Wednesday, May 25, 2011

ਕਰਜ਼ਾ ਦੇਣ ਵਾਲੀ ਕੰਪਨੀ ‘ਤੇ 17 ਹਜ਼ਾਰ ਲੈ ਕੇ ਫ਼ਰਾਰ ਹੋਣ ਦਾ ਦੋਸ਼

ਖਰੜ, 26 ਮਈ : ਕਮਲ ਚੌਧਰੀ ਨਾਂ ਦੇ ਇੱਕ ਵਿਅਕਤੀ ਨੇ ਖਰੜ ਸਿਟੀ ਥਾਣੇ ਦੇ ਐਸ.ਐਚ.ਓ. ਨੂੰ ਇੱਕ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਹੈ ਕਿ ਖਰੜ ਦੇ ਸੈਕਟਰ 125 ਵਿਖੇ ਖੱੁਲ੍ਹੀ ਇਕ ਕਰਜ਼ੇ ਦੇਣ ਵਾਲੀ ਕੰਪਨੀ ਨੇ ਉਸ ਨੂੰ 4 ਲੱਖ ਰੁਪਏ ਦਾ ਕਰਜ਼ਾ ਦੇਣ ਦਾ ਝਾਂਸਾ ਲਗਾ ਕੇ 17 ਹਜ਼ਾਰ ਰੁਪਏ ਲੈ ਲਏ ਤੇ ਉਸ ੳਪੁਰੰਤ ਉਥੋਂ ਫਰਾਰ ਹੋ ਗਏ। ਉਨ੍ਹਾਂ ਆਪਣੀ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਇਸ ਕੰਪਨੀ ਦਾ ਕਰਜ਼ੇ ਸਬੰਧੀ ਇੱਕ ਇਸ਼ਤਿਹਾਰ ਇੱਕ ਅਖ਼ਬਾਰ ਵਿੱਚ ਛਪਿਆ ਸੀ। ਇਸ ਉਪਰੰਤ ਉਨ੍ਹਾਂ ਕੰਪਨੀ ਤੋਂ 4 ਲੱਖ ਰੁਪਏ ਦਾ ਲੋਨ ਮਨਜ਼ੂਰ ਕਰਵਾਇਆ ਤੇ ਕੰਪਨੀ ਨੇ 1500 ਰੁਪਏ ਫਾਈਲ ਚਾਰਜ ਲੈ ਲਏ ਅਤੇ 2000 ਰੁਪਏ ਇੱਕ ਬੈਂਕ ਦੇ ਖਾਤੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਕੰਪਨੀ ਦਾ ਇੱਕ ਕਰਮਚਾਰੀ ਉਨ੍ਹਾਂ ਕੋਲ ਜਾਂਚ ਲਈ ਆਇਆ ਅਤੇ 12 ਹਜ਼ਾਰ ਰੁਪਏ ਲੈ ਗਿਆ । ਉਨ੍ਹਾਂ ਇਹ ਭਰੋਸਾ ਦਿੱਤਾ ਕਿ 24 ਮਈ ਤੱਕ ਇਸ ਕਰਜ਼ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਹ ਪੈਸੇ ਪ੍ਰਾਪਤ ਹੋ ਗਏ ਤਾਂ ਕੰਪਨੀ ਨੇ ਆਪਣੇ ਫੋਨ ਬੰਦ ਕਰ ਦਿੱਤੇ। ਸ਼ਿਕਾਇਤ ਕਰਤਾ ਜਦੋਂ ਕੰਪਨੀ ਦੇ ਦਫ਼ਤਰ ਵਿੱਚ ਗਿਆ ਤਾਂ ਉਥੇ ਦਫ਼ਤਰ ਹੀ ਨਹੀਂ ਸੀ । ਉਨ੍ਹਾਂ ਦੋਸ਼ ਲਗਾਇਆ ਹੈ ਕਿ ਇੰਜ ਕੰਪਨੀ ਦੇ ਕਰਮਚਾਰੀਆਂ ਨੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤਕਰਤਾ ਵੱਲੋਂ ਪੁਲੀਸ ਨੂੰ ਕੰਪਨੀ ਦੇ ਕਰਮਚਾਰੀਆਂ ਦੇ ਮੋਬਾਇਲ ਨੰਬਰ ਵੀ ਦਿੱਤੇ ਗਏ ਹਨ। ਪੁਲੀਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
News From: http://www.7StarNews.com

No comments:

 
eXTReMe Tracker