Tuesday, December 27, 2011

ਲੰਬੀ ਵਿੱਚ ‘ਦਾਸ’ ਤੇ ‘ਪਾਸ਼’ ਕਰਨਗੇ ਜ਼ੋਰ-ਅਜ਼ਮਾਈ

ਕੋਟਕਪੂਰਾ, December - 27 - 2011 (Tehelkanews)

ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਮਹੱਤਵਪੂਰਨ ਵਿਧਾਨ ਸਭਾ ਹਲਕੇ ਲੰਬੀ ਤੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ 'ਚ ਆਪਣੇ ਪਿਤਾ ਗੁਰਦਾਸ ਬਾਦਲ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਹੈ। ਪੰਜਾਬ ਦੇ ਚੋਣ ਇਤਿਹਾਸ 'ਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ 'ਦਾਸ' ਤੇ 'ਪਾਸ' ਸਿਆਸੀ ਪਿੜ੍ਹ 'ਚ ਆਹਮੋ-ਸਾਹਮਣੇ ਹੋਣਗੇ।

ਇਥੇ ਅੰਮ੍ਰਿਤ ਪੈਲੇਸ ਵਿਖੇ ਹੋਈ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਮਨਪ੍ਰੀਤ ਬਾਦਲ ਨੇ ਕਿਹਾ,'ਪਾਰਟੀ ਛੱਡ ਕੇ ਕਾਂਗਰਸ 'ਚ ਗਏ ਉਨ੍ਹਾਂ ਦੇ ਪੁਰਾਣੇ ਵੱਲੋਂ ਲਾਏ ਦੋਸ਼ਾਂ ਬਾਰੇ ਮੈਂ ਸਪੱਸ਼ਟ ਕਰ ਰਿਹਾ ਹਾਂ ਕਿ ਭਵਿੱਖ 'ਚ ਵੀ ਅਕਾਲੀ ਦਲ ਵਾਪਸੀ ਬਿਲਕੁਲ ਅਸੰਭਵ ਹੈ ਭਾਵੇਂ ਕੁਝ ਵੀ ਹੋ ਜਾਵੇ।' ਉਨ੍ਹਾਂ ਕਿਹਾ ਕਿ ਕੁਸ਼ਲਦੀਪ ਤੇ ਜਗਬੀਰ ਬਰਾੜ ਦੇ ਪੀਪਲਜ਼ ਪਾਰਟੀ ਨੂੰ ਛੱਡ ਜਾਣ ਨਾਲ ਪਾਰਟੀ ਨੂੰੂ ਕੋਈ ਫਰਕ ਨਹੀਂ ਪੈਂਦਾ। ਬਲਕਿ ਚੰਗਾ ਹੋਇਆ ਇਨ੍ਹਾਂ ਦੋਹਾਂ ਦੇ ਮਨਸੂਬੇ ਪਹਿਲਾਂ ਹੀ ਸਾਹਮਣੇ ਆ ਗਏ। ਸ੍ਰੀ ਬਾਦਲ ਨੇ ਕਿਹਾ ਕਿ ਕੁਸ਼ਲਦੀਪ ਤੇ ਜਗਬੀਰ ਦੋ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਸ਼ਹੀਦਾਂ ਦੀਆਂ ਸਮਾਧਾਂ ਤੇ ਹਰਮੰਦਰ ਸਾਹਿਬ 'ਚ ਉਨ੍ਹਾਂ ਦਾ ਸਾਥ ਦੇਣ ਦੀ ਸਹੁੰ ਖਾਧੀ ਸੀ ਪਰ ਇਨ੍ਹਾਂ ਦੋਵੇਂ ਨੇ ਸ਼ਹੀਦਾਂ ਤੇ ਪਵਿੱਤਰ ਸਥਾਨਾਂ 'ਤੇ ਖਾਧੀ ਸਹੁੰ ਨੰੂ ਝੂਠਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਸੁਪਨਾ ਵੇਖ ਰਹੇ ਹਨ ਕਿ ਪੰਜਾਬ ਦਾ ਭਵਿੱਖ ਸੁਨਹਿਰਾ ਹੋ ਸਕੇ। ਉਨ੍ਹਾਂ ਕਿਹਾ,'ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕਰਦਾ ਹਾਂ ਕਿ ਸਾਂਝੇ ਮੋਰਚੇ ਵੱਲੋਂ ਚੋਣਾਂ 'ਚ ਕੋਈ ਵੀ ਭ੍ਰਿਸ਼ਟ ਤੇ ਬੇਈਮਾਨ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਰੇਗਾ।

