Sunday, May 29, 2011

ਮਨਪ੍ਰੀਤ ਦੇ ਹਮਾਇਤੀ ਸਣੇ 16 ਜਣਿਆਂ ਖ਼ਿਲਾਫ਼ ਕੇਸ ਦਰਜ

ਸ੍ਰੀ ਮੁਕਤਸਰ ਸਾਹਿਬ, 29 ਮਈ : ਪਿੰਡ ਮੱਲਣ ਵਿਖੇ ਜ਼ਮੀਨ 'ਤੇ ਕਬਜ਼ੇ ਨੰੂ ਲੈ ਕੇ ਕੱਲ੍ਹ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਅਤੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੱਲਣ ਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਤੌਰ 'ਤੇ ਚਲਾਈ ਗੋਲੀ ਨਾਲ ਦੂਜੀ ਧਿਰ ਦੇ ਬੰਤਾ ਸਿੰਘ ਤੇ ਉਸ ਦੇ ਦੋ ਪੁੱਤਰ ਗੋਰਾ ਸਿੰਘ ਤੇ ਸੌਦਾਗਰ ਸਿੰਘ ਜ਼ਖ਼ਮੀ ਹੋ ਗਏ ਸਨ। ਇਸ ਸਬੰਧ ਵਿਚ ਥਾਣਾ ਕੋਟਭਾਈ ਦੀ ਪੁਲੀਸ ਨੇ ਪਿੰਡ ਮੱਲਣ ਦੇ ਅਮਰਜੀਤ ਸਿੰਘ,ਚਰਨਜੀਤ ਸਿੰਘ,ਬੂਟਾ ਸਿੰਘ,ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ,ਬਲਵੀਰ ਸਿੰਘ,ਰੂਪ ਸਿੰਘ,ਸਿਮਰਾ ਸਿੰਘ,ਗੁਰਮੇਲ ਸਿੰਘ, ਜਗਸੀਰ ਸਿੰਘ,ਛਿਹਾਣਾ ਸਿੰਘ, ਗੁਰਮੀਤ ਸਿੰਘ,ਮੇਜਰ ਸਿੰਘ,ਚਰਨਜੀਤ ਸਿੰਘ,ਰਾਜਿੰਦਰਪਾਲ ਸਿੰਘ ਅਤੇ ਪਿੰਡ ਵਾੜਾ ਕਿਸ਼ਨਪੁਰਾ ਦੇ ਗੁਰਨਾਮ ਸਿੰਘ ਖ਼ਿਲਾਫ਼ ਧਾਰਾ 307,436,336, 148,149 ਅਧੀਨ ਕੇਸ ਦਰਜ ਕੀਤਾ ਸੀ। ਜ਼ਖ਼ਮੀ ਬੰਤਾ ਸਿੰਘ ਨੰੂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਅਤੇ ਗੋਰਾ ਸਿੰਘ ਤੇ ਸੌਦਾਗਰ ਸਿੰਘ ਨੰੂ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਸੀ,ਜਿਥੇ ਗੋਰਾ ਸਿੰਘ ਦੀ ਮੌਤ ਹੋ ਗਈ। ਇਸ 'ਤੇ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਕੇਸ ਵਿਚ ਧਾਰਾ 302 ਦਾ ਵਾਧਾ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਨੇ ਆੜ੍ਹਤੀਆਂ ਦਾ ਹਿਸਾਬ ਚੁਕਤਾ ਕਰਨ ਲਈ ਆਪਣੀ 5 ਏਕੜ ਜ਼ਮੀਨ ਦਿੱਤੀ ਸੀ,ਜਿਹੜੀ ਬਾਅਦ ਵਿਚ ਬੰਤ ਸਿੰਘ ਨੇ ਆੜ੍ਹਤੀਆਂ ਕੋਲੋਂ ਖਰੀਦ ਲਈ। ਇਸ ਜ਼ਮੀਨ ਦਾ ਇੰਤਕਾਲ ਵੀ ਬੰਤ ਸਿੰਘ ਦੇ ਨਾਮ ਦਰਜ ਹੋ ਗਿਆ ਪਰ ਇਸ ਜ਼ਮੀਨ 'ਤੇ ਕਬਜ਼ਾ ਅਮਰਜੀਤ ਸਿੰਘ ਹੋਰਾਂ ਦਾ ਚੱਲਿਆ ਆ ਰਿਹਾ ਹੈ। 28 ਅਪਰੈਲ ਨੰੂ ਬੰਤ ਸਿੰਘ ਆਪਣੇ ਪੁੱਤਰਾਂ ਤੇ ਸਾਥੀਆਂ ਨਾਲ ਜ਼ਮੀਨ ਦਾ ਕਬਜ਼ਾ ਲੈਣ ਲਈ ਗਿਆ ਤਾਂ ਉਥੇ ਮੌਜੂਦ ਅਮਰਜੀਤ ਸਿੰਘ ਹੋਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਜੋ ਗੋਰਾ ਸਿੰਘ ਲਈ ਜਾਨਲੇਵਾ ਸਿੱਧ ਹੋਇਆ। ਇਸ ਹਮਲੇ ਦੌਰਾਨ ਕਣਕ ਦੀ ਫਸਲ ਤੇ ਇਕ ਟਰਾਲੀ ਵੀ ਮੱਚ ਗਈ ਸੀ। ਸਾਲ 2007 'ਚ ਵੀ ਅਮਰਜੀਤ ਸਿੰਘ ਹੋਰਾਂ ਨੇ ਬੰਤ ਸਿੰਘ ਦੇ ਪੁੱਤਰ ਗੁਰਮੀਤ ਸਿੰਘ ਦੇ ਸੱਟਾਂ ਮਾਰੀਆਂ ਸਨ ਜਿਸ ਸਬੰਧ 'ਚ ਥਾਣਾ ਕੋਟਭਾਈ ਵਿਖੇ ਕੇਸ ਦਰਜ ਕੀਤਾ ਗਿਆ ਸੀ ਤੇ ਅਮਰਜੀਤ ਸਿੰਘ ਹੋਰਾਂ ਨੰੂ ਸਜ਼ਾ ਹੋਈ ਸੀ।

