Thursday, December 1, 2011

49 ਕਿਲੋ ਭਾਰ ਵਰਗ ‘ਚ ਪੰਕਜ ਨੇ ਜਿੱਤਿਆ ਸੋਨ ਤਮਗਾ

ਬਰਨਾਲਾ, 30 ਨਵੰਬਰ

ਬਰਨਾਲਾ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ '58ਵੀਂ ਪੰਜਾਬ ਪੁਰਸ਼ ਬਾਕਸਿੰਗ ਚੈਂਪੀਅਨਸ਼ਿਪ' ਅੱਜ ਸੰਪੰਨ ਹੋ ਗਈ। ਜ਼ਿਲ੍ਹਾ ਬਰਨਾਲਾ ਦੇ ਐਮਚਿਉਰ ਬਾਕਸਿੰਗ ਐਸੋਸੀਏਸ਼ਨ ਵੱਲੋਂ ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਵਿਖੇ ਕਰਵਾਈ ਗਈ ਬਾਕਸਿੰਗ ਚੈਂਪੀਅਨਸ਼ਿਪ 'ਚ ਪੰਜਾਬ ਭਰ 'ਚੋਂ ਵੱਖ-ਵੱਖ ਵਰਗਾਂ ਦੇ 175 ਮੁੱਕੇਬਾਜ਼ਾਂ ਨੇ ਭਾਗ ਲਿਆ। ਬਾਕਸਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਤੇ ਬਾਕਸਿੰਗ ਦੇ ਕੋਚ ਊਧਮ ਸਿੰਘ, ਜਥੇਬੰਦਕ ਸਕੱਤਰ ਤੇ ਕੌਮਾਤਰੀ ਮੁੱਕੇਬਾਜ਼ ਹਰਪ੍ਰੀਤ ਸਿੰਘ ਹੈਪੀ ਨੇ ਦੱਸਿਆ ਕਿ ਪੰਜਾਬ ਭਰ ਤੋਂ 22 ਵੱਖ-ਵੱਖ ਜ਼ਿਲਿ੍ਹਆਂ ਤੋਂ ਇਲਾਵਾ 2 ਅਕੈਡਮੀਆਂ ਦੀਆਂ ਟੀਮਾਂ ਨੇ ਇਸ ਚੈਂਪੀਅਨਸ਼ਿਪ 'ਚ ਭਾਗ ਲਿਆ। ਦਸ ਵੱਖ-ਵੱਖ ਵਰਗਾਂ ਦੇ ਹੋਏ ਫਸਵੇਂ ਮੁਕਾਬਲਿਆਂ 'ਚ ਜੇਤੂਆਂ ਨੂੰ ਸੋਨਾ, ਚਾਂਦੀ ਅਤੇ ਤਾਂਬੇ ਦੇ ਮੈਡਲਾਂ ਤੋਂ ਇਲਾਵਾ ਇੱਕ ਇੱਕ ਟਰੈਕ ਸੂਟ ਨਾਲ ਸਨਮਾਨਿਆ ਗਿਆ। ਤਿੰਨ ਦਿਨ ਚੱਲੀ ਇਸ ਚੈਂਪੀਅਨਸ਼ਿਪ 'ਚ ਵੱਖ ਵੱਖ ਸਿਆਸੀ, ਗੈਰ-ਸਿਆਸੀ, ਸਮਾਜ ਸੇਵੀਆਂ ਤੋਂ ਇਲਾਵਾ ਖੇਡ ਖੇਤਰ ਨਾਲ ਜੁੜੇ ਵਿਅਕਤੀਆਂ ਨੇ ਵੀ ਭਾਗ ਲਿਆ। ਚੈਂਪੀਅਨਸ਼ਿਪ ਦੇ ਅਖੀਰਲੇ ਦਿਨ ਖਿਡਾਰੀਆਂ ਨੂੰ ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਸਨਮਾਨਤ ਕੀਤਾ।

