Tuesday, December 27, 2011

ਹਰਸਿਮਰਤ ਕੇਸ: ਮਾਨਸਾ ਦੇ ਡੀ.ਸੀ. ਨੂੰ ਯੂ ਟਿਊਬ ਦੇਖਣ ਦੀ ਹਦਾਇਤ

ਚੰਡੀਗੜ੍ਹ, 27 ਦਸੰਬਰ(Tehelkanews)

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਇਕ ਸਕੂਲ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਨੂੰ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਉਣ ਲਈ ਜ਼ੋਰ ਪਾਉਣ ਦੇ ਮਾਮਲੇ ਤੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੇ ਪੱਲਾ, ਝਾੜ ਲਿਆ ਸੀ, ਪਰ ਚੋਣ ਕਮਿਸ਼ਨ ਨੇ ਇਸ ਅਧਿਕਾਰੀ ਨੂੰ ਸਬੂਤ ਵਜੋਂ ਯੂ ਟਿਊਬ 'ਤੇ ਪਾਈ ਵੀਡੀਓ ਕਲਿੱਪ ਦੇਖਣ ਲਈ ਕਿਹਾ ਹੈ। ਇਹ ਕਲਿੱਪ ਉਸ ਮੌਕੇ ਅਸਲ ਵਿਚ ਇਕ ਟੀ.ਵੀ. ਚੈਨਲ ਵੱਲੋਂ ਰਿਕਾਰਡ ਕੀਤੀ ਗਈ ਸੀ। ਇਸ ਵੀਡੀਓ ਕਲਿੱਪ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪਤਨੀ ਤੇ ਸੰਸਦ ਮੈਂਬਰ ਹਸਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਦਾਤੇਵਾਸ ਦੇ ਆਦਰਸ਼ ਸਕੂਲ ਦਾ ਉਦਘਾਟਨ ਕੀਤਾ ਤੇ ਆਪਣੇ ਭਾਸ਼ਨ ਦੌਰਾਨ ਉਹ ਸਕੂਲ ਦੇ ਸਟਾਫ ਤੇ ਬੱਚਿਆਂ ਨੂੰ ਪ੍ਰਤੱਖ ਰੂਪ ਵਿਚ ਇਹ ਕਹਿੰਦਿਆਂ ਦਿਖਾਏ ਗਏ ਹਨ ਕਿ ਜੇ ਆਪਣੇ ਸਕੂਲ ਵਿਚ ਵਿਕਾਸ ਲਈ ਗਰਾਂਟਾਂ ਲੈਣੀਆਂ ਹਨ ਤਾਂ ਘਰਾਂ ਵਿਚ ਜਾ ਕੇ ਆਪਣੇ ਮਾਪਿਆਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਜ਼ੋਰ ਪਾਉਣ।

ਵਧੀਕ ਮੁੱਖ ਚੋਣ ਅਧਿਕਾਰੀ ਊਸ਼ਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੁੱਦੇ 'ਤੇ ਡੀ.ਸੀ. ਰਵਿੰਦਰ ਸਿੰਘ ਤੋਂ ਹੋਰ ਨਵੀਂ ਰਿਪੋਰਟ ਮੰਗੀ ਹੈ। ਚੋਣ ਕਮਿਸ਼ਨ ਨੂੰ ਭੇਜੀ ਪਹਿਲੀ ਰਿਪੋਰਟ ਵਿਚ ਡੀ.ਸੀ. ਨੇ ਇਹ ਕਹਿ ਕੇ ਪੱਲਾ ਝਾੜ ਲਿਆ ਸੀ ਕਿ ਹਰਸਿਮਰਤ ਕੌਰ ਬਾਦਲ ਨੂੰ ਇਹ ਕਹਿੰਦਿਆਂ ਕਿਸੇ ਅਧਿਕਾਰੀ ਨੇ ਨਹੀਂ ਸੁਣਿਆ, ਕਿਉਂਕਿ ਉਹ ਸਾਰੇ ਬਹੁਤ ਰੁੱਝੇ ਹੋਏ ਸਨ। ਇਹ ਸਮਾਗਮ 8 ਦਸੰਬਰ ਨੂੰ ਹੋਇਆ ਸੀ। ਚੋਣ ਕਮਿਸ਼ਨ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਤੇ ਪਟਿਆਲਾ ਡਵੀਜ਼ਨ ਦੇ ਡਵੀਜ਼ਨਲ ਕਮਿਸ਼ਨਰ ਐਸ.ਆਰ. ਲੱਧੜ ਤੋਂ ਇਸ ਬਾਰੇ ਰਿਪੋਰਟ ਮੰਗੀ ਸੀ।




News From: http://www.7StarNews.com

No comments:

 
eXTReMe Tracker