Thursday, December 1, 2011

ਬੱਲੇਬਾਜ਼ੀ ਵਿੱਚ ਸੁਧਾਰ ਦੇ ਅਹਿਦ ਨਾਲ ਮੈਦਾਨ ਵਿਚ ਉਤਰੇਗੀ ਟੀਮ ਇੰਡੀਆ

ਵਿਸ਼ਾਖਾਪਟਨਮ, 1 ਦਸੰਬਰ-(ਪ,ਪ)

ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇਕ-ਰੋਜ਼ਾ ਮੈਚ ਵਿਚ ਮਸਾਂ ਹੀ ਹਾਰ ਤੋਂ ਬਚੀ ਟੀਮ ਇੰਡੀਆ 2 ਦਸੰਬਰ ਨੂੰ ਦੂਸਰੇ ਇਕ-ਰੋਜ਼ਾ ਮੈਚ ਵਿਚ ਬੱਲੇਬਾਜ਼ਾਂ ਦੇ ਬਿਹਤਰ ਪ੍ਰਦਰਸ਼ਨ ਦੀ ਉਮੀਦ ਨਾਲ ਮੈਦਾਨ ਵਿਚ ਉਤਰੇਗੀ। ਕਟਕ ਵਿਚ ਦੋ ਦਿਨ ਪਹਿਲਾਂ ਖੇਡੇ ਗਏ ਸ਼ੁਰੂਆਤੀ ਮੈਚ ਵਿਚ ਭਾਰਤ ਦੇ ਗੇਂਦਬਾਜ਼ਾਂ ਨੇ ਕੈਰੇਬਿਆਈ ਟੀਮ ਨੂੰ 9 ਵਿਕਟਾਂ 'ਤੇ 211 'ਤੇ ਸਮੇਟ ਦਿੱਤਾ ਸੀ ਪਰ ਟੀਮ ਇੰਡੀਆ ਦੇ ਮਜ਼ਬੂਤ ਬੱਲੇਬਾਜ਼ ਇਸ ਟੀਚੇ ਦਾ ਪਿੱਛਾ ਕਰਦਾ ਹੋਏ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ ਸਨ। ਬਾਅਦ ਵਿਚ ਰੋਹਿਤ ਸ਼ਰਮਾ ਨੇ 99 ਗੇਂਦਾਂ 'ਤੇ 72 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਜਿੱਤ ਦਿਵਾਈ ਸੀ। ਇਸੇ ਦੌਰਾਨ ਭਾਰਤ ਦੇ ਗੈਰ-ਤਜਰਬੇਕਾਰ ਗੇਂਦਬਾਜ਼ਾਂ ਆਰ.ਵਿਨੇ ਕੁਮਾਰ, ਵਰੁਣ ਆਰੋਨ ਤੇ ਉਮੇਸ਼ ਯਾਦਵ ਨੇ ਹੇਠਲੇ ਕ੍ਰਮ ਵਿਚ ਬੱਲੇਬਾਜ਼ੀ ਕਰਦਿਆਂ ਸੰਜਮ ਨਾਲ ਭਾਰਤ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਹੁਣ ਇੱਥੇ ਦੂਸਰੇ ਇਕ-ਰੋਜ਼ਾ ਮੈਚ ਵਿਚ ਵਿਸ਼ਾਖਾਪਟਨਮ ਵਾਸੀਆਂ ਨੂੰ ਸਟੇਡੀਅਮ ਵਿਚ ਕਪਤਾਨ ਮਹਿੰਦਰ ਸਿੰਘ ਧੋਨੀ, ਯੁਵਰਾਜ ਸਿੰਘ ਤੇ ਸਚਿਨ ਤੇਂਦੁਲਕਰ ਵਰਗੇ ਹਮਲਾਵਰ ਬੱਲੇਬਾਜ਼ਾਂ ਦੀ ਘਾਟ ਮਹਿਸੂਸ ਹੋਵੇਗੀ। ਧੋਨੀ ਨੇ 2005 ਵਿਚ ਇੱਥੋਂ ਦੇ ਸਟੇਡੀਅਮ ਵਿਚ ਪਾਕਿਸਤਾਨ ਖ਼ਿਲਾਫ਼ 123 ਗੇਂਦਾਂ ਵਿਚ 148 ਦੌੜਾਂ ਬਣਾਈਆਂ ਸਨ।

