Monday, December 26, 2011

ਵੀਨਾ ਮਲਿਕ ਦੇ ਜਲਵੇ

December - 26 - 2011

ਅਕਸਰ ਚਰਚਾ 'ਚ ਰਹਿਣ ਵਾਲੀ ਅਭਿਨੇਤਰੀ ਵੀਨਾ ਮਲਿਕ ਸਵਯੰਬਰ ਸੀਜ਼ਨ-4 ਨਾਲ ਮੁੜ ਸੁਰਖੀਆਂ 'ਚ ਹੈ। ਬਿੱਗ-ਬੌਸ ਦੇ ਸੀਜ਼ਨ-4 ਦੌਰਾਨ ਅਸ਼ਮਿਤ ਪਟੇਲ ਨਾਲ ਉਸ ਦੀ ਨੇੜਤਾ ਨੇ ਉਸ ਨੂੰ ਬਹੁਤ ਪ੍ਰਸਿੱਧੀ ਦਿਵਾਈ। ਰਾਖੀ ਸਾਵੰਤ, ਰਾਹੁਲ ਮਹਾਜਨ ਅਤੇ ਰਤਨ ਰਾਜਪੂਤ ਤੋਂ ਬਾਅਦ ਹੁਣ ਵੀਨਾ ਮਲਿਕ ਆਪਣੇ ਦੋ ਸਬੰਧਾਂ ਤੇ ਮੰਗਣੀ ਦੇ ਅਸਫ਼ਲ ਰਹਿਣ ਤੋਂ ਬਾਅਦ ਦੁਲਹਾ ਲੱਭ ਰਹੀ ਹੈ। ਇਸ ਸ਼ੋਅ ਬਾਰੇ ਵੀਨਾ ਦਾ ਕਹਿਣਾ ਹੈ ਕਿ ਉਹ ਸ਼ੋਅ 'ਚ ਹਿੱਸਾ ਲੈ ਰਹੇ ਨੌਜਵਾਨਾਂ ਵਿੱਚੋਂ ਜੋ ਵੀ ਜੇਤੂ ਰਹੇਗਾ ਉਸ ਨਾਲ ਜ਼ਰੂਰ ਵਿਆਹ ਕਰਾਏਗੀ।

ਵੀਨਾ ਮਲਿਕ ਦਸੰਬਰ ਦੇ ਐਫ.ਐਚ.ਐਮ. (ਪੁਰਸ਼ਾਂ ਦੇ ਮੈਗਜ਼ੀਨ) ਕਰਕੇ ਵੀ ਚਰਚਾ ਤੇ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ। ਇਸ ਮੈਗਜ਼ੀਨ ਦੇ ਕਵਰ ਪੇਜ 'ਤੇ ਵੀਨਾ ਦੀ ਨਗਨ ਤਸਵੀਰ ਛਪੀ ਹੈ, ਜਿਸ ਬਾਰੇ ਵੀਨਾ ਨੇ ਅਜਿਹਾ ਦ੍ਰਿਸ਼ ਦੇਣ ਤੋਂ ਇਨਕਾਰ ਕੀਤਾ ਹੈ ਤੇ ਸਬੰਧਤ ਮੈਗਜ਼ੀਨ 'ਤੇ ਮੁਕੱਦਮਾ ਕੀਤਾ ਹੈ। ਦੂਜੇ ਪਾਸੇ ਮੈਗਜ਼ੀਨ ਮੁਤਾਬਕ ਉਨ੍ਹਾਂ ਕੋਲ ਵੀਨਾ ਦੀ ਵੀਡੀਓ ਤੇ ਈਮੇਲ ਹਨ, ਜਿਸ ਵਿੱਚ ਵੀਨਾ ਨੇ ਇਸ ਫੋਟੋ ਨੂੰ ਕਵਰ 'ਤੇ ਲੈਣ ਦੀ ਗੱਲ ਕਹੀ ਹੈ। ਓਧਰ ਵੀਨਾ ਦਾ ਕਹਿਣਾ ਹੈ ਕਿ ਉਸ ਨੇ ਟਾੱਪ ਨਹੀਂ ਸੀ ਪਹਿਨਿਆ ਪਰ ਉਹ ਇਸ ਹਾਲਤ ਵਿੱਚ ਵੀ ਨਹੀਂ ਸੀ, ਜੋ ਮੈਗਨੀਜ਼ ਦੇ ਕਵਰ ਪੇਜ਼ 'ਤੇ ਹੈ। ਵੀਨਾ ਦੀਆਂ ਦੋ ਫ਼ਿਲਮਾਂ ਦਾਲ ਮੇਂ ਕੁਛ ਕਾਲਾ ਹੈ ਅਤੇ ਜ਼ਿੰਦਗੀ 50-50 ਦੀ ਸ਼ੂਟਿੰਗ ਵੀ ਮੁਕੰਮਲ ਹੋ ਚੁੱਕੀ ਹੈ। ਐਨਾ ਹੀ ਨਹੀਂ ਵੀਨਾ ਰਿਤੇਸ਼ ਤੇ ਜੇਨੇਲੀਆ ਦੀ ਮੁੱਖ ਭੂਮਿਕਾ ਵਾਲੀ ਇੱਕ ਫ਼ਿਲਮ ਵਿੱਚ ਆਈਟਮ ਨੰਬਰ ਕਰ ਰਹੀ ਹੈ। ਇਸ ਬਾਰੇ ਵੀਨਾ ਦਾ ਕਹਿਣਾ ਹੈ ਕਿ ਉਹ ਇਹ ਆਈਟਮ ਨੰਬਰ ਸਿਰਫ਼ ਮਨੋਰੰਜਨ ਲਈ ਕਰ ਰਹੀ ਹੈ ਤੇ ਉਹ ਆਈਟਮ ਗਰਲ ਨਹੀਂ ਬਣਨਾ ਚਾਹੁੰਦੀ।


News From: http://www.7StarNews.com

No comments:

 
eXTReMe Tracker