Sunday, May 29, 2011

ਨਕਦੀ ਤੇ ਗਹਿਣੇ ਚੋਰੀ

ਗੜ੍ਹਸ਼ੰਕਰ, 29 ਮਈ : ਇੱਥੋਂ ਥੋੜ੍ਹੀ ਦੂਰ ਪਿੰਡ ਕੁੱਕੜ ਮਜਾਰਾ ਵਿਖੇ ਚੋਰਾਂ ਨੇ ਇਕ ਘਰ 'ਚ ਦਾਖਲ ਹੋ ਕੇ ਦਿਨ ਦਿਹਾੜੇ ਨਕਦੀ ਤੇ ਗਹਿਣੇ ਚੋਰੀ ਕਰ ਲਏ। ਪਿੰਡ ਕੁੱਕੜ ਮਜਾਰਾ ਦੇ ਵਸਨੀਕ ਮੋਹਣ ਲਾਲ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਸਵੇਰੇ ਆਪਣੇ ਜਠੇਰਿਆਂ ਦੇ ਗਿਆ ਹੋਇਆ ਸੀ। ਉਨ੍ਹਾਂ ਦੀ ਲੜਕੀ ਨੇ ਸ਼ਹਿਰ ਤੋਂ ਵਾਪਸ ਆ ਕੇ ਦੇਖਿਆ ਕਿ ਘਰ ਵਿੱਚ ਪੇਟੀਆਂ, ਅਲਮਾਰੀਆਂ ਤੇ ਕਮਰਿਆਂ ਦੇ ਜਿੰਦੇ ਟੁੱਟੇ ਹੋਏ ਸਨ ਤੇ ਸਾਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਚੋਰ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਪੁਲੀਸ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
News From: http://www.7StarNews.com

No comments:

 
eXTReMe Tracker