Wednesday, May 25, 2011

ਬੀਬੀ ਬਾਦਲ ਨੂੰ ਸੇਜਲ ਅੱਖਾਂ ਨਾਲ ਵਿਦਾਇਗੀ

ਬਾਦਲ (ਮੁਕਤਸਰ), 26 ਮਈ : ਅੰਤਿਮ ਅਰਦਾਸ 2 ਜੂਨ ਨੂੰ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਨਮਿਤ ਭੋਗ ਅਤੇ ਅੰਤਿਮ ਅਰਦਾਸ 2 ਜੂਨ ਨੂੰ ਪਿੰਡ ਬਾਦਲ ਵਿਖੇ ਦੁਪਹਿਰ ਇੱਕ ਵਜੇ ਹੋਵੇਗੀ। ਪਰਿਵਾਰਕ ਸੂਤਰਾਂ ਅਨੁਸਾਰ ਬੀਬੀ ਬਾਦਲ ਦੇ ਫੁੱਲ ਚੁਗਣ ਦੀ ਰਸਮ 27 ਮਈ ਨੂੰ ਸਵੇਰ 11 ਵਜੇ ਹੋਵੇਗੀ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਨੂੰ ਅੱਜ ਇੱਥੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਕਰੀਬ ਢਾਈ ਵਜੇ ਸ੍ਰੀਮਤੀ ਬਾਦਲ ਦਾ ਧਾਰਮਿਕ ਰਹੁ ਰੀਤਾਂ ਨਾਲ ਸਸਕਾਰ ਕੀਤਾ ਗਿਆ। ਸਮੁੱਚੇ ਬਾਦਲ ਪਰਿਵਾਰ ਲਈ ਇਹ ਪਲ ਬੜੇ ਹੀ ਜਜ਼ਬਾਤ ਵਾਲੇ ਸਨ। ਵੱਖ ਵੱਖ ਸਿਆਸੀ ਧਿਰਾਂ ਦੇ ਨੇਤਾ ਬਾਦਲ ਪਰਿਵਾਰ ਦੀ ਇਸ ਦੁੱਖ ਦੀ ਘੜੀ 'ਚ ਸ਼ਰੀਕ ਹੋਏ। ਦੁਪਹਿਰ ਡੇਢ ਵਜੇ ਪਿੰਡ ਬਾਦਲ ਵਿਚਲੀ ਮੁੱਖ ਮੰਤਰੀ ਦੀ ਨਵੀਂ ਰਿਹਾਇਸ਼ ਤੋਂ ਸ੍ਰੀਮਤੀ ਬਾਦਲ ਦੀ ਮ੍ਰਿਤਕ ਦੇਹ ਨੂੰ ਪਿੰਡ ਦੇ ਸਮਸ਼ਾਨਘਾਟ ਲਿਆਂਦਾ ਗਿਆ। ਮੁੱਖ ਮੰਤਰੀ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ੍ਰੀ ਬਾਦਲ ਦੀ ਲੜਕੀ ਪ੍ਰਨੀਤ ਕੌਰ ਤੇ ਨੂੰਹ ਹਰਸਿਮਰਤ ਕੌਰ ਇੱਕ ਵੈਨ ਵਿੱਚ ਮ੍ਰਿਤਕ ਦੇਹ ਨਾਲ ਆਏ। ਸ੍ਰੀਮਤੀ ਬਾਦਲ ਦੀ ਅਰਥੀ ਨੂੰ ਮੋਢਾ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਕੈਬਨਿਟ ਵਜ਼ੀਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਮਨਪ੍ਰੀਤ ਬਾਦਲ ਨੇ ਦਿੱਤਾ। ਸੁਖਬੀਰ ਬਾਦਲ ਨੇ ਆਪਣੀ ਮਾਤਾ ਦੀ ਚਿਖਾ ਨੂੰ ਅਗਨੀ ਦਿਖਾਈ। ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ ਸਮੇਂ ਸਮੁੱਚੇ ਬਾਦਲ ਪਰਿਵਾਰ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ।

