Sunday, May 29, 2011

ਕਾਂਗਰਸੀ ਧੜਿਆਂ ਵਿੱਚ ਲੜਾਈ ਕਾਰਨ ਦੋ ਜ਼ਖ਼ਮੀ

ਫਗਵਾੜਾ, 29 ਮਈ : ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਤ ਪਿੰਡ ਰਾਵਲਪਿੰਡੀ ਵਿਖੇ ਯੂਥ ਕਾਂਗਰਸ ਦੀ ਹੋ ਰਹੀ ਮੈਂਬਰਸ਼ਿਪ ਭਰਤੀ ਮੌਕੇ ਇੱਥੋਂ ਦੇ ਦੋ ਕਾਂਗਰਸੀ ਧੜਿਆਂ ਦਰਮਿਆਨ ਲੜਾਈ ਹੋ ਗਈ। ਇਸ ਦੌਰਾਨ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਚੋਂ ਇੱਕ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡੀ.ਐਮ.ਸੀ ਲੁਧਿਆਣਾ ਭੇਜ ਦਿੱਤਾ ਹੈ ਜਦਕਿ ਦੂਜਾ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੈ ।

ਪ੍ਰਾਪਤ ਜਾਣਕਾਰੀ ਮੁਤਾਬਕ, ਭਰਤੀ ਦੌਰਾਨ ਬਲਵੀਰ ਰਾਜਾ ਸੋਢੀ ਧੜੇ ਦਾ ਦਿਹਾਤੀ ਪ੍ਰਧਾਨ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਨਾਲ ਰਾਵਲਪਿੰਡੀ ਵਿੱਚ ਭਰਤੀ ਫਾਰਮ ਭਰ ਰਿਹਾ ਸੀ ਤਾਂ ਇਹ ਵਿਅਕਤੀ ਜੋਗਿੰਦਰ ਸਿੰਘ ਮਾਨ ਧੜੇ ਨਾਲ ਸਬੰਧਤ ਸਾਬਕਾ ਪ੍ਰਧਾਨ ਗਗਨਦੀਪ ਸੋਨੀ ਨਾਲ ਸਬੰਧਤ ਸੋਨੂੰ ਨਾਮੀ ਨੌਜਵਾਨ ਦੇ ਪਾਸ ਗਏ ਤਾਂ ਉਸ ਨੂੰ ਫਾਰਮ ਭਰਨ ਲਈ ਕਿਹਾ, ਪਰ ਉਹ ਦੂਜੇ ਧੜੇ ਦਾ ਹੋਣ ਕਾਰਨ ਉਸ ਨੇ ਨਾਂਹ ਕਰ ਦਿੱਤੀ ਤੇ ਤਣਾਅ ਪੈਦਾ ਹੋ ਗਿਆ। ਇਸ ਦੌਰਾਨ ਉਸ ਨੇ ਗਗਨਦੀਪ ਤੇ ਉਸ ਦੇ ਸਾਥੀਆਂ ਨੂੰ ਸੱਦ ਲਿਆ ਤੇ ਦੋਵੇਂ ਧੜਿਆਂ ਵਿੱਚ ਲੜਾਈ ਹੋ ਗਈ। ਇਸ ਦੌਰਾਨ ਬਲਜਿੰਦਰ ਸਿੰਘ ਵਾਸੀ ਨੰਗਲ ਮੱਝਾਂ ਦੇ ਗੁੱਟ 'ਤੇ ਦਾਤਰ ਵੱਜਣ ਕਾਰਨ ਸਖਤ ਜ਼ਖਮੀ ਹੋ ਗਿਆ ਜਿਸ ਨੂੰ ਲੁਧਿਆਣਾ ਭੇਜ ਦਿੱਤਾ ਹੈ ਤੇ ਦੂਸਰਾ ਵਿਅਕਤੀ ਉਂਕਾਰ ਸਿੰਘ ਸਿਵਲ ਹਸਪਤਾਲ ਵਿੱਚ ਦਾਖਲ ਹੈ ।

ਦੱਸਿਆ ਜਾਂਦਾ ਹੈ ਕਿ ਲੜਾਈ ਮੌਕੇ ਪੁਲੀਸ ਦੇ ਮੌਕੇ 'ਤੇ ਪੁੱਜਣ ਕਾਰਨ ਕਾਫੀ ਬਚਾਅ ਹੋ ਗਿਆ। ਰਾਵਲ ਪਿੰਡੀ ਪੁਲੀਸ ਅਨੁਸਾਰ, ਮਾਮਲੇ ਦੀ ਜਾਂਚ ਜਾਰੀ ਹੈ ਪਰ ਅਜੇ ਕਿਸੇ ਦੇ ਖਿਲਾਫ ਕੋਈ ਕੇਸ ਦਰਜ ਨਹੀ ਕੀਤਾ ਗਿਆ ।
News From: http://www.7StarNews.com

No comments:

 
eXTReMe Tracker