Sunday, March 27, 2011

News From S7news.com March 27, 2011

ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਨੌਜਵਾਨ ਨਾਇਕ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਸਿਆਸਤ

ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਨੌਜਵਾਨ ਨਾਇਕ ਭਗਤ ਸਿੰਘ ਪਿਛ਼ਲੇ ਕੁਝ ਵਰ੍ਹਿਆਂ ਤੋਂ ਸਿਰਫ਼ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿੱਚ ਮੁੜ ਉਭਰ ਰਿਹਾ ਹੈ। ਵੱਖ ਵੱਖ ਰਾਜਸੀ, ਸਮਾਜਿਕ ਅਤੇ ਵਿਦਿਅਕ ਖੇਤਰਾਂ ਵਿੱਚ ਬੜੀ ਸਰਗਰਮੀ ਨਾਲ ਅਤੇ ਕਈ ਥਾਈਂ ਲੋਵੋਂ ਵੱਧ ਉਚੀ ਸੁਰ ਵਿੱਚ ਉਸਦੀਆਂ ਗੱਲਾਂ ਹੋਣ ਲੱਗੀਆਂ ਹਨ। ਦੇਰ ਨਾਲ ਹੀ ਸਹੀ , ਦੇਸ਼ ਦੀ ਪਾਰਲੀਮੈਂਟ ਵਿੱਚ ਉਹ ਹੋਰਨਾਂ ਨੇਤਾਵਾਂ ਵਾਂਗ ਬੁੱਤ ਦੇ ਰੂਪ ਵਿੱਚ ਸ਼ੁਸ਼ੋਭਿਤ ਹੋਣ ਦਾ ਹੱਕਦਾਰ ਬਣ ਚੁੱਕਾ ਹੈ। ਨੌਜਵਾਨ ਇਨਕਲਾਬੀ ਵਜੋਂ ਪੰਜਾਬ ਦੇ ਇਸ ਉਤਸ਼ਾਹੀ ਨੌਜਵਾਨ ਨੇ ਜੋ ਕੁਝ ਪੜ੍ਹਿਆ ਅਤੇ ਲਿਖਿਆ ਉਸਦੀ ਸਾਂਭ ਸੰਭਾਲ ਦਾ ਕੰਮ ਕੁਝ ਸੰਸਥਾਵਾਂ ਅਤੇ ਵਿਅਕਤੀਆਂ ਵਲੋਂ ਬਹੁਤ ਹੀ ਸ਼ਰਧਾਮਈ ਢੰਗ ਨਾਲ ਕੀਤਾ ਜਾ ਰਿਹਾ ਹੈ। ਲਗਦੇ ਦਾਅ ਭਗਤ ਸਿੰਘ ਦੇ ਨਾਂਅ ਉੱਤੇ ਰਾਜਸੀ ਅਤੇ ਅਕਾਦਮਿਕ ਦੁਕਾਨਦਾਰੀ ਵੀ ਕੀਤੀ ਜਾ ਰਹੀ ਹੈ। ਕਿਸੇ ਇੱਕ ਰਾਜਸੀ ਪਾਰਟੀ, ਸੰਸਥਾ, ਜਥੇਬੰਦੀ , ਵਿਅਕਤੀ ਜਾਂ ਵਿਦਵਾਨ ਦੀ ਗੱਲ ਨਹੀਂ, ਜਿਸਦਾ ਵੀ ਦਾਅ ਲਗਦਾ ਹੈ, ਹਰ ਕੋਈ 'ਸਾਡਾ ਭਗਤ ਸਿੰਘ, ਸਾਡਾ ਭਗਤ ਸਿੰਘ' ਕੂਕਦਾ ਅਪਣਾ ਘੋੜਾ ਭਜਾਉਣ ਵਿੱਚ ਮਸਰੂਫ਼ ਦਿਸਦਾ ਹੈ। ਭਗਤ ਸਿੰਘ ਦੀ ਵਿਲੱਖਣ ਸ਼ਹੀਦੀ ਨੂੰ ਸਿਆਸਤਦਾਨਾਂ ਖ਼ਾਸ ਕਰ ਪੰਜਾਬ ਵਿੱਚ ਸੱਤਾਧਾਰੀ ਧਿਰਾਂ ਵਲੋਂ ਜਿਸ ਕਦਰ ਸਰਕਾਰੀ ਜਸ਼ਨਾਂ ਵਜੋਂ ਮਨਾਉਂਦਿਆਂ ਰਾਜਸੀ ਰਾਮ ਰੌਲਾ ਪਾਇਆ ਜਾਂਦਾ ਹੈ, ਉਸ ਵਿੱਚ ਅਕਾਲੀ, ਭਾਜਪਾਈ ਅਤੇ ਕਾਂਗਰਸੀ ਬਰਾਬਰ ਦੇ ਭਾਈਵਾਲ ਹਨ। ਵੈਸੇ ਇਸ ਰਾਜਸੀ ਕਵਾਇਦ ਵਿੱਚ ਕਮਿਉਨਿਸਟ ਵੀ ਹੋਰਨਾਂ ਤੋਂ ਪਿੱਛੇ ਨਹੀਂ। ਵੇਖਣ ਸੋਚਣ ਵਾਲੀ ਗੱਲ ਇਹ ਹੈ ਕਿ ਇਸ ਸਭ ਕੁਝ ਦੌਰਾਨ ਭਗਤ ਸਿੰਘ ਨੂੰ ਸ਼ਹੀਦ ਹੋਣ ਵਲ ਤੋਰਨ/ਪ੍ਰੇਰਨ ਵਾਲੇ ਅਸਲ ਮੁੱਦੇ ਪਹਿਲਾਂ ਨਾਲੋਂ ਵੀ ਵੱਧ ਤੇਜੀ ਨਾਲ ਭੁਲਾਏ ਜਾਣ ਲੱਗੇ ਹਨ। ਭਗਤ ਸਿੰਘ ਕੌਣ ਸੀ, ਕਿੱਥੋਂ ਤੁਰਿਆ ਅਤੇ ਕਿੱਥੇ ਪੁਜਾ, ਮਾਸੂਮ ਬੱਚੇ ਵਜੋਂ ਅਪਣੇ ਖੇਤਾਂ ਵਿੱਚ ਦਮੂੰਖਾਂ ਬੀਜਣ ਤੋਂ ਲੈ ਕੇ ਬੰਦੂਕ ਹੱਥਾਂ ਵਿੱਚ ਉਠਾਉਣ ਅਤੇ ਅਸੈਂਬਲੀ ਵਿੱਚ ਬੰਬ ਸੁੱਟ ਕੇ ਅੰਗਰੇਜੀ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਦੀ ਪ੍ਰਤੀਕਾਤਮਕ ਕਾਰਵਾਈ ਕਰਨ ਵਾਲੇ ਨੌਜਵਾਨ (ਜਿਸ ਨੇ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਦੀ ਸ਼ਾਨਦਾਰ ਰੀਤ ਦੀ ਠੁਕ ਬੰਨੀ) ਦਾ ਜੀਵਨ ਨਿਸ਼ਾਨਾ ਕੀ ਸੀ, ਕਿਹੋ ਜਿਹਾ ਸਮਾਜ ਸਿਰਜਣ ਦਾ ਸੁਪਨਾ ਲਿਆ ਸੀ,ਖਟਕੜ ਕਲਾਂ ਨੂੰ ਦੁਨੀਆਂ ਦੇ ਨਕਸ਼ੇ ਉੱਤੇ ਉਭਾਰਣ ਵਾਲੇ ਇਸ ਜਾਂਬਾਜ਼ ਨੇ…ਇਨ੍ਹਾਂ ਪੱਖਾਂ ਦੇ ਇਨ੍ਹਾਂ ਆਧੁਨਿਕ ਅਨੁਆਈਆਂ ਲਈ ਕੋਈ ਮਾਅਨੇ ਨਹੀਂ ।… ਭਗਤ ਸਿੰਘ ਦੀ ਸੋਚ ਅਤੇ ਸ਼ਹੀਦੀ ਨੂੰ ਅਜੀਬ ਢੰਗ ਨਾਲ ਅਗਵਾ ਕਰ ਲਿਆ ਗਿਆ ਹੈ । ਉਸਦੇ ਲਿਖੇ ਅਤੇ ਬੋਲੇ ਸ਼ਬਦ ਹੌਲੀ ਹੌਲੀ ਅਲੋਪ ਅਤੇ ਬੇਮਾਅਨਾ ਹੁੰਦੇ ਜਾਪਦੇ ਹਨ, ਸਿਰਫ਼ ਤਸਵੀਰਾਂ (ਉਹ ਵੀ ਦਸਤਾਰ ਅਤੇ ਟੋਪੀ ਵਾਲੇ ਸਰੂਪ 'ਚ ਵੰਡੀਆਂ) ਅਤੇ ਬੁੱਤ ਦੇ ਰੂਪ ਵਿੱਚ ਭਗਤ ਸਿੰਘ ਦੀ ਦਿੱਖ/ਹਾਜ਼ਰੀ ਵਿਖਾਉਣ/ਵਧਾਉਣ ਉੱਤੇ ਹੀ ਕਿਉਂ ਜ਼ੋਰ ਹੈ..

