Tuesday, December 27, 2011

ਜਗਬੀਰ ਦੀ ਆਪਣੀ ਕੋਈ ਪਛਾਣ ਹੀ ਨਹੀਂ ਸੀ: ਬਾਦਲ

ਫਗਵਾੜਾ,December - 27 - 2011 (Tehelkanews)

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਚੋਣਾਂ ਲਈ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ 5-7 ਦਿਨਾਂ ਵਿਚ ਜਾਰੀ ਕਰ ਦਿੱਤੀ ਜਾਵੇਗੀ। ਅੱਜ ਸਵੇਰੇ ਇਥੇ ਸ਼ੂਗਰ ਮਿੱਲ ਦੇ ਰੈਸਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਨਾਲ ਸੀਟਾਂ ਦਾ ਜੇਕਰ ਕੋਈ ਤਬਾਦਲਾ ਵੀ ਕਰਨਾ ਹੋਵੇਗਾ ਤਾਂ ਉਹ ਬਹੁਤ ਜਲਦੀ ਕਰ ਲਿਆ ਜਾਵੇਗਾ।

ਉਨ੍ਹਾਂ ਪੰਜਾਬ ਪੀਪਲਜ਼ ਪਾਰਟੀ ਦੇ ਨਿੱਤ ਦਿਹਾੜੇ ਹੋ ਰਹੇ ਵਿਖਰੇਵੇਂ ਸਬੰਧੀ ਪੁੱਛੇ ਸੁਆਲ ਦਾ ਜੁਆਬ ਦਿੰਦੇ ਕਿਹਾ ਕਿ ਪਤਾ ਨਹੀਂ ਕਿਸ ਨਰਾਜ਼ਗੀ ਤੋਂ ਉਹ ਸਾਡੇ ਨਾਲ ਦੂਰ ਹੋ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਫਿਰ ਵੀ ਬੂਹੇ ਖੁੱਲ੍ਹੇ ਹਨ ਜਿਹੜਾ ਵੀ ਪਾਰਟੀ 'ਚੋਂ ਉਧਰ ਗਿਆ ਵਿਅਕਤੀ ਗੰਭੀਰਤਾ ਨਾਲ ਸੋਚ ਰਿਹਾ ਹੈ ਉਹ ਵਾਪਸ ਆ ਰਿਹਾ ਹੈ। ਉਨ੍ਹਾਂ ਛਾਉਣੀ ਹਲਕੇ ਦੇ ਵਿਧਾਇਕ ਰਹੇ ਜਗਬੀਰ ਸਿੰਘ ਸਬੰਧੀ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ਵਿਅਕਤੀ ਦੀ ਕੋਈ ਪਛਾਣ ਨਹੀਂ ਸੀ। ਅਕਾਲੀ ਦਲ ਨੇ ਇਸ ਨੂੰ ਇਸ ਹਲਕੇ ਤੋਂ ਪੇਸ਼ ਕੀਤਾ ਪਰ ਇਸ ਨੇ ਅਕਾਲੀ ਦਲ ਦੀ ਕੋਈ ਕਦਰ ਨਹੀਂ ਕੀਤੀ। ਰੈਸਟ ਹਾਊਸ ਵਿਚ ਸ਼ਾਹਕੋਟ ਤੇ ਨਕੋਦਰ ਹਲਕੇ ਦੇ ਕੁਝ ਵਰਕਰਾਂ ਨਾਲ ਸ੍ਰੀ ਬਾਦਲ ਨੇ ਮੀਟਿੰਗ ਕੀਤੀ ਤੇ ਹੱਥ ਜੋੜ ਕੇ ਅਪੀਲ ਕੀਤੀ ਕਿ ਜੇਕਰ ਕੋਈ ਕਮੀ ਵੀ ਰਹਿ ਗਈ ਹੋਵੇ ਤਾਂ ਮੁਆਫ ਕਰਿਓ ਅਗਲੀ ਸਰਕਾਰ ਦੌਰਾਨ ਰਹਿੰਦੇ ਮਸਲੇ ਵੀ ਹੱਲ ਹੋ ਜਾਣਗੇ।

ਜਦੋਂ ਕਈ ਵਰਕਰਾਂ ਨੇ ਜਥੇਦਾਰ ਵਡਾਲਾ ਖਿਲਾਫ ਭੜਾਸ ਕੱਢੀ ਤਾਂ ਮੌਕੇ 'ਤੇ ਬੈਠੇ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਵਡਾਲਾ ਸਾਹਿਬ ਦੀ ਗੱਲ ਛੱਡੋ ਵੋਟਾਂ ਤਾਂ ਆਪਾਂ ਪਾਰਟੀ ਨੂੰ ਪਾਉਣੀਆਂ ਹਨ।


News From: http://www.7StarNews.com

No comments:

 
eXTReMe Tracker