Wednesday, May 25, 2011

ਬੀਬੀ ਬਾਦਲ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟਾਇਆ

ਤਰਨ ਤਾਰਨ, 26 ਮਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਦੇਹਾਂਤ 'ਤੇ ਸ਼ੋ੍ਰਮਣੀ ਕਮੇਟੀ ਦੇ ਕਈ ਮੈਂਬਰਾਂ ਅਤੇ ਹੋਰ ਅਕਾਲੀ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਗੁਰਬਚਨ ਸਿੰਘ ਕਰੰਮੂਵਾਲਾ ਅਤੇ ਕਮੇਟੀ ਦੇ ਹੋਰ ਮੈਂਬਰ ਸੁਖਵਿੰਦਰ ਸਿੰਘ ਝਬਾਲ, ਹਰਦਿਆਲ ਸਿੰਘ ਸੁਰਸਿੰਘ, ਬਾਪੂ ਜਗੀਰ ਸਿੰਘ, ਬੀਬੀ ਮਨਜੀਤ ਕੌਰ ਅਲਾਵਲਪੁਰ ਤੇ ਬੀਬੀ ਹਰਬੰਸ ਕੌਰ ਨੌਸ਼ਹਿਰਾ ਪੰਨੂਆਂ ਦੇ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਅਰਜਨ ਸਿੰਘ ਸਮੇਤ ਹੋਰ ਅਨੇਕਾਂ ਸ਼ਖਸੀਅਤਾਂ ਨੇ ਬੀਬੀ ਬਾਦਲ ਦੇ ਅਕਾਲ ਚਲਾਣੇ ਨੂੰ ਸਮੁੱਚੇ ਪੰਥ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

ਲੋਹੀਆਂ (ਪੱਤਰ ਪ੍ਰੇਰਕ)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਹਲਕਾ ਲੋਹੀਆਂ ਤੇ ਸ਼ਾਹਕੋਟ ਸ਼ਿੰਗਾਰਾ ਸਿੰਘ, ਲੋਹੀਆਂ ਨਗਰ ਪੰਚਾਇਤ ਦੇ ਪ੍ਰਧਾਨ ਬਲਵਿੰਦਰ ਸਿੰਘ ਕੁਮਰਾ, ਸਾਬਕਾ ਪ੍ਰਧਾਨ ਸ਼ਬਾਜ ਸਿੰਘ, ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਜਸਬੀਰ ਸਿੰਘ, ਕੌਂਸਲਰ ਗੁਰਨਾਮ ਸਿੰਘ ਖਾਲਸਾ, ਸਾਬਕਾ ਕੌਂਸਲਰ ਸਾਹਿਬ ਸਿੰਘ, ਸਾਬਕਾ ਕੌਂਸਲਰ ਬਲਬੀਰ ਸਿੰਘ, ਯੂਥ ਆਗੂ ਰਣਜੋਧ ਸਿੰਘ ਪੱਡਾ, ਨੰਬਰਦਾਰ ਸੁਖਦੇਵ ਸਿੰਘ ਮੰਢਾਲਾ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਸੁਰਜੀਤ ਸਿੰਘ, ਸਾਬਕਾ ਚੇਅਰਮੈਨ ਬਾਵਾ ਸਿੰਘ ਕੰਗ, ਪ੍ਰਿੰਸੀਪਲ ਕਰਮ ਚੰਦ ਸ਼ਰਮਾ, ਪ੍ਰਿੰਸੀਪਲ ਧਰਮ ਪਾਲ, ਰੋਟੇਰੀਅਨ ਪਿਆਰੇ ਲਾਲ ਵਰਮਾ ਅਤੇ ਸਾਬਕਾ ਸਰਪੰਚ ਭੂਸ਼ਨ ਗੁਪਤਾ ਨੇ ਦੁੱਖ ਪ੍ਰਗਟਾਇਆ ਹੈ।

ਫਗਵਾੜਾ (ਪੱਤਰ ਪ੍ਰੇਰਕ)- ਬੀਬੀ ਸੁਰਿੰਦਰ ਕੌਰ ਬਾਦਲ ਦੀ ਮੌਤ 'ਤੇ ਸਥਾਨਕ ਅਕਾਲੀ ਆਗੂ ਜਥੇਦਾਰ ਸੁਰਿੰਦਰ ਸਿੰਘ ਪਲਾਹੀ, ਮਾਸਟਰ ਹਰਭਜਨ ਸਿੰਘ ਭੁੱਲਾਰਾਈ, ਜਥੇਦਾਰ ਮਹਿੰਦਰ ਸਿੰਘ, ਨਿਰਮਲ ਸਿੰਘ ਨਾਰੰਗਪੁਰ, ਜਤਿੰਦਰਪਾਲ ਸਿੰਘ ਪਲਾਹੀ, ਗੁਰਮੀਤ ਸਿੰਘ ਪਲਾਹੀ, ਹਰਮੇਲ ਸਿੰਘ ਭਾਣੌਕੀ, ਮਨੋਹਰ ਸਿੰਘ ਸੱਗੂ ਤੇ ਜੋਧਨ ਸਿੰਘ ਪੰਚ ਪਲਾਹੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
News From: http://www.7StarNews.com

No comments:

 
eXTReMe Tracker