ਇਸ ਤੋਂ ਪਹਿਲਾਂ ਹਾਸਰਾਸ ਕਲਾਕਾਰ ਤੇ ਪੀ.ਪੀ.ਪੀ. ਦੇ ਆਗੂ ਭਗਵੰਤ ਮਾਨ ਨੇ ਆਪਣੇ ਟੋਟਕਿਆਂ ਰਾਹੀਂ ਵਰਕਰਾਂ ਦਾ ਮਨੋਰੰਜਨ ਕੀਤਾ। ਭਗਵੰਤ ਮਾਨ ਨੇ ਬਲਵੰਤ ਸਿੰਘ ਰਾਮੂਵਾਲੀਆ 'ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਪਿਛਲੇ ਤੀਹ ਸਾਲ ਤੋਂ ਰਾਮੂਵਾਲੀਆ ਨੂੰੂ ਸਿਆਸਤ 'ਚ ਪ੍ਰਕਾਸ਼ ਸਿੰਘ ਬਾਦਲ ਦੀ ਵਿਰੋਧਤਾ ਕਰਦਾ ਵੇਖਦੀ ਰਹੀ ਹੈ ਤੇ ਅੱਜ ਸਟੇਜ 'ਤੇ ਉਨ੍ਹਾਂ ਦੇ ਸੋਹਲੇ ਗਾਉਂਦੇ ਵੇਖ ਕੇ ਹੱਕੀ-ਬੱਕੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੂੰੂ ਪੂਰਾ ਭਰੋਸਾ ਹੈ ਕਿ ਪੰਜਾਬ ਦੇ ਲੋਕ ਸ਼ਹੀਦਾਂ ਨੰੂ ਯਾਦ ਰੱਖਣਗੇ ਤੇ 30 ਜਨਵਰੀ ਨੂੰੂ ਵਧੀਆ ਫੈਸਲਾ ਕਰਨਗੇ। ਇਸ ਮੌਕੇ ਬੀਬੀ ਸ਼ਵਿੰਦਰ ਕੌਰ ਜੌਹਲ, ਮਨਜੀਤ ਕੌਰ ਜਨਰਲ ਸਕੱਤਰ, ਗੁਰਦਾਸ ਸਿੰਘ, ਜਸਕਰਨ ਸਿੰਘ, ਜਤਿੰਦਰ ਕੁਮਾਰ ਸ਼ਰਮਾ, ਜਰਨੈਲ ਸਿੰਘ ਸਿਵੀਆਂ, ਦਰਸ਼ਨ ਸਿੰਘ ਵੜਿੰਗ,ਕਾਮਰੇਡ ਜਗਰੂਪ ਸਿੰਘ, ਕਾਮਰੇਡ ਪਵਨਪ੍ਰੀਤ ਸਿੰਘ, ਪ੍ਰਦੀਪ ਸਿਵੀਆਂ, ਗਗਨਜੀਤ ਸਿੰਘ ਸਾਦਿਕ, ਜੈ ਜੀਤ ਸਿੰਘ ਜੌਹਲ, ਹਨੀ ਫੱਤਣਵਾਲਾ, ਸੁਰਿੰਦਰ ਸਿੰਘ ਖਾਲਸਾ, ਪੱਖਾ ਸੇਖੋਂ, ਕੇਵਲ ਸਿੰਘ ਬਰਾੜ, ਗੁਰਸੇਵਕ ਸਿੰਘ ਸਿਵੀਆਂ, ਜਸਵਿੰਦਰ ਸਿੰਘ ਤੇ ਦੀਦਾਰ ਸਿੰਘ ਸੰਧੂ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੁਸ਼ਲਦੀਪ ਢਿੱਲੋਂ ਦੇ ਪਾਰਟੀ ਛੱਡਣ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਇਸ ਇਲਾਕੇ 'ਚ ਇਹ ਪਹਿਲੀ ਵਰਕਰ ਮੀਟਿੰਗ ਸੀ ਜਿਸ 'ਚ ਕਾਫੀ ਇਕੱਠ ਸੀ।


News From: http://www.7StarNews.com

No comments:

 
eXTReMe Tracker