Wednesday, May 25, 2011

ਫਰੀਦਾਬਾਦ ਵਿੱਚ ਹਵਾਈ ਜਹਾਜ਼ ਨੂੰ ਹਾਦਸਾ;12 ਹਲਾਕ

ਫਰੀਦਾਬਾਦ, 26 ਮਈ : ਇਥੋਂ ਨੇੜਲੇ ਰਿਹਾਇਸ਼ੀ ਇਲਾਕੇ ਵਿਚ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਦੋ ਪਾਇਲਟਾਂ ਸਣੇ 12 ਜਣੇ ਮਾਰੇ ਗਏ। ਹਾਦਸਾ ਦੇਰ ਰਾਤੀਂ ਹੋਇਆ ਅਤੇ ਇਹ ਜਹਾਜ਼ ਪਟਨਾ ਤੋਂ ਦਿੱਲੀ ਜਾ ਰਿਹਾ ਸੀ। ਜਹਾਜ਼ ਵਿੱਚ ਸੱਤ ਜਣੇ ਸਵਾਰ ਸਨ ਅਤੇ ਜਿਸ ਘਰ ਉਤੇ ਇਹ ਜਹਾਜ਼ ਡਿੱਗਾ ਉਸ ਪਰਿਵਾਰ ਦੇ ਪੰਜ ਜੀਅ ਵੀ ਮਾਰੇ ਗਏ। ਸਰਕਾਰੀ ਸੂਤਰਾਂ ਮੁਤਾਬਕ ਜਹਾਜ਼ ਵਿਚ ਕਿਸੇ ਮਰੀਜ਼ ਨੂੰ ਲਿਆਂਦਾ ਜਾ ਰਿਹਾ ਸੀ ਕਿ ਇਹ ਰਾਤੀਂ 10.35 ਵਜੇ ਹਵਾਈ ਫੌਜ ਦੇ ਅੱਡੇ ਨੇੜੇ ਪਾਰਵਤੀ ਕਲੋਨੀ ਕੋਲ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਝੱਖੜ ਕਾਰਨ ਹੋਇਆ। ਝੱਖੜ ਨਾਲ ਉੱਡੀ ਧੂੜ ਕਾਰਨ ਪਾਇਲਟ ਦੀ ਪੇਸ਼ ਨਾ ਗਈ ਅਤੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਡਿੱਗਦੇ ਸਾਰ ਹੀ ਜਹਾਜ਼ ਨੂੰ ਅੱਗ ਲੱਗ ਗਈ ਅਤੇ ਇਸ ਵਿਚ ਸਵਾਰ ਸਾਰੇ ਮੁਸਾਫਰ ਮਾਰੇ ਗਏ।
News From: http://www.7StarNews.com

No comments:

 
eXTReMe Tracker