ਸ਼ਹੀਦ ਭਗਤ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਉੱਤੇ ਉਸਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਇਸ ਸਬੰਧੀ ਵਿਚਾਰ ਵਟਾਂਦਰਾ ਅੱਗੇ ਵਧਾਉਣ ਦਾ ਯਤਨ ਕਰਾਂਗੇ। ਲੇਖਕਾਂ ਅਤੇ ਪਾਠਕਾਂ ਦੇ ਲਿਖਤੀ ਵਿਚਾਰਾਂ ਨੂੰ ਜੀ ਅਇਆਂ …ਦਲਜੀਤ ਸਿੰਘ ਸਰਾਂ ਕੌਮੀ ਆਜ਼ਾਦੀ ਲਈ ਸੰਘਰਸ਼ ਦਾ ਦੌਰ ਕੌਮਾਂ ਦੇ ਇਤਿਹਾਸ ਦਾ ਗੌਰਵਸ਼ਾਲੀ ਕਾਂਡ ਗਿਣਿਆ ਜਾਂਦਾ ਹੈ। ਇਸ ਸੰਘਰਸ਼ ਦੇ ਨਾਇਕ 'ਕੌਮੀ ਗੌਰਵ' ਦੇ ਪ੍ਰਤੀਕ ਹੋ ਨਿਬੜਦੇ ਹਨ, ਜਿਨ੍ਹਾਂ ਪ੍ਰਤਿ ਲੋਕਾਂ ਦੇ ਮਨਾਂ ਅੰਦਰ ਪਿਆਰ ਤੇ ਸ਼ਰਧਾ ਦੇ ਗਾੜ੍ਹੇ ਭਾਵ ਪੈਦਾ ਹੋ ਜਾਣੇ ਸੁਭਾਵਿਕ ਹੁੰਦੇ ਹਨ। ਅਜਿਹੇ ਕੌਮੀ ਨਾਇਕਾਂ ਦੀ ਸੰਖਿਆ ਇਕ ਤੋਂ ਬਹੁਤੀ ਹੋ ਸਕਦੀ ਹੈ, ਪ੍ਰੰਤੂ ਇਨ੍ਹਾਂ ਵਿਚੋਂ ਕੋਈ ਇਕ ਜਣਾ 'ਮਹਾਂ-ਨਾਇਕ' ਦਾ ਰੁਤਬਾ ਹਾਸਲ ਕਰ ਲੈਂਦਾ ਹੈ। ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਗੱਲ ਕਰਨੀ ਹੋਵੇ ਤਾਂ ਇਹ ਰੁਤਬਾ ਮੋਹਨ ਦਾਸ ਕਰਮ ਚੰਦ ਗਾਂਧੀ ਨੇ ਮੱਲਿਆ ਹੋਇਆ ਹੈ। ਪਰ ਇਸ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬੀ ਮਨ ਨੇ ਕਦੇ ਵੀ ਗਾਂਧੀ ਨੂੰ 'ਮਹਾਂ-ਨਾਇਕ' ਵਜੋਂ ਪਰਵਾਨ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ ਇਹ ਮਾਣ ਸ਼ਹੀਦ ਭਗਤ ਸਿੰਘ ਨੂੰ ਬਖ਼ਸਿ਼ਆ ਹੈ। ਕੌਮੀ ਆਜ਼ਾਦੀ ਲਈ ਸੰਘਰਸ਼ ਕਦੇ ਵੀ ਖਾਲੀ ਸੱਤਾ ਲਈ ਸੰਘਰਸ਼ ਨਹੀਂ ਹੁੰਦਾ। ਕੌਮੀ ਆਜ਼ਾਦੀ ਲਈ ਜੂਝ ਰਹੇ ਆਗੂਆਂ ਦਾ ਇਕ ਖਾਸ 'ਵਿਜ਼ਨ' (ਭਵਿੱਖ-ਦ੍ਰਿਸ਼ਟੀ) ਹੁੰਦਾ ਹੈ, ਜਿਸ ਵਿਚ ਕੌਮ ਦੇ ਭਵਿੱਖ ਦੀ ਤਦਵੀਰ ਦਾ, ਗੂੜ੍ਹਾ ਜਾਂ ਧੁੰਦਲਾ, ਖਾਕਾ ਸਮੋਇਆ ਹੁੰਦਾ ਹੈ। ਇਸ ਕਰਕੇ ਆਜ਼ਾਦੀ ਦੇ ਸੰਗਰਾਮ ਦੇ ਮਹਾਂ-ਨਾਇਕ ਦਾ ਵਿਚਾਰਧਾਰਕ ਪੱਖ ਕੇਂਦਰੀ ਅਹਿਮੀਅਤ ਹਾਸਲ ਕਰ ਲੈਦਾ ਹੈ। ਇਸ ਸੰਦਰਭ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੀ ਸਹੀ ਪਛਾਣ ਕਰਨੀ ਬੇਹੱਦ ਜਰੂਰੀ ਹੈ। ਆਮ ਧਾਰਨਾ ਅਨੁਸਾਰ ਗਾਂਧੀ ਤੇ ਸ਼ਹੀਦ ਭਗਤ ਸਿੰਘ ਨੂੰ ਦੋ ਵਿਰੋਧੀ ਵਿਚਾਰਧਾਰਾਵਾਂ ਦੇ ਪ੍ਰਤੀਕਾਂ ਵਜੋਂ ਦੇਖਿਆ ਜਾਂਦਾ ਹੈ। ਪਰ ਦੋਵਾਂ ਵਿਚਕਾਰ ਕੀ ਸਾਂਝਾ ਤੇ ਕੀ ਟਕਰਾਵਾਂ ਹੈ, ਇਸ ਦਾ ਨਿਤਾਰਾ ਕਰਨਾ ਜਰੂਰੀ ਹੈ। ਜਿਹੜੀ ਗੱਲ ਸਧਾਰਨ ਦ੍ਰਿਸ਼ਟੀ ਨਾਲ ਦੇਖੀ ਜਾ ਸਕਦੀ ਹੈ, ਉਹ ਇਹ ਹੈ ਕਿ ਦੇਸ਼ ਨੂੰ ਬਸਤੀਵਾਦ ਦੇ ਜੂਲੇ ਹੇਠੋਂ ਕੱਢਣ ਲਈ ਅਪਣਾਈ ਜਾਣ ਵਾਲੀ ਅਮਲੀ ਰਣਨੀਤੀ ਬਾਰੇ ਦੋਵਾਂ ਵਿਚਕਾਰ ਤਿੱਖੇ ਮੱਤ-ਵਖਰੇਵੇਂ ਸਨ। ਇਸ ਦੇ ਨਾਲ ਹੀ ਸੱਤਾ ਹਾਸਲ ਕਰ ਲੈਣ ਤੋਂ ਬਾਅਦ ਸਮਾਜ ਦਾ ਕਾਇਆ-ਕਲਪ ਕਰਨ ਬਾਰੇ ਵੀ ਦੋਵਾਂ ਦੀ ਸਮਝ ਬਹੁਤ ਹੀ ਅਲੱਗ ਅਲੱਗ ਸੀ। ਪਰ ਜੇਕਰ ਸਾਰੇ ਮਾਮਲੇ ਦੀ ਤਹਿ ਤਕ ਜਾਇਆ ਜਾਵੇ ਤਾਂ ਇਹ ਤੱਥ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਇਨ੍ਹਾਂ ਮਹੱਤਵਪੂਰਨ ਮੱਤ-ਵਖਰੇਵਿਆਂ ਦੇ ਬਾਵਜੂਦ ਰਾਸ਼ਟਰਵਾਦ (ਨੈਸ਼ਨਲਿਜ਼ਮ) ਦੀ ਬੁਨਿਆਦੀ ਵਿਚਾਰਧਾਰਾ ਬਾਰੇ ਦੋਵਾਂ ਦੀ ਸਮਝ ਪੂਰੀ ਤਰ੍ਹਾਂ ਮਿਲਦੀ-ਜੁਲਦੀ ਸੀ। ਦੋਵੇਂ ਇਕੋ ਜਿੰਨੀ ਸਿ਼ੱਦਤ ਨਾਲ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ। ਭਾਰਤੀ ਸਮਾਜ ਅੰਦਰ ਮੌਜੂਦ ਸਭਿਆਚਾਰਕ ਤੇ ਧਾਰਮਿਕ ਭਿੰਨਤਾਵਾਂ ਬਾਰੇ ਅਤੇ ਸਮੁੱਚੇ ਭਾਰਤ ਦੇ ਲੋਕਾਂ ਨੂੰ ਇਕੋ-ਇਕਹਿਰੇ ਕੌਮੀ ਭਾਈਚਾਰੇ ਦਾ ਰੂਪ ਦੇਣ ਬਾਰੇ ਦੋਵਾਂ ਦਾ ਮੂਲ ਨਜ਼ਰੀਆ ਇਕੋ ਜਿਹਾ ਸੀ।

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਤਿੰਨ ਉਘੜਵੇਂ ਅੰਗ (ਚੋਮਪੋਨੲਨੲਟਸ) ਇਹ ਸਨ: (1) ਨੈਸ਼ਨਲਿਜ਼ਮ (2) ਸੈਕੂਲਰਿਜ਼ਮ (3) ਸੋਸ਼ਲਿਜ਼ਮ । ਇਨ੍ਹਾਂ ਵਿਚੋਂ ਸਭ ਨਾਲੋਂ ਬੁਨਿਆਦੀ ਪੱਖ ਛਾਂਟਣਾ ਹੋਵੇ ਤਾਂ ਉਹ ਨਿਰਸੰਦੇਹ ਨੈਸ਼ਨਲਿਜ਼ਮ ਹੈ। ਉਸ ਨੂੰ ਇਨਕਲਾਬੀ ਸਰਗਰਮੀ ਤੇ ਸ਼ਹਾਦਤ ਲਈ ਪ੍ਰੇਰਿਤ ਕਰਨ ਵਾਲਾ ਮੂਲ ਤੱਤ ਇਹੀ ਸੀ। ਇਸ ਕਰਕੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਜਾਣਨ ਲਈ ਨੈਸ਼ਨਲਿਜ਼ਮ ਦੇ ਸੰਕਲਪ ਦਾ, ਇਤਿਹਾਸਕ ਪ੍ਰਸੰਗ ਵਿਚ ਰੱਖ ਕੇ ਪੜਚੋਲਵਾਂ ਮੁਲਾਂਕਣ ਕਰਨਾ ਬੇਹੱਦ ਜਰੂਰੀ ਹੈ।

ਨੈਸ਼ਨਲਿਜ਼ਮ ਮੂਲ ਰੂਪ ਵਿਚ ਪੱਛਮੀ ਸੰਕਲਪ ਹੈ ਜੋ ਕਿ ਇਕ ਖਾਸ ਇਤਿਹਾਸਕ ਪ੍ਰਸੰਗ ਵਿਚ ਉਭਰ ਕੇ ਸਾਹਮਣੇ ਆਇਆ। ਇਹ ਸਭ ਤੋਂ ਪਹਿਲਾਂ ਉਨ੍ਹੀਵੀਂ ਸਦੀ ਵਿਚ ਯੂਰਪ ਅੰਦਰ ਮਕਬੂਲ ਹੋਇਆ। ਫਰਾਂਸੀਸੀ ਇਨਕਲਾਬ (1789) ਨੇ ਰਾਸ਼ਟਰਵਾਦ ਦਾ ਸਟੇਟ ਨਾਲ ਗੂੜ੍ਹਾ ਨਾਤਾ ਸਥਾਪਤ ਕਰ ਦਿਤਾ। ਇਸ ਤਰ੍ਹਾਂ, ਮੱਧ-ਯੁਗ ਅੰਦਰਲੇ ਜਗੀਰੂ ਇਕ-ਪੁਰਖਾਸ਼ਾਹੀ ਰਾਜਾਂ ਦੀ ਥਾਵੇਂ 'ਨੇਸ਼ਨ-ਸਟੇਟ' ਦਾ ਅਧੁਨਿਕ ਸੰਕਲਪ ਤੇ ਵਰਤਾਰਾ ਹੋਂਦ ਵਿਚ ਆਇਆ। ਵੈਸੇ, ਇਸ ਸੰਕਲਪ ਦਾ ਖੁਰਾ ਯੂਰਪ ਦੀ 'ਗਿਆਨ- ਚਿੰਤਨ ਲਹਿਰ' (ੲਨਲਗਿਹਟੲਨਮੲਨਟ) ਵਿਚੋਂ ਲੱਭਿਆ ਜਾ ਸਕਦਾ ਹੈ। 