Tuesday, December 27, 2011

ਟੀ-20 ਮੁਕਾਬਲੇ ਵਿੱਚ ਪੰਜਾਬ ਦੀ ਮਹਿਲਾ ਟੀਮ ਜਿੱਤੀ

ਜਲੰਧਰ, 27 ਦਸੰਬਰ December - 27 - 2011 (Tehelkanews)

ਊਨਾ ਵਿਖੇ ਹੋਏ ਉਤਰੀ ਖੇਤਰ ਟੀ-20 ਮੁਕਾਬਲੇ ਵਿੱਚ ਪੰਜਾਬ ਮਹਿਲਾ ਕ੍ਰਿਕਟ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੀਮ ਦੇ ਕੋਚ ਰੂਪਬਸੰਤ ਅਤੇ ਮੈਨੇਜਰ ਜੱਸਕਰਨ ਨੇ ਦੱਸਿਆ ਕਿ ਪੰਜਾਬ ਦੀਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ, ਹਿਮਾਚਲ, ਦਿੱਲੀ ਅਤੇ ਜੰਮੂ ਕਸ਼ਮੀਰ ਨੂੰ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਮਹਿਲਾ ਕ੍ਰਿਕਟ ਟੀਮ ਹੁਣ 30 ਦਸੰਬਰ ਤੋਂ ਕੱਟਕ ਵਿਖੇ ਹੋਣ ਵਾਲੇ ਰਾਸ਼ਟਰੀ ਟੀ-20 ਮੁਕਾਬਲੇ ਵਿੱਚ ਹਿੱਸਾ ਲਵੇਗੀ।


News From: http://www.7StarNews.com

No comments:

 
eXTReMe Tracker