Tuesday, May 31, 2011

ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ ਗੋਪਾਲ ਦਾਸ ਨੇ ਵਸਾਇਆ ਘਰ ਪੰਚਕੂਲਾ ਵਿੱਚ ਹੋਇਆ ਵਿਆਹ

ਪੰਚਕੂਲਾ, 31 ਮਈ : ਪਾਕਿਸਤਾਨ ਦੀ ਜੇਲ੍ਹ \'ਚ ਜਾਸੂਸੀ ਦੇ ਦੋਸ਼ ਹੇਠ 27 ਸਾਲ ਸਜ਼ਾ ਕੱਟ ਕੇ ਆਏ ਪੰਜਾਬ ਹੋਮ ਗਾਰਡ ਦੇ ਸਾਬਕਾ ਮੁਲਾਜ਼ਮ ਗੋਪਾਲ ਦਾਸ ਦਾ ਅੱਜ ਇਥੇ ਸੈਕਟਰ 12 ਦੇ ਗੁਰਦੁਆਰੇ ਵਿਚ ਵਿਆਹ ਹੋ ਗਿਆ। ਅੱਜ ਇਸ ਮੌਕੇ ਦੋਵੇਂ ਪਰਿਵਾਰਾਂ ਦੇ ਕਰੀਬ 50 ਰਿਸ਼ਤੇਦਾਰ ਹਾਜ਼ਰ ਸਨ ਅਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਦੀਦਾਰ ਸਿੰਘ ਨੇ ਗੁਰਮਰਿਆਦਾ ਅਨੁਸਾਰ ਆਨੰਦ ਕਾਰਜ ਕਰਵਾਇਆ।

ਗੋਪਾਲ ਦਾਸ ਦਾ ਵਿਆਹ ਪਿੰਕੀ ਨਾਲ ਹੋਇਆ। ਪਿੰਕੀ ਲਾਲ ਪਾਣੀ ਸ਼ਿਮਲਾ ਦੀ ਵਸਨੀਕ ਹੈ ਅਤੇ ਸਰਕਾਰੀ ਮੁਲਾਜ਼ਮ ਹੈ। ਗੋਪਾਲ ਦਾਸ ਗੁਰਦਾਸਪੁਰ ਦੇ ਪਿੰਡ ਭੈਣੀ ਮੀਆਂ ਖਾਨ ਦਾ ਵਸਨੀਕ ਹੈ। ਅੱਜ ਵਿਆਹ ਤੋਂ ਪਹਿਲਾਂ ਗੋਪਾਲ ਦਾਸ ਨੇ ਆਪਣੇ ਜੀਵਨ ਬਾਰੇ ਵੇਰਵੇ ਹੋਮਗਾਰਡ ਦੀ ਨੌਕਰੀ ਦਾ ਸਰਟੀਫਿਕੇਟ, ਦਸਵੀਂ ਦਾ ਸਿੱਖਿਆ ਬੋਰਡ ਦਾ ਸਰਟੀਫਿਕੇਟ ਅਤੇ ਵਿਆਹ ਦੇ ਕਾਰਡ ਦੀਆਂ ਫੋਟੋਆਂ ਕਾਪੀਆਂ ਗੁਰਦੁਆਰੇ ਵਿਚ ਰਿਕਾਰਡ ਦੇ ਤੌਰ \'ਤੇ ਹੈੱਥ ਗ੍ਰੰਥੀ ਦੀਦਾਰ ਸਿੰਘ ਕੋਲ ਜਮ੍ਹਾਂ ਕਰਵਾਈਆਂ।

ਹੈੱਡ ਗ੍ਰੰਥੀ ਦੀਦਾਰ ਸੰਘ ਨੇ ਦੱਸਿਆ ਕਿ ਵਿਆਹ ਸਮਾਰੋਹ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ 11 ਵਜੇ ਤੱਕ ਵਿਆਹ ਦੀਆਂ ਰਸਮਾਂ ਹੋ ਗਈਆਂ ਸਨ। ਗੁਰਦੁਆਰੇ ਵਿਚ ਦਿਖਾਏ ਰਿਕਾਰਡ ਅਨੁਸਾਰ 26 ਜੁਲਾਈ 1984 ਨੂੰ ਉਹ ਗਲਤੀ ਨਾਲ ਭਾਰਤ ਦੀ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਸੀ ਜਿੱਥੇ ਪਾਕਿਸਤਾਨ ਫੌਜ ਨੇ ਉਸ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਸੀ। ਭਾਵੇਂ ਹੁਣ ਉਹ ਨੌਕਰੀ ਨਹੀਂ ਕਰਦਾ ਪਰ ਹੁਣ ਉਹ ਆਪਣੀ ਨਵੀਂ ਜ਼ਿੰਦਗੀ ਆਪਣੀ ਪਤਨੀ ਦੀ ਖੁਸ਼ੀ ਵਿਚ ਬਿਤਾਉਣਾ ਚਾਹੁੰਦਾ ਹੈ।
News From: http://www.7StarNews.com

No comments:

 
eXTReMe Tracker