'ਗਿਆਨ-ਚਿੰਤਨ ਲਹਿਰ' ਨੇ ਵਿਗਿਆਨ, ਤਰਕ ਤੇ ਵਿਕਾਸ ਦਾ ਨਾਹਰਾ ਬੁਲੰਦ ਕੀਤਾ। ਡਾ ਗੁਰਭਗਤ ਸਿੰਘ ਦੇ ਸ਼ਬਦਾਂ ਵਿਚ: 'ਵਿਗਿਆਨ ਦੀ ਸਹਾਇਤਾ ਨਾਲ ਅੰਧਾਧੁੰਦ ਵਿਕਾਸ ਵਿਚ ਸ਼ਕਤੀਵਰ ਵਿਸ਼ਵਾਸ ਅਧੁਨਿਕਵਾਦ ਦਾ ਪ੍ਰਮੁੱਖ ਪਹਿਲੂ ਹੈ'। (ਵਿਸ਼ਵ ਚਿੰਤਨ, ਸਫਾ 122) ਅਤੇ 'ਗਿਆਨਵਾਦੀ ਚਿੰਤਨ ਜਾਂ ਐਨਲਾਈਟਨਮੈਂਟ ਨੇ ਹੀ ਪੂੰਜੀਵਾਦ ਅਤੇ ਸਮਾਜਵਾਦ ਨੂੰ ਜਨਮ ਦਿਤਾ। ਭਾਵੇਂ ਸਿਧਾਂਤ ਅਤੇ ਸੰਸਥਾਵਾਂ ਤੋਂ ਦੋਵੇਂ ਇਕ ਦੂਜੇ ਦੇ ਵਿਰੋਧੀ ਲਗਦੇ ਹਨ ਪਰ ਦੋਹਾਂ ਦਾ ਨਿਸ਼ਾਨਾ ਇਕੋ ਸੀ-ਤਰਕਵਾਦੀ ਜਾਂ ਰੈਸ਼ਨਲ ਮਨੁੱ਼ਖ ਅਤੇ ਸਮਾਜ ਦੀ ਸਿਰਜਨਾ ਕਰਨੀ….ਆਰਥਕ ਨਫ਼ਾ ਨੁਕਸਾਨ ਉਤੇ ਖੜ੍ਹੀ ਪੱਛਮੀ ਸਭਿਅਤਾ ਤਰਕਵਾਦੀ ਸੀ, ਭਾਵੇਂ ਉਹ ਪੂੰਜੀਵਾਦ ਦਾ ਅਨੁਸਰਨ ਕਰ ਰਹੀ ਸੀ ਅਤੇ ਭਾਵੇਂ ਸਮਾਜਵਾਦ ਦਾ। ਉਤਪਾਦਨ ਵਧਾਉਣ ਵਾਲਾ ਮਨੁੱਖ ਸਾਜਣ ਲਈ ਇਸ ਤਰਕਵਾਦੀ ਸਭਿਅਤਾ ਨੂੰ ਮਨੁੱਖ ਦੀਆਂ ਪਰਕਿਰਤਕ ਸ਼ਕਤੀਆਂ ਨੂੰ ਦਬਾਉਣਾ ਪਿਆ'। (ਉਹੀ, ਸਫਾ 15) ਅਧੁਨਿਕਵਾਦ ਦੇ ਅਜੰਡੇ ਨੂੰ ਲਾਗੂ ਕਰਨ ਲਈ, ਰਾਸ਼ਟਰਵਾਦ ਦੇ ਜਜ਼ਬੇ 'ਤੇ ਅਧਾਰਤ ਸ਼ਕਤੀਸ਼ਾਲੀ ਨੇਸ਼ਨ-ਸਟੇਟ ਦੀ ਸਿਰਜਣਾ ਕਰਨ ਦਾ ਕਾਰਜ ਸਭ ਨਾਲੋਂ ਕੇਂਦਰੀ ਅਹਿਮੀਅਤ ਅਖਤਿਆਰ ਕਰ ਲੈਂਦਾ ਹੈ। ਜਦ ਪੱਛਮੀ ਯੂਰਪ ਦੀਆਂ ਕੌਮਾਂ ਨੇ, ਉਨ੍ਹੀਵੀਂ ਸਦੀ ਵਿਚ, ਆਪਣੇ ਆਪ ਨੂੰ ਸ਼ਕਤੀਸ਼ਾਲੀ ਕੌਮੀ ਰਾਜਾਂ ਵਜੋਂ ਪੱਕੇ ਪੈਰੀਂ ਕਰ ਲਿਆ ਤਾਂ ਉਨ੍ਹਾਂ ਨੇ ਦੁਨੀਆਂ ਦੀਆ ਘੱਟ ਤਾਕਤਵਰ ਕੌਮਾਂ ਨੂੰ ਲੁੱਟਣ ਦੀ ਮਨਸ਼ਾ ਨਾਲ, ਉਨ੍ਹਾਂ ਉਤੇ ਆਪਣਾ ਰਾਜਸੀ ਗਲਬਾ ਸਥਾਪਤ ਕਰ ਲਿਆ। ਇਸ ਤਰ੍ਹਾਂ, ਬਸਤੀਵਾਦ ਦੇ ਵਰਤਾਰੇ ਦਾ ਜਨਮ ਨੈਸ਼ਨਲਿਜ਼ਮ ਵਿਚੋਂ ਹੋਇਆ ਮੰਨਿਆ ਜਾ ਸਕਦਾ ਹੈ। ਬਸਤੀਵਾਦ ਦੇ ਨਾਲੋ-ਨਾਲ ਹੀ ਨੈਸ਼ਨਲਿਜ਼ਮ ਦਾ ਪੱਛਮੀ ਵਿਚਾਰ ਵੀ ਬਸਤੀਆਂ ਅੰਦਰ ਜਾ ਦਾਖਲ ਹੋਇਆ। ਇਸ ਨੇ ਸਭ ਤੋਂ ਪਹਿਲਾਂ ਗੁਲਾਮ ਬਣਾਏ ਦੇਸ਼ਾਂ ਦੇ ਪੜ੍ਹੇ ਲਿਖੇ ਵਰਗਾਂ ਦੇ ਦਿਮਾਗਾਂ ਅੰਦਰ ਆਪਣੀਆਂ ਜੜ੍ਹਾਂ ਲਾਈਆਂ, ਅਤੇ ਫਿਰ ਆਪਣੇ ਤਣੇ ਸਮਾਜ ਦੇ ਹੋਰਨਾਂ ਵਰਗਾਂ ਤਕ ਪਸਾਰੇ। ਇਸ ਤਰ੍ਹਾਂ, ਨੈਸ਼ਨਿਲਜ਼ਮ ਦੀ ਵਿਚਾਰਧਾਰਾ ਗੁਲਾਮ ਮੁਲਕਾਂ ਦੇ ਲੋਕਾਂ ਦੇ ਬਸਤੀਵਾਦ ਵਿਰੁੱਧ ਸੰਘਰਸ਼ ਦੀ ਪਰਵਾਨ-ਸ਼ੁਦਾ ਵਿਚਾਰਧਾਰਾ ਬਣ ਗਈ ਅਤੇ ਰਾਸ਼ਟਰਵਾਦ ਦਾ ਜਜ਼ਬਾ ਬੇਹੱਦ ਹਰਮਨ ਪਿਆਰਾ ਹੋ ਨਿਬੜਿਆ। ਇਸ ਅਮਲ ਦੌਰਾਨ ਨੈਸ਼ਨਲਿਜ਼ਮ ਦੇ ਨਾਲ ਹੀ, ਲਿਬਰਲਿਜ਼ਮ (ਉਦਾਰਵਾਦ), ਸੈਕੂਲਰਿਜ਼ਮ (ਧਰਮ-ਨਿਰਪੱਖਤਾ), ਰੈਸ਼ਨਲਿਜ਼ਮ (ਤਰਕਸ਼ੀਲਤਾ), ਆਰਥਿਕ ਵਿਕਾਸ, ਤੇ ਵਿਗਿਆਨਕ ਮਿਜ਼ਾਜ (ਸਚਇਨਟਾਿਚਿ ਟੲਮਪੲਰ) ਆਦਿ ਪੱਛਮੀ ਸੰਕਲਪਾਂ ਨੂੰ ਬਸਤੀਵਾਦੀ ਤਾਕਤਾਂ ਦੇ ਗੁਲਾਮ ਲੋਕਾਂ ਤੇ ਭਾਈਚਾਰਿਆਂ ਅੰਦਰ ਵਿਆਪਕ ਪ੍ਰਵਾਨਗੀ ਹਾਸਲ ਹੋ ਗਈ। ਹੌਲੀ ਹੌਲੀ ਇਨ੍ਹਾਂ ਪੱਛਮੀ ਸੰਕਲਪਾਂ ਨੇ ਪੂਰਬ ਦੇ ਮੁਲਕਾਂ ਤੇ ਸਮਾਜਾਂ ਅੰਦਰ ਮੁਕੰਮਲ ਸਰਦਾਰੀ ਹਾਸਲ ਕਰ ਲਈ ਅਤੇ ਉਥੋਂ ਦੇ ਦੇਸੀ ਗਿਆਨ-ਪ੍ਰਬੰਧਾਂ, ਸਭਿਆਚਾਰਾਂ ਤੇ ਪ੍ਰੰਪਰਾਵਾਂ ਨੂੰ ਹਾਸ਼ੀਆਗ੍ਰਸਤ (ਮਅਰਗਨਿਅਲਡਿੲ) ਕਰ ਦਿਤਾ ਗਿਆ। ਇਸ ਤਰ੍ਹਾਂ ਬਸਤੀਵਾਦ ਨੇ ਗੁਲਾਮ ਮੁਲਕਾਂ ਅੰਦਰ ਰਾਜਸੀ ਗਲਬੇ ਦੇ ਨਾਲੋ-ਨਾਲ ਆਪਣੇ ਆਪ ਨੂੰ ਸਭਿਆਚਾਰਕ ਧਰਾਤਲ ਤੇ ਪੱਕੇ-ਪੈਰੀਂ ਕਰ ਲਿਆ। ਹੌਲੀ ਹੌਲੀ ਜਦੋਂ ਬਸਤੀਵਾਦੀ ਰਾਜਾਂ ਨੂੰ ਗੁਲਾਮ ਦੇਸ਼ਾਂ ਅੰਦਰਂ ਰਾਜਸੀ ਖੇਤਰ ਅੰਦਰ ਵਿਰੋਧ ਦਾ ਸਾਹਮਣਾ ਕਰਨਾ ਪੈ ਗਿਆ ਸੀ, ਤਾਂ ਉਦੋਂ ਵੀ ਉਸ ਨੂੰ ਸਭਿਆਚਾਰਕ ਤੇ ਵਿਚਾਰਧਾਰਕ ਮੋਰਚਿਆਂ ਉਤੇ ਕਿਸੇ ਕਿਸਮ ਦੀ ਗੰਭੀਰ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ।

ਭਾਰਤ ਅੰਦਰ ਨੈਸ਼ਨਲਿਜ਼ਮ ਦੇ ਸੰਕਲਪ ਤੇ ਜਜ਼ਬੇ ਨੂੰ ਸਭ ਤੋਂ ਪਹਿਲਾਂ ਬੰਗਾਲ ਦੇ ਪੜ੍ਹੇ ਲਿਖੇ ਉਚ ਜਾਤੀ ਹਿੰਦੂ ਵਰਗ, ਜਿਨ੍ਹਾਂ ਨੂੰ 'ਭਦਰਲੋਕ' ਕਿਹਾ ਜਾਂਦਾ ਸੀ, ਨੇ ਅਪਣਾਇਆ। ਉਨ੍ਹੀਵੀਂ ਸਦੀ ਅੰਦਰ ਬੰਗਾਲ ਦੇ ਉਚ ਜਾਤੀ ਹਿੰਦੂ ਵਰਗਾਂ ਅੰਦਰ, ਪੱਛਮੀ ਵਿਦਿਆ ਤੇ ਸਭਿਅਤਾ ਦੇ ਪ੍ਰਭਾਵ ਹੇਠ, ਸੁਧਾਰ ਤੇ ਜਾਗ੍ਰਿਤੀ ਦੀ ਜੋ ਲਹਿਰ ਆਰੰਭ ਹੋਈ, ਉਸ ਨੂੰ ਭਾਰਤੀ ਰਾਸ਼ਟਰਵਾਦ ਦਾ ਪਹੁ-ਫੁਟਾਲਾ ਕਿਹਾ ਜਾ ਸਕਦਾ ਹੈ। ਇਸ ਲਹਿਰ ਦਾ ਆਗਾਜ਼ ਰਾਜਾ ਰਾਮਮੋਹਨ ਰਾਏ (1772-1833) ਨਾਲ ਤੇ ਅੰਤ ਰਾਬਿੰਦਰਨਾਥ ਟੈਗੋਰ ( 1861-1940) ਨਾਲ ਹੋਇਆ ਮੰਨਿਆ ਜਾ ਸਕਦਾ ਹੈ। ਇਨ੍ਹਾਂ ਮੁਢਲੇ ਦੌਰ ਦੇ ਹਿੰਦੂ ਕੌਮਪ੍ਰਸਤਾਂ ਨੇ ਨੇਸ਼ਨ (ਕੌਮ), ਨੈਸ਼ਨਲਿਜ਼ਮ ਤੇ ਨੇਸ਼ਨ-ਸਟੇਟ ਬਾਰੇ ਜੋ ਸਿਧਾਂਤਕ ਚੌਖਟਾ ਸਿਰਜ ਦਿਤਾ, ਬਾਅਦ ਦੇ ਅਧੁਨਿਕਵਾਦੀਆਂ, ਕੱਟੜ ਹਿੰਦੂ ਕੌਮਪ੍ਰਸਤਾਂ ਤੋਂ ਲੈ ਕੇ ਇਨਕਲਾਬੀ ਦੇਸ਼ਭਗਤਾਂ ਤਕ, ਸਭਨਾਂ ਨੇ ਉਸ ਨੂੰ ਉਵੇਂ-ਜਿਵੇਂ ਪਰਵਾਨ ਕਰ ਲਿਆ। ਇਸ ਤਰ੍ਹਾਂ ਭਾਰਤ ਅੰਦਰ ਜੋ ਬਸਤੀਵਾਦ ਵਿਰੋਧੀ ਲਹਿਰ ਪੈਦਾ ਹੋਈ, ਸ਼ੁਰੂ ਤੋਂ ਹੀ ਉਸ ਵਿਚ ਹਿੰਦੂ ਰਾਸ਼ਟਰਵਾਦ ਦਾ ਅੰਸ਼ ਪ੍ਰਮੁੱਖ ਸੀ। ਇਸ ਸਿਧਾਂਤਕ ਤੱਥ ਨੂੰ ਧਿਆਨ ਵਿਚ ਰੱਖ ਕੇ ਹੀ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਮੁੱਖ ਧਾਰਾ ਦਾ, ਅਤੇ ਦੂਸਰੀਆਂ ਲਘੂ (ਸੁਬਅਲਟੲਰਨ) ਧਾਰਾਵਾਂ ਨਾਲ ਇਸ ਦੇ ਵਿਰੋਧ-ਰਿਸ਼ਤਿਆਂ ਦਾ ਹਕੀਕੀ ਵਿਸ਼ਲੇਸ਼ਣ ਹੋ ਸਕਦਾ ਹੈ। ਭਾਰਤ ਅੰਦਰ ਰਾਸ਼ਟਰਵਾਦ ਦੀ ਤਾਸੀਰ ਨੂੰ ਸਮਝਣ ਲਈ ਦੂਜਾ ਅਹਿਮ ਸਿਧਾਂਤਕ ਤੱਥ ਇਹ ਹੈ ਕਿ ਭਾਰਤ ਅੰਦਰ ਬਸਤੀਵਾਦੀ ਰਾਜ ਦੀ ਸਥਾਪਨਾ ਉਪਰੰਤ ਪੱਛਮ ਦੇ ਵਿਦਵਾਨਾਂ ਨੇ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਸਮਝਣ ਵਿਚ ਡੂੰਘੀ ਰੁਚੀ ਪ੍ਰਗਟਾਈ ਅਤੇ ਉਨ੍ਹਾਂ ਨੇ ਇਸ ਸਬੰਧ ਵਿਚ ਚੋਖਾ ਸਾਹਿਤ ਪੈਦਾ ਕੀਤਾ। ਪਰ ਇਸ ਪੂਰਬਵਾਦੀ (ੋਰਇਨਟਅਲਸਿਟ) ਬ੍ਰਿਤਾਂਤ ਦੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਭਾਰਤ ਦੀ ਪ੍ਰਾਚੀਨ ਸਭਿਅਤਾ ਨੂੰ ਨੀਚਾ ਸਾਬਤ ਕਰਨ ਦੀ ਬਜਾਇ, ਜਿਵੇਂ ਕਿ ਅਰਬ ਤੇ ਅਫਰੀਕਾ ਦੇ ਮਾਮਲਿਆਂ ਵਿਚ ਕੀਤਾ ਗਿਆ ਸੀ, ਇਸ ਨੂੰ ਬਹੁਤ ਹੀ ਉਚਿਆਕੇ ਪੇਸ਼ ਕੀਤਾ ਗਿਆ ਸੀ। ਪੱਛਮ ਦੇ ਵਿਦਵਾਨਾਂ ਨੇ 'ਸਾਂਝੀ ਆਰੀਆ ਵਿਰਾਸਤ' ਦਾ ਸਿਧਾਂਤ ਈਜਾਦ ਕੀਤਾ, ਅਤੇ ਇਕ ਖਾਸ ਮੰਤਵ ਨਾਲ ਆਰੀਆ ਨਸਲ ਦੇ 'ਉਤਮ ਨਸਲ' (ਮਾਸਟਰ ਰੇਸ) ਹੋਣ ਦਾ ਮਿਥ ਸਿਰਜਿਆ। ਗੋਰੇ ਯੂਰਪੀਆਂ ਨੂੰ ਭਾਰਤ ਦੇ ਸਵਰਨਜਾਤੀ ਆਰੀਆ ਲੋਕ ਆਪਣੇ ਗੁਆਚੇ ਹੋਏ 'ਚਚੇਰੇ ਭਾਈ' ਜਾਪੇ, ਜਿੰਨ੍ਹਾਂ ਦੀਆਂ ਰਗਾਂ ਵਿਚ ਸਾਂਝਾ ਖੂਨ ਦੌੜਦਾ ਹੈ। ਉਨ੍ਹਾਂ ਨੇ ਬਸਤੀਵਾਦ ਦੇ ਵਰਤਾਰੇ ਦੀ ਮਿਹਰਬਾਨੀ ਸਦਕਾ ਚਿਰਾਂ ਦੇ ਵਿਛੜੇ 'ਚਚੇਰੇ' ਭਰਾਵਾਂ ਦੇ ਮਸੀਂ ਮਸੀਂ 'ਮੁੜ-ਮਿਲਾਪ' ਹੋਣ 'ਤੇ ਅਥਾਹ ਖੁਸ਼ੀ ਪ੍ਰਗਟਾਈ ਅਤੇ ਸੰਸਕ੍ਰਿਤ ਤੇ ਯੂਨਾਨੀ ਭਾਸ਼ਾਵਾਂ ਦੀ ਆਪਸੀ ਗੂੜ੍ਹੀ ਸਾਂਝ ਦਰਸਾਉਂਦਿਆਂ, ਇਨ੍ਹਾਂ ਨੂੰ 'ਜੌੜੀਆਂ ਭੈਣਾਂ' ਕਹਿਕੇ ਵਡਿਆਇਆ। ਯੂਰਪੀ ਵਿਦਵਾਨਾਂ (ਾਂਰਇਦਰਚਿਹ ੰਅਣ ੁੰਲਲੲਰ, ੍ਹ ੍ਹ ੱਲਿਸੋਨ, ਛ।਼ਅਸਸੲਨ, ੍ਹ ਠ ਛੋਲੲਬਰੋਕੲ, ੰੋਨਇਰ ੱਲਿਲਅਿਮਸ, ੲਟਚ) ਨੇ ਹਿੰਦੂ ਧਰਮ ਦੇ ਗ੍ਰੰਥਾਂ ਤੇ ਇਨ੍ਹਾਂ ਦੀ ਭਾਸ਼ਾ (ਸੰਸਕ੍ਰਿਤ) ਦਾ ਉਚੀ ਸੁਰ ਵਿਚ ਗੁਣ-ਗਾਣ ਕੀਤਾ, ਅਤੇ ਇਸ ਤਰ੍ਹਾਂ ਦੁਨੀਆਂ ਸਾਹਮਣੇ ਭਾਰਤ ਦਾ ਇਕ ਰੋਮਾਂਚਕਾਰੀ ਅਕਸ ਸਿਰਜਿਆ। ਯੂਰਪੀ ਵਿਦਵਾਨਾਂ ਨੂੰ ਸੰਸਕ੍ਰਿਤ ਦੇ ਪੰਡਤ ਆਪਣੇ 'ਭਾਰਤੀ ਵੀਰ' ਦਿਖਾਈ ਦਿਤੇ। 'ਸਾਂਝੀ ਆਰੀਆ ਵਿਰਾਸਤ' ਦਾ ਇਹ ਸਿਧਾਂਤ ਦੋਨੋਂ-ਯੂਰਪੀ ਤੇ ਭਾਰਤੀ- ਕੁਲੀਨ ਵਰਗਾਂ ਦੇ ਸਵਾਰਥੀ ਹਿਤ ਪੂਰਦਾ ਸੀ। ਇਸ ਨਾਲ ਇਕ ਪਾਸੇ ਭਾਰਤ ਅੰਦਰ ਬਸਤੀਆਨਾ ਰਾਜ ਨੂੰ ਵਾਜਬੀਅਤ (ਲੲਗਟਿਮਿਅਚੇ) ਮਿਲਦੀ ਸੀ। ਜਾਤ-ਪਾਤੀ ਵਿਚਾਰਧਾਰਾ ਤੇ ਬ੍ਰਾਹਮਣਵਾਦੀ (ਪੁਜਾਰੀ) ਫਲਸਫਾ ਬਸਤੀਵਾਦੀ ਹਾਕਮਾਂ ਦੇ ਹਿਤ ਪੂਰਦਾ ਸੀ। ਭਾਰਤ ਦੇ ਬਸਤੀਵਾਦੀ ਹਾਕਮਾਂ ਨੂੰ ਇਹ ਫਲਸਫਾ, ਆਮ ਜਨਤਾ ਨੂੰ ਪਾੜ ਕੇ ਤੇ ਦਬਾ ਕੇ ਰੱਖਣ ਦਾ ਬਹੁਤ ਹੀ ਕਾਰਗਰ ਸੰਦ ਜਾਪਿਆ। ਦੂਜੇ ਪਾਸੇ, ਪੱਛਮੀ ਵਿਦਵਾਨਾਂ ਦੀਆਂ ਇਨ੍ਹਾਂ ਪੂਰਬਵਾਦੀ ਲੱਭਤਾਂ ਨਾਲ ਬ੍ਰਾਹਮਣਵਾਦ ਨੂੰ ਨਵਾਂ ਜੀਵਨ ਮਿਲਿਆ। ਇਸ ਨਾਲ ਬ੍ਰਾਹਮਣ ਵਰਗ ਅੰਦਰ ਆਪਣੇ ਆਪ ਨੂੰ ਬਸਤੀਵਾਦੀ ਹਾਕਮਾਂ ਦੇ ਬਰਾਬਰ ਦੇ ਸਮਝਣ ਦਾ ਅਹਿਸਾਸ ਪ੍ਰਫੁਲਤ ਹੋਇਆ। ਉਨ੍ਹਾਂ ਅੰਦਰ 