Monday, December 26, 2011

ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਨਹੀਂ ਉਤਰੇ ਸਰਕਾਰ ਦੇ ਹੋਰਡਿੰਗ

ਜਲੰਧਰ,December - 26 - 2011(Tehelkanews

ਹੋਇਆਂ 24 ਘੰਟੇ ਬੀਤਣ ਤੋਂ ਬਾਅਦ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਕੰਪਲੈਕਸ ਤੇ ਸਿਵਲ ਹਸਪਤਾਲ 'ਚ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਹੋਰਡਿੰਗ ਬੋਰਡ ਅਜੇ ਤੱਕ ਨਹੀਂ ਉਤਾਰੇ ਗਏ।

ਹਾਲਾਂਕਿ ਚੋਣ ਜ਼ਾਬਤਾ ਲਾਗੂ ਹੋ ਜਾਣ 'ਤੇ ਬੀਤੀ ਰਾਤ ਤੱਕ 80 ਫੀਸਦੀ ਤੱਕ ਚੋਣ ਅਧਿਕਾਰੀਆਂ ਨੇ ਰਾਜਨੀਤਿਕ ਪਾਰਟੀਆਂ ਵੱਲੋਂ ਸਰਕਾਰੀ ਜਾਇਦਾਦਾਂ 'ਤੇ ਲਗਾਏ ਗਏ ਹੋਰਡਿੰਗ ਬੋਰਡ ਉਤਾਰ ਦਿੱਤੇ ਗਏ ਸਨ। ਉੱਧਰ ਚੋਣ ਕਮਿਸ਼ਨ ਨੇ ਜਲੰਧਰ ਦੇ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਨੂੰ ਖਰਚੇ ਪੱਖ ਤੋਂ ਸੰਵੇਦਸ਼ੀਲ ਐਲਾਨਿਆ ਹੋਇਆ ਹੈ।

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਲੱਗਾ ਵੱਡਾ ਹੋਰਡਿੰਗ ਬੋਰਡ ਆਦਰਸ਼ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾ ਰਿਹਾ ਹੈ। ਇਸ ਬੋਰਡ 'ਤੇ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਪ੍ਰਮੁੱਖਤਾ ਨਾਲ ਛਾਪਈ ਗਈ ਹੈ। ਡਿਪਟੀ ਕਮਿਸ਼ਨਰ ਜੋ ਕਿ ਸਮੁੱਚੇ ਜ਼ਿਲ੍ਹੇ ਦਾ ਚੋਣ ਅਧਿਕਾਰੀ ਵੀ ਹੁੰਦਾ ਹੈ, ਦੇ ਦਫਤਰ ਕੰਪਲੈਕਸ ਦੇ ਮੁੱਖ ਗੇਟ 'ਤੇ ਵੀ ਅਕਾਲੀ- ੁਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ 'ਚ ਕੀ-ਕੀ ਪ੍ਰਾਪਤੀਆਂ ਕੀਤੀਆਂ ਹਨ, ਦਾ ਜ਼ਿਕਰ ਕਰਦਾ ਬੋਰਡ ਚੋਣ ਜ਼ਾਬਤੇ ਦਾ ਮੂੰਹ ਚਿੜ੍ਹਾ ਰਿਹਾ ਹੈ। ਇਸ ਬੋਰਡ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਸਰਕਾਰੀ ਦਫਤਰਾਂ 'ਚੋਂ ਅਜੇ ਤੱਕ ਸਰਕਾਰੀ ਕੈਲੰਡਰ ਵੀ ਨਹੀਂ ਉਤਾਰੇ ਗਏ ਹਨ।

ਚੋਣ ਅਧਿਕਾਰੀਆਂ ਦਾ ਮੰਨਣਾ ਸੀ ਕਿ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ ਸਰਕਾਰੀ ਕੈਲੰਡਰ ਨਹੀਂ ਉਤਾਰੇ ਗਏ। ਸੋਮਵਾਰ ਦਫਤਰ ਖੁਲ੍ਹਦਿਆਂ ਸਾਰ ਹੀ ਮੁੱਖ ਮੰਤਰੀ ਦੀਆਂ ਫੋਟੋਆਂ ਤੇ ਕੈਲੰਡਰ ਉਤਾਰ ਦਿੱਤੇ ਜਾਣਗੇ। ਚੋਣ ਅਧਿਕਾਰੀਆਂ ਨੇ ਕੱਲ੍ਹ ਰਾਤ ਤੱਕ ਨਗਰ ਨਿਗਮ ਦੇ ਮੁਲਾਜ਼ਮਾਂ ਤੇ ਪੁਲੀਸ ਦੀ ਮੱਦਦ ਨਾਲ ਬਹੁਤ ਸਾਰੇ ਬੋਰਡ ਤੇ ਪੋਸਟਰ ਉਤਾਰ ਦਿੱਤੇ ਸਨ। ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਪ੍ਰਿਆਂਕ ਭਾਰਤੀ ਨਾਲ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਚੋਣ ਕਮਿਸ਼ਨ ਵੱਲੋਂ ਖਰਚੇ ਪੱਖੋਂ ਸੰਵੇਦਨਸ਼ੀਲ ਐਲਾਨੇ ਜਲੰਧਰ ਜ਼ਿਲ੍ਹੇ ਦੇ ਸਾਰੇ ਹੀ ਨੌਂ ਵਿਧਾਨ ਸਭਾ ਹਲਕੇ ਜਲੰਧਰ ਕੇਂਦਰੀ, ਉਤਰੀ, ਪੱਛਮੀ ਛਾਉਣੀ ਕਰਤਾਰਪੁਰ, ਆਦਮਪੁਰ, ਸ਼ਾਹਕੋਟ, ਫਿਲੌਰ ਤੇ ਨਕੋਦਰ 'ਚ ਪੈਸੇ ਦੀ ਤਾਕਤ 'ਤੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰੀਕ੍ਰਿਆ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਵਾਸਤੇ ਚੋਣ ਖਰਚਿਆਂ 'ਤੇ ਬਾਜ਼ ਅੱਖ ਰੱਖੀ ਜਾਵੇਗੀ।


News From: http://www.7StarNews.com

No comments:

 
eXTReMe Tracker