ਦੱਸਣਯੋਗ ਹੈ ਕਿ ਅਮਰਜੀਤ ਸਿੰਘ ਮੱਲਣ ਸੀਨੀਅਰ ਅਕਾਲੀ ਆਗੂ ਬੀਬੀ ਮਲਕੀਤ ਕੌਰ ਮੱਲਣ ਦਾ ਪੁੱਤਰ ਹੈ। ਇਹ ਪਰਿਵਾਰ ਪਹਿਲਾਂ 'ਬਾਦਲ' ਪਰਿਵਾਰ ਦੇ ਬਹੁਤ ਨੇੜੇ ਸੀ ਪਰ ਹੁਣ ਬੀਬੀ ਤੇ ਅਮਰਜੀਤ ਸਿੰਘ,ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਪਹਿਲਾਂ ਇਹ ਮਾਮਲਾ ਸਿਆਸੀ ਰੰਗਤ ਫੜ ਗਿਆ ਸੀ ਅਤੇ ਕਿਸਾਨ ਜਥੇਬੰਦੀਆਂ ਵੀ ਅਮਰਜੀਤ ਸਿੰਘ ਦੇ ਹੱਕ 'ਚ ਆ ਗਈਆਂ ਹਨ ਕਿ ਆੜ੍ਹਤੀਆਂ ਦੇ ਭੁਲੇਚੇ 'ਚ ਆ ਕੇ ਕਿਸਾਨਾਂ ਨੰੂ ਆਪਸ 'ਚ ਨਹੀਂ ਲੜਣਾ ਚਾਹੀਦਾ।
News From: http://www.7StarNews.com

No comments:

 
eXTReMe Tracker