Sunday, May 29, 2011

ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਸਮੇਤ ਦੋ ਲੋਕਾਂ ਨੂੰ ਕਤਲ ਕਰਨ ਦੇ ਮਾਮਲੇ \'ਚ ਹੋਈ ਉਮਰ ਕੈਦ

ਨਿਊਯਾਰਕ, 29 ਮਈ : ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਚਰਚ \'ਚ ਆਪਣੀ ਪਤਨੀ ਸਮੇਤ ਦੋ ਲੋਕਾਂ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਕੈਲੀਫੋਰਨੀਆ ਨਿਵਾਸੀ ਜੋਸਫ ਪੱਲੀਪੁਰਾਥ ਨੂੰ ਸ਼ਨੀਵਾਰ ਨੂੰ ਬਿਨਾ ਪੈਰੋਲ ਦੇ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਜੋਸਫ ਨੇ ਸਾਲ 2008 ਵਿਚ ਨਿਊਜਰਸੀ ਦੇ ਸੈਂਟ ਥਾਮਸ ਸੀਰੀਅਨ ਆਰਥੋਡਾਕਸ ਨਨਾਇਆ ਚਰਚ ਵਿਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਦੌਰਾਨ ਇਕ ਹੋਰ ਔਰਤ ਸਿਲਵੀ ਪੇਰਿਨਚੇਰਿਲ ਜ਼ਖਮੀ ਹੋ ਗਈ ਸੀ ਜਿਹੜੀ ਹੁਣ ਵ੍ਹਹੀਲ ਚੇਅਰ \'ਤੇ ਹੀ ਰਹਿੰਦੀ ਹੈ। ਅਦਾਲਤ ਨੇ ਜੋਸਫ ਨੂੰ ਸਿਲਵੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ 20 ਸਾਲ ਦੀ ਸਜ਼ਾ ਵੀ ਸੁਣਾਈ। ਫੈਸਲੇ ਤੋਂ ਬਾਅਦ ਸਿਲਵੀ ਦੀ ਚਾਚੀ ਸੂਜਾ ਦਾ ਕਹਿਣਾ ਸੀ ਕਿ ਅਦਾਲਤ ਨੇ ਡੇਵਿਸ ਨੂੰ ਉਸ ਦੀ ਕਰਨੀ ਦੀ ਸਜ਼ਾ ਦਿੱਤੀ। ਇਸ ਹਾਦਸੇ ਵਿਚ ਉਸ ਦੀ ਪਤਨੀ ਰੇਸ਼ਮਾ ਜੇਮਸ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਡੇਨਿਸ ਦੀ ਜਾਨ ਚਲੀ ਗਈ ਸੀ।
News From: http://www.7StarNews.com

No comments:

 
eXTReMe Tracker