ਕਟਕ ਵਿਚ ਕੇਮਾਰ ਰੋਚ ਦੀ ਗੇਂਦ 'ਤੇ ਆਊੂੂਟ ਹੋਣ ਵਾਲੇ ਟੀਮ ਇੰਡੀਆ ਦੇ ਕਾਰਜਕਾਰੀ ਕਪਤਾਨ ਵੀਰੇਂਦਰ ਸਹਿਵਾਗ ਨੂੰ ਬਤੌਰ ਕਪਤਾਨ ਆਪਣਾ ਪ੍ਰਦਰਸ਼ਨ ਸੁਧਾਰਨਾ ਪਵੇਗਾ। ਕਪਤਾਨ ਦੇ ਤੌਰ 'ਤੇ ਉਸ ਨੇ 8 ਮੈਚਾਂ ਵਿਚ 21.50 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਤੇ ਉਸ ਦਾ ਸਭ ਤੋਂ ਵਧ ਸਕੋਰ (ਬਤੌਰ ਕਪਤਾਨ) 44 ਰਿਹਾ ਹੈ।

ਵਿਕਟਕੀਪਰ ਪਾਰਥਿਵ ਪਟੇਲ ਨੂੰ ਵੀ ਆਪਣੇ ਖਰਾਬ ਪ੍ਰਦਰਸ਼ਨ 'ਤੇ ਕਾਬੂ ਪਾਉਣਾ ਪਵੇਗਾ। ਗੌਤਮ ਗੰਭੀਰ, ਸੁਰੇਸ਼ ਰੈਨਾ ਤੇ ਵਿਰਾਟ ਕੋਹਲੀ ਤੋਂ ਵੀ ਦਰਸ਼ਕਾਂ ਨੂੰ ਵੱਡੀਆਂ ਉਮੀਦਾਂ ਹਨ। ਇਹ ਚਾਰੋਂ ਖਿਡਾਰੀ ਬੀਤੇ ਇਕ-ਰੋਜ਼ਾ ਮੈਚ ਵਿਚ ਨਹੀਂ ਚਲ ਸਕੇ ਸਨ। ਰਵਿੰਦਰ ਜਡੇਜਾ ਨੇ ਬੀਤੇ ਮੈਚ ਵਿਚ 62 ਗੇਂਦਾਂ 'ਤੇ 38 ਦੌੜਾਂ ਬਣਾਈਆਂ ਸਨ ਤੇ ਉਹ ਵੀ ਇਸ ਮੈਚ ਵਿਚ ਵੱਡੀ ਪਾਰੀ ਖੇਡਣ ਦਾ ਯਤਨ ਕਰੇਗਾ। ਇਸੇ ਦੌਰਾਨ ਭਾਰਤ ਦੇ ਘੱਟ ਤਜਰਬੇ ਵਾਲੇ ਗੇਂਦਬਾਜ਼ਾਂ ਵਿਨੇ, ਯਾਦਵ ਤੇ ਆਰੋਨ ਨੇ ਸੀਨੀਅਰ ਗੇਂਦਬਾਜ਼ਾਂ ਜ਼ਹੀਰ ਖਾਨ ਤੇ ਪ੍ਰਵੀਨ ਕੁਮਾਰ ਦੀ ਗੈਰ-ਮੌਜੂਦਗੀ ਦਾ ਭਰਪੂਰ ਫਾਇਦਾ ਉਠਾਇਆ ਹੈ। ਇਹ ਤਿੰਨੋਂ ਇਕ ਵਾਰ ਫੇਰ ਵੈਸਟ ਇੰਡੀਜ਼ ਵਾਸਤੇ ਮੁਸੀਬਤ ਖੜ੍ਹੀ ਕਰਨ ਲਈ ਤਿਆਰ ਹਨ।

ਮੌਜੂਦਾ ਸਮੇਂ ਵਿਚ ਵੈਸਟ ਇੰਡੀਜ਼ ਦੀ ਦਿੱਕਤ ਉਸ ਦੀ ਬੱਲੇਬਾਜ਼ੀ ਹੈ। ਬੀਤੇ ਮੈਚ ਵਿਚ ਡੈਰੇਨ ਬਰਾਵੋ ਨੂੰ ਛੱਡ ਕੇ ਬਾਕੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਆਮ ਵਰਗਾ ਰਿਹਾ ਸੀ। ਇਸ ਮੈਚ ਵਿਚ 74 ਗੇਂਦਾਂ 'ਤੇ 60 ਦੌੜਾਂ ਬਣਾਉਣ ਵਾਲਾ ਬਰਾਵੋ ਫੇਰ ਹਮਲਾਵਰ ਪਾਰੀ ਖੇਡ ਸਕਦਾ ਹੈ। -ਪੀ.ਟੀ.ਆਈ.


News From: http://www.7StarNews.com

No comments:

 
eXTReMe Tracker