'ਬ੍ਰਾਹਮਣ-ਫਰੰਗੀ ਭਾਈ ਭਾਈ' ਦੀ ਧਾਰਨਾ ਪੈਦਾ ਹੋਈ। ਬ੍ਰਾਹਮਣ ਵਰਗ ਦੇ ਆਗੂਆਂ ਵੱਲੋਂ ਇਹ ਖੁਲ੍ਹੇਆਮ ਕਿਹਾ ਜਾਣ ਲੱਗਾ ਕਿ 'ਬਰਤਾਨਵੀ ਕੌਮ ਦੀ ਆਮਦ ਵਿਚੋਂ ਸਾਨੂੰ ਵਿਛੜੇ ਚਚੇਰੇ ਭਰਾਵਾਂ ਦਾ ਮੁੜ-ਮਿਲਾਪ ਹੋਇਆ ਨਜ਼ਰ ਆਉਂਦਾ ਹੈ'। (ਭਰਅਜ ੍ਰਅਨਜਅਨ ੰਅਨ,ਿ ਪ 192) ਨਤੀਜੇ ਵਜੋਂ, ਬ੍ਰਾਹਮਣ ਵਰਗ ਅੰਦਰ ਆਪਣੇ ਆਪ ਨੂੰ ਹੋਰਨਾਂ ਨਾਲੋਂ 'ਉਤਮ' ਸਮਝਣ ਦੀ ਹੰਕਾਰ-ਗ੍ਰੱਸੀ ਸੋਚ ਤੇ ਭਾਵਨਾ ਹੋਰ ਪ੍ਰਚੰਡ ਹੋ ਉਠੀ। ਇਸ ਨਾਲ ਉਨ੍ਹਾਂ ਦੇ, ਭਾਰਤੀ ਸਮਾਜ ਦੇ 'ਹੇਠਲੇ' ਵਰਗਾਂ ਉਤੇ ਗਲਬੇ ਨੂੰ ਸਿਧਾਂਤਕ ਤੇ ਨੈਤਿਕ ਵਾਜਬੀਅਤ ਹਾਸਲ ਹੋਈ। ਇਸ ਸਦਕਾ ਬ੍ਰਾਹਮਣ ਤੇ ਉਸ ਦੀਆਂ ਸਹਿਯੋਗੀ ਸਵਰਨ ਜਾਤੀਆਂ ਅੰਦਰ, ਆਪਣੇ ਆਪ ਨੂੰ ਭਾਰਤੀ ਸਮਾਜ ਦੇ 'ਕੁਦਰਤੀ' ਆਗੂ ਸਮਝਣ ਦੀ ਭਾਵਨਾ ਨੂੰ ਨਵਾਂ ਬਲ ਮਿਲਿਆ। ਇਸ ਤਰ੍ਹਾਂ ਯੂਰਪ ਦੀ ਗੋਰੀ ਨਸਲ ਤੋਂ ਪ੍ਰੇਰਿਤ ਹੋਏ ਭਾਰਤ ਦੇ ਬਹੁਗਿਣਤੀ (ਹਿੰਦੂ) ਭਾਈਚਾਰੇ ਅੰਦਰ ਜਾਗੀਆਂ ਰਾਜਨੀਤਕ ਵੱਡ-ਖਾਹਸ਼ਾਂ (ਅਮਬਟਿੋਿਨਸ) ਨੇ ਦੇਸ਼ ਦੇ ਪ੍ਰਮੁੱਖ ਘੱਟਗਿਣਤੀ ਧਾਰਮਿਕ ਭਾਈਚਾਰੇ (ਮੁਸਮਿਲ ਵਰਗ) ਅੰਦਰ ਅਸੁਰੱਖਿਆ ਦੇ ਭਾਵ ਪੈਦਾ ਕਰ ਦਿਤੇ ਸਨ। ਇਹ ਭਾਵ ਦੂਰ ਕਰਨ ਦੀ ਜੁੰਮੇਵਾਰੀ ਬਹੁਗਿਣਤੀ ਸਿਰ ਆਇਦ ਹੁੰਦੀ ਸੀ। ਪ੍ਰੰਤੂ ਬਹੁਗਿਣਤੀ ਭਾਈਚਾਰੇ ਦੇ ਰਾਜਸੀ, ਧਾਰਮਿਕ ਤੇ ਬੌਧਿਕ ਰਹਿਬਰਾਂ ਦੇ ਕਥਨਾਂ ਤੇ ਅਮਲਾਂ ਨੇ ਘੱਟਗਿਣਤੀ ਭਾਈਚਾਰੇ ਦੇ ਮਨਾਂ ਅੰਦਰ ਅਸੁਰੱਖਿਆ ਦੇ ਭਾਵ ਹੋਰ ਗੂੜ੍ਹੇ ਕਰ ਦਿਤੇ ਸਨ। ਇਸ ਦ੍ਰਿਸ਼ਟੀ ਤੋਂ ਦੇਖਿਆਂ ਇਹ ਕਹਿਣਾ ਗੈਰ-ਵਾਜਿਬ ਨਹੀਂ ਹੋਵੇਗਾ ਕਿ ਅਸਲ ਵਿਚ ਭਾਰਤੀ ਰਾਸ਼ਟਰਵਾਦ ਹੀ ਹੈ ਜਿਸ ਨੇ ਭਾਰਤ ਅੰਦਰ ਫਿਰਕਾਪ੍ਰਸਤੀ ਦੇ ਵਰਤਾਰੇ ਨੂੰ ਜਨਮ ਦਿਤਾ ਅਤੇ ਸਦੀਆਂ ਤੋਂ ਇਕੱਠੇ ਰਹਿੰਦੇ ਆ ਰਹੇ ਹਿੰਦੂ ਤੇ ਮੁਸਲਿਮ ਵਰਗਾਂ ਨੂੰ ਇਕ ਦੂਜੇ ਦੇ ਖਿਲਾਫ਼ ਖੜ੍ਹਾ ਕਰ ਦਿਤਾ। ਇਸ ਦੇ ਨਾਲ ਹੀ, ਸਦੀਆਂ ਤੋਂ ਜਾਤ-ਪਾਤੀ ਦਾਬੇ ਤੇ ਜਬਰ ਦੀ ਲਾਹਨਤ ਤੋਂ ਪੀੜਤ ਦਲਿਤ ਵਰਗਾਂ ਨੂੰ ਵੀ, ਭਾਰਤੀ ਰਾਸ਼ਟਰਵਾਦ ਦੇ ਉਭਾਰ ਵਿਚੋਂ ਸਵਰਨਜਾਤੀਆਂ ਦੀ ਰਾਜਨੀਤਕ ਚੜ੍ਹਤਲ ਦਿਖਾਈ ਦੇਣ ਲੱਗੀ। ਜਿਸ ਕਰਕੇ ਉਨ੍ਹਾਂ ਅੰਦਰ ਆਜ਼ਾਦੀ ਸੰਗਰਾਮ ਦੀ ਮੁੱਖ ਧਾਰਾ ਵਿਚ ਸ਼ਾਮਲ ਹੋਣ ਦਾ ਉਤਸ਼ਾਹ ਤੇ ਚਾਅ ਪੈਦਾ ਨਾ ਹੋ ਸਕਿਆ। ਉਨ੍ਹਾਂ ਅੰਦਰ ਆਪਣੇ ਆਪ ਨੂੰ ਇਸ ਧਾਰਾ ਨਾਲੋਂ ਦੂਰ ਰੱਖਣ ਦਾ ਰੁਝਾਣ ਪ੍ਰਫੁਲਤ ਹੋਇਆ। ਇਸ ਬਿਨਾਂਅ 'ਤੇ, ਹਿੰਦੂ ਰਾਸ਼ਟਰਵਾਦੀਆਂ ਨੇ ਦਲਿਤ ਭਾਈਚਾਰੇ ਦੇ ਬੌਧਿਕ ਤੇ ਰਾਜਸੀ ਰਹਿਬਰਾਂ, ਜਯੋਤੀ ਫੂਲੇ ਤੇ ਡਾ ਭੀਮ ਰਾਓ ਅੰਬੇਦਕਰ ਆਦਿ ਨੂੰ 'ਬਸਤੀਵਾਦੀ ਹਾਕਮਾਂ ਦੇ ਪਿੱਠੂ' ਕਹਿਕੇ ਬਦਨਾਮ ਕਰਨ ਦਾ ਰਾਜਸੀ ਹੱਥਕੰਡਾ ਵਰਤਿਆ ਅਤੇ ਉਚ ਜਾਤੀ ਵਰਗਾਂ ਅੰਦਰ ਉਨ੍ਹਾਂ ਦੇ ਖਿਲਾਫ਼ ਤੁਅੱਸਬੀ ਮਾਹੌਲ ਪੈਦਾ ਕੀਤਾ ਗਿਆ।