ਇਸ ਮੌਕੇ ਪੰਜਾਬ ਦੇ ਰਾਜਪਾਲ ਸ਼ਿਵਰਾਜ ਪਾਟਿਲ, ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ, ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੂਡਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੋ.ਪ੍ਰੇਮ ਕੁਮਾਰ ਧੂਮਲ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਅਤੇ ਅਤਿਵਾਦ ਵਿਰੋੋਧੀ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ, ਆਈ.ਏ.ਐਸ ਆਫੀਸਰਜ਼ ਵੈਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਸ਼ ਕੁਮਾਰ ਅਤੇ ਪੀ.ਸੀ.ਐਸ ਆਫੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੰਘਾ ਨੇ ਸ੍ਰੀਮਤੀ ਬਾਦਲ ਦੀ ਮ੍ਰਿਤਕ ਦੇਹ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਅੱਜ ਸਵੇਰ ਤੋਂ ਹੀ ਲੋਕ ਕਾਫਲਿਆਂ ਦੇ ਰੂਪ ਵਿੱਚ ਪਿੰਡ ਬਾਦਲ ਪੁੱਜਣੇ ਸ਼ੁਰੂ ਹੋ ਗਏ ਸਨ। ਬਾਦਲ ਪਰਿਵਾਰ ਦੀ ਰਿਹਾਇਸ਼ 'ਚ ਵੈਰਾਗਮਈ ਕੀਰਤਨ ਹੁੰਦਾ ਰਿਹਾ। ਦਰਬਾਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਮਹਿੰਦਰ ਸਿੰਘ ਅਤੇ ਭਾਈ ਗੋਪਾਲ ਸਿੰਘ ਨੇ ਕੀਰਤਨ ਕੀਤਾ। ਹਾਲਾਂਕਿ ਅੱਜ ਗਰਮੀ ਬਹੁਤ ਜਿਆਦਾ ਸੀ, ਫਿਰ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਦੂਰੋਂ-ਦੂਰੋਂ ਪੁੱਜੀਆਂ ਹੋਈਆਂ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ, ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੰਤ ਮਾਨ ਸਿੰਘ ਪਿਹੋਵਾ ਵਾਲੇ, ਸੰਤ ਅਮਰੀਕ ਸਿੰਘ ਕਾਰ ਸੇਵਾ ਵਾਲੇ ਸ਼ਾਮਲ ਸਨ। ਦੱਸਣਯੋਗ ਹੈ ਕਿ ਸ੍ਰੀਮਤੀ ਬਾਦਲ ਦੋ ਵਰ੍ਹਿਆਂ ਤੋਂ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਨੇ ਬੀਤੇ ਕੱਲ ਪੀ.ਜੀ.ਆਈ 'ਚ ਦੋ ਵਜੇ ਅੰਤਿਮ ਸਾਹ ਲਿਆ। ਪਿੰਡ ਵਿਚਲੀ ਰਿਹਾਇਸ਼ 'ਤੇ ਸ੍ਰੀਮਤੀ ਬਾਦਲ ਦੀ ਮ੍ਰਿਤਕ ਦੇਹ ਨੂੰ ਆਮ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਮੁੱਖ ਮੰਤਰੀ ਦੁੱਖ 'ਚ ਸਰੀਕ ਹੋਣ ਆ ਰਹੇ ਲੋਕਾਂ ਦਾ ਸ਼ੁਕਰਾਨਾ ਕਰ ਰਹੇ ਸਨ। ਸੁਖਬੀਰ ਬਾਦਲ ਆਪਣੀ ਮਾਤਾ ਸ੍ਰੀਮਤੀ ਬਾਦਲ ਨੂੰ ਕਈ ਘੰਟੇ ਖੜ ਕੇ ਨੇੜਿਓਂ ਉਨ੍ਹਾਂ ਦਾ ਚਿਹਰਾ ਸੰਵਾਰਦੇ ਰਹੇ। ਪ੍ਰਨੀਤ ਕੌਰ ਵੀ ਪੂਰਾ ਸਮਾਂ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੇ[


News From: http://www.7StarNews.com

No comments:

 
eXTReMe Tracker