Saturday, December 3, 2011

ਨਕਸਲੀ ਆਗੂਆਂ ਨੂੰ ਜੰਗਲਮਹਿਲ ਇਲਾਕੇ ਵਿੱਚ ਲੋਕ ਲਹਿਰ ਬਰਕਰਾਰ ਰਹਿਣ ਦੀ ਆਸ

ਕੋਲਕਾਤਾ, 2 ਦਸੰਬਰ-(ਪ,ਪ)

ਮਾਉਵਾਦੀ ਨੇਤਾ ਕਿਸ਼ਨਜੀ ਭਾਵੇਂ ਮਾਰਿਆ ਗਿਆ ਹੈ, ਪਰ ਕਮਿਊਨਿਸਟ ਰਾਜਨੀਤੀ ਨਾਲ ਸਬੰਧਤ ਇਨਕਲਾਬੀ ਨਕਸਲਵਾਦੀ ਲੀਡਰਾਂ ਦਾ ਵਿਚਾਰ ਹੈ ਕਿ ਜੰਗਲਮਹਲ ਵਿਚ ਚਲ ਰਹੀ ਲੋਕ ਲਹਿਰ ਇਸ ਨਾਲ ਖਤਮ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਬਦਲਾਲਊ ਕਾਰਵਾਈ ਅਤੇ ਆਰਥਿਕ ਵਿਕਾਸ ਲਈ ਇਮਾਨਦਾਰਨਾ ਪਹੁੰਚ ਦੀ ਘਾਟ ਦੇ ਨਾਲ-ਨਾਲ ਜੰਗਲਮਹਲ ਦੇ ਲੋਕਾਂ ਦਾ ਸੋਸ਼ਣ ਲੋਕ ਲਹਿਰ ਨੂੰ ਜਿਉਂਦਾ ਰੱਖੇਗਾ।

ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਕੌਮੀ ਜਨਰਲ ਸਕੱਤਰ ਦੀਪਾਂਕਰ ਭਟਾਚਾਰਜੀ ਦਾ ਕਹਿਣਾ ਹੈ ਕਿ ਇਹ ਠੀਕ ਹੈ ਕਿ ਮਾਉਵਾਦੀਆਂ ਦੇ ਇਕਮਾਤਰ ਹਥਿਆਰਬੰਦ ਸੰਘਰਸ਼ ਨਾਲ ਜੰਗਲਮਹਲ ਵਿਚ ਚਲ ਰਹੇ ਅੰਦੋਲਨ ਨੂੰ ਧੱਕਾ ਲੱਗਾ ਹੈ ਪਰ ਇਹ ਅੰਦੋਲਨ ਖਤਮ ਨਹੀਂ ਹੋਇਆ। ਇਹ ਅੰਦੋਲਨ ਸਥਾਨਕ ਲੋਕਾਂ ਨੇ ਸ਼ੁਰੂ ਕੀਤਾ ਹੈ ਅਤੇ ਜਿਨ੍ਹਾਂ ਪ੍ਰਸਿਥੀਆਂ ਵਿਚ ਇਹ ਅੰਦੋਲਨ ਸ਼ੁਰੂ ਹੋਇਆ ਸੀ, ਉਹ ਅੱਜ ਵੀ ਕਾਇਮ ਹਨ। ਇਸ ਲਈ ਇਹ ਅੰਦੋਲਨ ਛੇਤੀ ਖਤਮ ਨਹੀਂ ਹੋਵੇਗਾ।

ਕਾਮਰੇਡ ਦੀਪਾਂਕਰ ਭਟਾਚਾਰਜੀ ਅਨੁਸਾਰ ਮਾਉਵਾਦੀ ਜੰਗਲਮਹਲ ਵਿਚ ਤ੍ਰਿਣਮੂਲ ਕਾਂਗਰਸ 'ਤੇ ਵਿਸ਼ਵਾਸ ਕਰਨ ਲੱਗ ਪਏ ਸਨ। ਉਹ ਉਸ ਗਲਤੀ ਦੀ ਕੀਮਤ ਤਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿਵੇਂ ਰਾਜਸ਼ੇਖਰ ਰੈਡੀ ਨੇ ਆਂਧਰਾ ਪ੍ਰਦੇਸ਼ ਵਿਚ ਮਾਉਵਾਦੀਆਂ ਨੂੰ ਆਪਣੇ ਅੰਦੋਲਨ ਲਈ ਵਰਤਿਆ, ਉਸ ਤਰ੍ਹਾਂ ਹੀ ਪੱਛਮੀ ਬੰਗਾਲ ਵਿਚ ਚੋਣਾਂ ਜਿੱਤਣ ਲਈ ਤ੍ਰਿਣਮੂਲ ਕਾਂਗਰਸ ਨੇ ਮਾਓਵਾਦੀਆਂ ਨੂੰ ਵਰਤਿਆ। ਦੀਪਾਂਕਰ ਭਟਾਚਾਰਜੀ ਨੇ ਕਿਹਾ ਕਿ ਇਸ ਗਲ ਦਾ ਦੁਖ ਹੈ ਕਿ ਮਾਉਵਾਦੀਆਂ ਨੇ ਆਂਧਰਾ ਪ੍ਰਦੇਸ਼ ਵਿਚ ਕੀਤੀ ਭੁਲ ਤੋਂ ਕੋਈ ਸਬਕ ਨਹੀਂ ਸਿੱਖਿਆ।

ਸੀ.ਪੀ.ਆਈ.ਐਲ. (ਕਾਨੂੰ) ਦੇ ਨੇਤਾ ਸੁਬਰਤਾ ਬਾਸੂ, ਸੀ.ਪੀ.ਐਮ.-ਐਮ.ਐਲ. (ਲਿਬਰੇਸ਼ਨ) ਦੇ ਅਭੀਜੀਤ ਮਜੂਮਦਾਰ ਅਤੇ ਅਸੀਮ ਚੈਟਰਜੀ ਨੇ ਵੀ ਇਸ ਤਰ੍ਹਾਂ ਦੇ ਹੀ ਵਿਚਾਰ ਪ੍ਰਗਟ ਕੀਤੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਜੇ ਮਾਉਵਾਦੀਆਂ ਨੇ ਜੰਗਲਮਹਲ ਦੇ ਹਥਿਆਰਾਂ ਦੀ ਵਰਤੋਂ ਨਾ ਕਰਕੇ ਲੋਕਾਂ ਨੂੰ ਸੰਗਠਿਤ ਕਰਨ ਵਲ ਧਿਆਨ ਦਿੱਤਾ ਤਾਂ ਲੋਕ ਲਹਿਰ ਫਿਰ ਪਨਪਨਾਉਣ ਲੱਗੇਗੀ। ਏ.ਪੀ.ਸੀ.ਐਲ. ਆਂਧਰਾ ਪ੍ਰਦੇਸ਼ ਦੇ ਜਨਰਲ ਸੈਕਟਰੀ ਚੰਦਰ ਸ਼ੇਖਰ ਨੇ ਜੰਗਲ ਦਾ ਦੌਰਾ ਕਰਨ ਉਪਰੰਤ ਮੁੜ ਇਹ ਦੋਸ਼ ਲਾਇਆ ਹੈ ਕਿ ਸੁਰੱਖਿਆ ਬਲਾਂ ਨੇ ਕਿਸ਼ਨਜੀ ਦੀ ਹੱਤਿਆ ਕੀਤੀ ਹੈ ਤੇ ਮੁਠਭੇੜ ਹੋਣ ਦਾ ਦਾਅਵਾ ਗਲਤ ਹੈ।


News From: http://www.7StarNews.com

No comments:

 
eXTReMe Tracker