਸਿੰਘ ਬਧੌਛੀ, ਜਸਕੀਰਾ ਸਿੰਘ ਰੁੜਕੀ, ਨਿਰਮਲ ਸਿੰਘ ਜਾਗੋ, ਗੁਰਮੀਤ ਸਿੰਘ ਡੰਘੇੜੀਆਂ, ਦਲਵੀਰ ਸਿੰਘ ਗੋਲਾ ਬਲਾੜੀ, ਰਣਜੀਤਾ ਸਿੰਘ ਆਦਮਪੁਰ, ਇੰਦਰਜੀਤ ਸਿੰਘ ਹਿੰਦੂਪੁਰ, ਨਿਰਮਲ ਸਿੰਘ ਚਨਾਰਥਲ ਵੀ ਹਾਜ਼ਰ ਸਨ।


News From: http://www.7StarNews.com

No comments:

 
eXTReMe Tracker