ਨਤੀਜੇ: 49 ਕਿਲੋ ਭਾਰ ਵਰਗ ਦੇ ਮੁਕਾਬਲਿਆਂ 'ਚ ਪੰਕਜ (ਸੰਗਰੂਰ), 52 ਕਿਲੋ ਵਰਗ 'ਚ ਮਨੋਜ, 56 ਕਿਲੋ ਵਰਗ 'ਚ ਦਿਲਸ਼ਾਦ (ਸੁਨਾਮ), 60 ਕਿਲੋ ਵਰਗ 'ਚ ਪਾਰਸ ਬਤਰਾ (ਸੰਗਰੂਰ), 64 ਕਿਲੋ ਵਰਗ 'ਚ ਨਰਿੰਦਰ (ਲੁਧਿਆਣਾ), 69 ਕਿਲੋ ਵਰਗ 'ਚ ਲਖਵੀਰ (ਪਟਿਆਲਾ ਏ), 75 ਕਿਲੋ ਵਰਗ 'ਚ ਸੁਖਦੀਪ (ਚਕਰ ਮੋਗਾ), 81 ਕਿਲੋ ਵਰਗ 'ਚ ਜਗਰੂਪ (ਅੰਮ੍ਰਿਤਸਰ), 91 ਕਿਲੋ ਵਰਗ 'ਚ ਗੁਰਲਾਲ ਅਤੇ ਸੁਪਰ ਹੈਵੀ ਵਰਗ 'ਚ ਮਨਜੀਤ (ਪਟਿਆਲਾ ਏ) ਜੇਤੂ ਰਹੇ ਜਿਨ੍ਹਾਂ ਨੂੰ ਸੋਨੇ ਦੇ ਮੈਡਲ ਦੇ ਕੇ ਸਨਮਾਨਿਆ ਗਿਆ।

49 ਕਿਲੋ ਭਾਰ ਵਰਗ ਦੇ ਮੁਕਾਬਲਿਆਂ 'ਚ ਲਖਵਿੰਦਰ, 52 ਕਿਲੋ ਵਰਗ 'ਚ ਦਿਨੇਸ਼ ਸੈਣੀ (ਮਾਨਸਾ), 56 ਕਿਲੋ ਵਰਗ 'ਚ ਖੁਸ਼ਦੀਪ (ਚਕਰ ਮੋਗਾ), 60 ਕਿਲੋ ਵਰਗ 'ਚ ਅਨਵਰ (ਗੁਰਦਾਸਪੁਰ), 64 ਕਿਲੋ ਵਰਗ 'ਚ ਵਿੱਕੀ (ਅੰਮ੍ਰਿਤਸਰ), 69 ਕਿਲੋ ਵਰਗ 'ਚ ਗੁਰਪ੍ਰੀਤ, 75 ਕਿਲੋ ਵਰਗ 'ਚ ਹਰਜਿੰਦਰ (ਪਟਿਆਲਾ ਏ), 81 ਕਿਲੋ ਵਰਗ 'ਚ ਮੱਖਣ (ਸੁਨਾਮ), 91 ਕਿਲੋ ਵਰਗ 'ਚ ਕਨਵਰਪ੍ਰੀਤ (ਪਟਿਆਲ ਏ) ਅਤੇ ਸੁਪਰ ਹੈਵੀ ਵਰਗ 'ਚ ਇੰਦਰਜੀਤ (ਪਟਿਆਲਾ ਬੀ) ਜੇਤੂ ਰਹੇ ਜਿਨ੍ਹਾਂ ਨੂੰ ਚਾਂਦੀ ਦੇ ਮੈਡਲ ਦੇ ਕੇ ਸਨਮਾਨਿਆ ਗਿਆ। ਇਸ ਤੋਂ ਇਲਾਵਾ ਦਸ ਖਿਡਾਰੀਆਂ ਨੂੰ ਤਾਂਬੇ ਦੇ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ।

ਇਸ ਮੌਕੇ ਐਸ.ਪੀ. ਦਵਿੰਦਰ ਸਿੰਘ ਬਾਬਾ ਬੌਕਸਰ, ਮੱਖਣ ਸ਼ਰਮਾ, ਰਜਨੀਸ਼ ਭੋਲਾ, ਮਲਕੀਤ ਸਿੰਘ ਢਿਲੋਂ, ਹਰਦੇਵ ਸਿੰਘ ਬਾਜਵਾ, ਇਕਬਾਲ ਸਿੰਘ, ਕੈਪਟਨ ਭੁਪਿੰਦਰ ਸਿੰਘ, ਧਰਮਿੰਦਰ ਸਿੰਘ, ਯਾਦਵਿੰਦਰ ਬਿੱਟੂ, ਜਗਦੀਪ ਜੱਗੀ, ਅਮਰਜੀਤ ਤਲਵੰਡੀ, ਅਮਰਜੀਤ ਜੀਤਾ, ਡਾ. ਮੱਖਣ ਸਿੰਘ, ਨਰਿੰਦਰ ਗਰਗ, ਅਸ਼ਵਨੀ ਜੋਸ਼ੀ, ਅਜਮੇਰ ਸਿੰਘ, ਅਵਤਾਰ ਸਿੰਘ ਗਿੱਲ, ਬਲਵੰਤ ਸੰਧੂ ਤੋਂ ਇਲਾਵਾ ਬਾਕਸਿੰਗ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਹਾਜ਼ਰ ਸਨ। ਸਮਾਪਤੀ ਮੌਕੇ ਐਸ ਪੀ ਦਵਿੰਦਰ ਸਿੰਘ ਬਾਬਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ।


News From: http://www.7StarNews.com

No comments:

 
eXTReMe Tracker