Tuesday, December 27, 2011

ਗੁਰੂ ਤੇ ਗਿੱਲ ਦੀ ਸਰਕਾਰੀ ਰਿਹਾਇਸ਼ ’ਤੇ ਇਤਰਾਜ਼

ਚੰਡੀਗੜ੍ਹ, 27 ਦਸੰਬਰ 2011 (Tehelkanews)

ਪੰਜਾਬ ਦੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਤੇ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਦੇ ਚੰਡੀਗੜ੍ਹ ਵਿਚਲੀਆਂ ਸਰਕਾਰੀ ਰਿਹਾਇਸ਼ਾਂ ਬਾਰੇ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਵੱਲੋਂ ਚੋਣ ਕਮਿਸ਼ਨ ਤੋਂ ਸਲਾਹ ਲਈ ਗਈ ਹੈ ਕਿ ਉਕਤ ਅਧਿਕਾਰੀ ਸਿਆਸੀ ਮੈਦਾਨ 'ਚ ਕੁੱਦਣ ਤੋਂ ਬਾਅਦ ਸਰਕਾਰੀ ਘਰ ਰੱਖ ਸਕਦੇ ਹਨ ਜਾਂ ਨਹੀਂ।

ਰਾਜ ਦੀ ਵਧੀਕ ਮੁੱਖ ਚੋਣ ਅਫਸਰ ਸ੍ਰੀਮਤੀ ਊਸ਼ਾ ਆਰ. ਸ਼ਰਮਾ ਨੇ ਦੱਸਿਆ ਕਿ ਕਮਿਸ਼ਨ ਨੂੰ ਇਸ ਬਾਰੇ ਪੱਤਰ ਲਿਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਤੇ ਸ੍ਰੀ ਗਿੱਲ ਵਿਧਾਨ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ´ਮਵਾਰ ਭਦੌੜ ਤੇ ਮੋਗਾ ਤੋਂ ਉਮੀਦਵਾਰ ਐਲਾਨੇ ਗਏ ਹਨ। ਸ੍ਰੀ ਗੁਰੂ ਤੇ ਗਿੱਲ ਦੇ ਸਰਕਾਰੀ ਅਹੁਦਿਆਂ 'ਤੇ ਹੁੰਦੇ ਹੋਏ ਚੰਡੀਗੜ੍ਹ ਵਿੱਚ ਸਰਕਾਰ ਨੇ ਮਕਾਨ ਦਿੱਤੇ ਹੋਏ ਹਨ। ਸੇਵਾ ਮੁਕਤੀ ਤੋਂ ਬਾਅਦ ਦੋਵਾਂ ਨੇ ਸਰਕਾਰੀ ਘਰਾਂ ਵਿੱਚ ਰਿਹਾਇਸ਼ ਰੱਖੀ ਹੋਈ ਹੈ।


News From: http://www.7StarNews.com

No comments:

 
eXTReMe Tracker