Wednesday, May 25, 2011

ਆਰਥਿਕ ਨੰਗ ਭਾਰਤ ਵੱਲੋਂ ਅਫਰੀਕੀ ਦੇਸ਼ਾਂ ਨੂੰ 5 ਅਰਬ ਡਾਲਰ ਦੀ ਸਹਾਇਤਾ

ਭਾਰਤ ਨੇ ਅਫ਼ਰੀਕੀ ਦੇਸ਼ਾਂ ਲਈ 5 ਅਰਬ ਡਾਲਰ ਦੀ ਕਰਜ਼ ਸਹਾਇਤਾ ਤੇ ਵਸੀਲਿਆਂ ਤੋਂ ਭਰਪੂਰ ਇਸ ਮਹਾਂਦੀਪ ਵਿਚ ਬੁਨਿਆਦੀ ਢਾਂਚਾ ਵਿਕਾਸ ਤੇ ਸਮਰੱਥਾ ਉਸਾਰੀ ਨੂੰ ਗਤੀ ਦੇਣ ਲਈ ਕਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਅਫਰੀਕਾ ਦੇ ਦੌਰ 'ਤੇ ਗਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੂਜੇ ਅਫ਼ਰੀਕਾ-ਭਾਰਤ ਮੰਚ ਸਿਖਰ ਸੰਮੇਲਨ ਦੇ ਸਮਾਪਤੀ ਸੰਮੇਲਨ ਵਿਚ ਇਹ ਐਲਾਨ ਕਰਦਿਆਂ ਕੌਮਾਂਤਰੀ ਅਰਥ ਵਿਵਸਥਾ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕੀਤਾ। ਡਾ. ਸਿੰਘ ਨੇ ਅਫਰੀਕੀ ਮਹਾਂਦੀਪ ਦੇ ਵੱਖ-ਵੱਖ ਦੇਸ਼ਾਂ ਵਿਚ ਨਵੀਆਂ ਸੰਸਥਾਵਾਂ ਖੋਲ੍ਹਣ ਤੇ ਸਿਖਲਾਈ ਪ੍ਰੋਗਰਾਮਾਂ ਦੀ ਸ਼ੁਰੂਆਤ ਲਈ 70 ਕਰੋੜ ਡਾਲਰ ਦੇ ਪੈਕੇਜ ਤੋਂ ਇਲਾਵਾ ਇਥੀਓ-ਜਿਬੂਦੀ ਰੇਲ ਲਾਈਨ ਦੇ ਵਿਕਾਸ ਲਈ 30 ਕਰੋੜ ਡਾਲਰ ਵਾਧੂ ਰਾਸ਼ੀ ਦੇਣ ਦਾ ਐਲਾਨ ਕੀਤਾ। ਇਸ ਸੰਮੇਲਨ ਵਿਚ 15 ਅਫ਼ਰੀਕੀ ਦੇਸ਼ਾਂ ਦੇ ਨੁਮਾਇੰਦੇ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਵੱਲੋਂ ਕੀਤੇ ਐਲਾਨਾਂ ਨੂੰ ਅਫਰੀਕੀ ਦੇਸ਼ਾਂ ਨਾਲ ਸੰਪਰਕ ਵਧਾਉਣ ਦੀ ਪਹਿਲ ਵਜੋਂ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ ਚੀਨ ਤੇ ਜਾਪਾਨ ਪਹਿਲਾਂ ਹੀ ਆਪਣਾ ਦਬਦਬਾ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਫਰੀਕਾ-ਭਾਰਤ ਮੰਚ ਦਾ ਪਹਿਲਾ ਸਿਖਰ ਸੰਮੇਲਨ 2008 ਵਿਚ ਨਵੀਂ ਦਿੱਲੀ ਵਿਚ ਹੋਇਆ ਸੀ। ਉਸ ਸਮੇਂ ਭਾਰਤ ਨੇ ਅਫ਼ਰੀਕਾ ਲਈ 5.4 ਅਰਬ ਡਾਲਰ ਦੇ ਰਿਆਇਤੀ ਕਰਜ਼ ਪ੍ਰੋਗਰਾਮ ਦਾ ਐਲਾਨ ਕੀਤਾ ਸੀ, ਜਿਸ ਵਿਚੋਂ ਲਗਭਗ 2 ਅਰਬ ਡਾਲਰ ਦੀ ਕਰਜ਼ ਸਹਾਇਤਾ ਅਫਰੀਕਾ ਵਿਚ ਵੱਖ-ਵੱਖ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਮਨਜ਼ੂਰ ਵੀ ਹੋ ਚੁੱਕੀ ਹੈ। ਭਾਰਤ ਨੇ ਪਹਿਲੇ ਸੰਮੇਲਨ ਵਿਚ ਅਫਰੀਕੀ ਦੇਸ਼ਾਂ ਦੀਆਂ ਵਸਤੂਆਂ ਨੂੰ ਐਕਸਾਈਜ਼ ਮੁਕਤ ਕਰਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਅਫਰੀਕਾ ਦੇ ਕਰੀਬ 19 ਵਿਕਾਸਸ਼ੀਲ ਦੇਸ਼ਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਸੀ। ਸੰਮੇਲਨ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਕੌਮਾਂਤਰੀ ਆਰਥਕ ਤੇ ਰਾਜਨੀਤਕ ਹਾਲਾਤ ਵਿਕਾਸਸ਼ੀਲ ਦੇਸ਼ਾਂ ਲਈ ਸਹੀ ਨਹੀਂ ਹਨ, ਇਸ ਲਈ ਸਾਨੂੰ ਰਲ ਮਿਲ ਕੇ ਕੰਮ ਕਰਨਾ ਹੋਵੇਗਾ।


News From: http://www.7StarNews.com

No comments:

 
eXTReMe Tracker