Thursday, December 1, 2011

ਨਕਸਲੀਆਂ ਖ਼ਿਲਾਫ਼ ਖ਼ੁਫੀਆ ਜਾਣਕਾਰੀ ਆਧਾਰਤ ਅਪਰੇਸ਼ਨਾਂ ਦੀ ਲੋੜ: ਚਿਦੰਬਰਮ

ਨਵੀਂ ਦਿੱਲੀ, 1 ਦਸੰਬਰ

ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਨਕਸਲ ਪ੍ਰਭਾਵਿਤ ਸੂਬਿਆਂ ਵਿਚ ਮਹੱਤਵਪੂਰਨ ਅਤੇ ਖੁਫੀਆ ਸੂਚਨਾ ਆਧਾਰਤ ਅਪਰੇਸ਼ਨ ਜਾਰੀ ਰੱਖਣ 'ਤੇ ਜ਼ੋਰ ਦਿੰਦਿਆਂ ਸਰਹੱਦੀ ਸੁਰੱਖਿਆ ਫੌਜ (ਬੀ.ਐਸ.ਐਫ.) ਦੀ ਇਕ ਮਹੱਤਵਪੂਰਨ ਇਕਾਈ ਲਈ 800 ਨਵੀਆਂ ਅਸਾਮੀਆਂ ਦਾ ਐਲਾਨ ਕੀਤਾ।

ਉਨ੍ਹਾਂ ਫੌਜ ਨੂੰ ਨਕਸਲੀਆਂ ਖਿਲਾਫ ਮਾਓਵਾਦੀਆਂ ਵਿਰੋਧੀ ਮੁਹਿੰਮ ਲਈ ਬਣਾਈਆਂ ਗਈਆਂ ਤਕਨੀਕਾਂ ਤੇ ਨੀਤੀਆਂ ਵਰਤਣ ਦੀ ਸਲਾਹ ਦਿੱਤੀ। ਇਸ ਮੌਕੇ ਉਹ ਫੌਜ ਦੇ 46ਵੇਂ ਸਥਾਪਨਾ ਦਿਵਸ ਸਮਾਰੋਹ ਮੌਕੇ ਜਵਾਨਾਂ ਅਤੇ ਫੌਜੀ ਅਫਸਰਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਸਮਾਰੋਹ ਦੌਰਾਨ ਬੀ.ਐਸ. ਐਫ. ਪਰੇਡ ਦਾ ਮੁਆਇਨਾ ਕਰਨ ਤੋਂ ਬਾਅਦ ਫੌਜ ਦੀ ਸਮਰੱਥਾ ਤੇ ਸ਼ਕਤੀ ਵਿਚ ਭਰੋਸਾ ਜਤਾਉਂਦਿਆਂ ਕਿਹਾ ਕਿ ਭਾਰਤੀ ਫੌਜ ਆਪਣੇ ਟੀਚਿਆਂ ਵਿਚ ਸਫਲਤਾ ਹਾਸਲ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਖੁਸ਼ੀ ਜਤਾਈ ਕਿ ਸਰਕਾਰ ਨੇ ਇਸ ਵਰ੍ਹੇ ਬੀ.ਐਸ.ਐਫ. ਨੂੰ ਹੋਰ ਮਜ਼ਬੂਤ ਕਰਨ ਲਈ ਕਈ ਮਹੱਤਵਪੂਰਨ ਪੇਸ਼ਕਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਨ੍ਹਾਂ ਵਿਚ ਫੌਜ ਦੀ ਸਿਖਲਾਈ ਸਮਰੱਥਾ ਵਧਾਉਣ ਲਈ 1,520, ਇੰਜੀਨੀਅਰ ਵਿੰਗ ਲਈ 450 ਅਤੇ ਬੀ.ਐਸ.ਐਫ. ਦੀ 'ਜੀ' ਸ਼ਾਖਾ ਲਈ 825 ਅਸਾਮੀਆਂ ਦੀ ਮਨਜ਼ੂਰੀ ਹੈ।

-ਪੀ.ਟੀ.ਆਈ.


News From: http://www.7StarNews.com

No comments:

 
eXTReMe Tracker