Sunday, May 29, 2011

‘ਬਾਡੀਗਾਰਡ’ ਦੀ ਸ਼ੂਟਿੰਗ ਲਈ ਸ਼ਾਹੀ ਸ਼ਹਿਰ ’ਚ ਪੁੱਜੀਆਂ ਬਾਲੀਵੁਡ ਹਸਤੀਆਂ

ਪਟਿਆਲਾ, 29 ਮਈ : ਬਾਲੀਵੁਡ ਦੀਆਂ ਅਹਿਮ ਹਸਤੀਆਂ ਵੱਲੋਂ ਸਥਾਨਕ ਬਾਰਾਂਦਰ 'ਚ ਸਥਿਤ ਹੈਰੀਟੇਜ ਹੋਟਲ ਨੀਮਰਾਣਾ 'ਚ ਹਿੰਦੀ ਫਿਲਮ 'ਬਾਡੀਗਾਰਡ' ਦੀ ਸ਼ੂਟਿੰਗ ਆਰੰਭਣ ਨਾਲ ਹੋਟਲ ਦੇ ਬਾਹਰਵਾਰ ਫਿਲਮੀ ਹਸਤੀਆਂ ਦੇ ਦੀਵਾਨਿਆਂ ਦਾ ਮੇਲਾ ਲੱਗਣ ਲੱਗਾ ਹੈ। ਇਸ ਸ਼ੂਟਿੰਗ ਲਈ ਸ਼ਹਿਰ 'ਚ ਬਾਲੀਵੁਡ ਦੇ ਸੁਪਰਸਟਾਰ ਸਲਮਾਨ ਖਾਨ ਤੇ ਕਰੀਨਾ ਕਪੂਰ ਕੱਲ ਇਥੇ ਪੁੱਜੇ ਸਨ, ਜਦੋਂ ਕਿ ਰਾਜ ਬੱਬਰ ਸਮੇਤ ਹੋਰ ਫਿਲਮੀ ਹਸਤੀਆਂ ਅੱਜ ਸ਼ਹਿਰ ਪਹੁੰਚੀਆਂ। ਫਿਲਮ'ਬਾਡੀਗਾਰਡ' ਇੱਕ ਰੋਮਾਂਟਿਕ ਐਕਸ਼ਨ ਆਧਾਰਿਤ ਹਿੰਦੀ ਫਿਲਮ ਹੈ। ਅੱਜ ਸੁਪਰਸਟਾਰ ਸਲਮਾਨ ਖਾਨ ਅਤੇ ਹੀਰੋਇਨ ਕਰੀਨਾ ਕਪੂਰ 'ਤੇ ਇਕ 'ਇੰਡੋਰ ਸੀਨ' ਦੀ ਸ਼ੂਟਿੰਗ ਕੀਤੀ ਗਈ। ਇਸ ਫਿਲਮ 'ਚ ਰਾਜ ਬੱਬਰ ਹੀਰੋਇਨ ਦੇ ਪਿਤਾ ਦੇ ਰੋਲ ਵਿਚ ਹੈ ਜਦੋਂ ਕਿ ਸ਼ਤਰੂਘਨ ਸਿਨਹਾ ਵੀ ਇਸ ਫਿਲਮ 'ਚ ਅਹਿਮ ਪਾਤਰ ਹੈ ਜੋ ਕਿ ਅਗਲੇ ਦਿਨਾਂ 'ਚ ਪਟਿਆਲਾ ਪੁੱਜਣਗੇ ਹੈਜਲ ਖਾਨ ਇਸ ਫਿਲਮ 'ਚ ਹੀਰੋਇਨ ਦੀ ਮਾਂ ਦਾ ਰੋਲ ਕਰ ਰਹੀ ਹੈ। ਅੱਜ ਫਿਲਮ ਦੀ ਸ਼ੂਟਿੰਗ ਦਾ ਦੂਜਾ ਦਿਨ ਸੀ।
News From: http://www.7StarNews.com

No comments:

 
eXTReMe Tracker