(ਨੋਟ: 'ਪੂਰਬਵਾਦ' ਤੇ 'ਬ੍ਰਾਹਮਣਵਾਦ' ਵਿਚਕਾਰ ਅੰਤਰੀਵ ਸਾਂਝ ਦਾ ਭਰਵਾਂ ਵਿਖਿਆਨ ਬ੍ਰਿਜ ਰੰਜਨ ਮਨੀ ਦੀ ਖੋਜ-ਭਰਪੂਰ ਸਿਧਾਂਤਕ ਰਚਨਾ ਧੲਬਰਅਹਮਅਨਸਿਨਿਗ ੍ਹਸਿਟੋਰੇ ਅਤੇ ਪ੍ਰਤਿਭਾਵਾਨ ਸਮਾਜ-ਸ਼ਾਸਤਰੀ ਘ। ੳਲੋੇਸੁਿਸ ਦੀ ਭਾਰਤੀ ਰਾਸ਼ਟਰਵਾਦ ਬਾਰੇ ਅੱਵਲ ਸ਼੍ਰੇਣੀ ਦੀ ਵਿਸ਼ਲੇਸ਼ਣਾਤਮਿਕ ਕਿਰਤ ਂਅਟੋਿਨਅਲਸਿਮ ੱਟਿਹੋੁਟ ਅ ਂਅਟੋਿਨ ਨਿ ੀਨਦਅਿ ਵਿਚੋਂ ਮਿਲ ਸਕਦਾ ਹੈ। ਭਾਰਤੀ ਰਾਸ਼ਟਰਵਾਦੀਆਂ ਦਾ ਐਲਾਨੀਆ ਉਦੇਸ਼ ਸਾਰੇ ਦੇਸ਼ (ਬਰਤਾਨਵੀ ਭਾਰਤ) ਅੰਦਰ ਇਕੋ-ਇਕਹਿਰੀ ਭਾਰਤੀ ਕੌਮ (ਅ ਸਨਿਗਲੲ ੀਨਦਅਿਨ ਨਅਟੋਿਨ) ਦੀ ਸਿਰਜਣਾ ਕਰਨਾ ਸੀ। 'ਇਕ ਦੇਸ਼ ਇਕ ਕੌਮ' ਦਾ ਸੰਕਲਪ ਉਨ੍ਹਾਂ ਪੱਛਮ ਤੋਂ ਹੁਧਾਰਾ ਲਿਆ ਸੀ। ਉਨ੍ਹਾਂ ਨੇ ਪੱਛਮ ਦੇ ਇਸ ਮਾਡਲ ਨੂੰ ਆਪਣਾ ਆਦਰਸ਼ ਮੰਨ ਲਿਆ ਸੀ। ਇਸ ਕਰਕੇ ਰਾਸ਼ਟਰਵਾਦੀ ਲਹਿਰ ਅੰਦਰ 'ਇਕ ਦੇਸ਼, ਇਕ ਕੌਮ, ਇਕ ਭਾਸ਼ਾ, ਇਕ ਲਿਪੀ ਤੇ ਇਕੋ-ਸਾਂਝੇ ਸਭਿਆਚਾਰ' ਦੀ ਧਾਰਨਾ ਮਕਬੂਲ ਹੋ ਗਈ ਸੀ। ਸ਼ਹੀਦ ਭਗਤ ਸਿੰਘ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕੋਰੇ ਲਫਜ਼ਾਂ ਵਿਚ ਕਿਹਾ ਸੀ ਕਿ: 'ਸਾਡੇ ਸਾਹਮਣੇ ਇਸ ਵੇਲੇ ਮੁੱਖ ਸਵਾਲ ਭਾਰਤ ਨੂੰ ਇਕ ਰਾਸ਼ਟਰ ਬਣਾਉਣਾ ਹੈ। ਇਕ ਰਾਸ਼ਟਰ ਬਣਾਉਣ ਲਈ ਇਕ ਭਾਸ਼ਾ ਦਾ ਹੋਣਾ ਜਰੂਰੀ ਹੈ…ਜੇ ਅਸੀਂ ਭਾਰਤ ਦੀ ਇਕ ਭਾਸ਼ਾ ਨਹੀਂ ਬਣਾ ਸਕੇ ਤਾਂ ਘੱਟੋ ਘੱਟ ਲਿਪੀ ਤਾਂ ਇਕ ਬਣਾ ਦੇਣੀ ਚਾਹੀਦੀ ਹੈ…ਸਾਡੇ ਦੇਸ਼ ਵਿਚ ਇਕ ਭਾਸ਼ਾ, ਇਕ ਲਿਪੀ, ਇਕ ਸਾਹਿਤ, ਇਕ ਆਦਰਸ਼ ਅਤੇ ਇਕ ਰਾਸ਼ਟਰ ਬਣਾਉਣਾ ਪਵੇਗਾ'। (ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਿਖਤਾਂ, ਸੰਪਾਦਕ ਜਗਮੋਹਨ ਸਿੰਘ, ਸਫੇ 33-36) ਸੋ ਅਸੀਂ ਦੇਖ ਸਕਦੇ ਹਾਂ ਕਿ ਬਸਤੀਵਾਦੀ ਰਾਜ ਦੇ ਵਿਰੁੱਧ ਲੜਾਈ ਲੜ ਰਹੇ ਭਾਰਤੀ ਰਾਸ਼ਟਰਵਾਦੀਆਂ ਦਾ ਭਾਰਤ ਦਾ ਸੰਕਲਪ ਸਨਿਗਲੲ-ੲਟਹਨਚਿ (ਇੱਕ-ਭਾਸ਼ਾਈ ਤੇ ਇੱਕ-ਸਭਿਆਚਾਰੀ) ਸੀ। । ਸ਼ਹੀਦ ਭਗਤ ਸਿੰਘ ਦਾ ਰਾਜਸੀ ਗੁਰੂ ਸਮਝਿਆ ਜਾਂਦਾ ਜੈਚੰਦਰ ਵਿਦਿਆਲੰਕਰ ਇਕ ਥਾਂ ਲਿਖਦਾ ਹੈ: 'ਇਕ ਦਿਨ ਇਕ ਨੇਤਾ ਦਾ ਕਹਿਣਾ ਸੀ ਹਿੰਦੂ ਅਤੇ ਮੁਸਲਮਾਨ ਇਕ ਕੰਧ ਵਿਚ ਚਿਣੀਆਂ ਇੱਟਾਂ ਵਾਂਗ ਇਕ ਜੁੱਟ ਹੋ ਜਾਣ। ਇਸ ਗੱਲ 'ਤੇ ਮੈਨੂੰ ਕਹਿਣਾ ਪਿਆ ਕਿ ਹਿੰਦੂ ਇੱਟ ਤੇ ਮੁਸਲਿਮ ਇੱਟ ਦੇ ਠੱਪੇ ਦੀ ਲੋੜ ਹੀ ਕੀ ਹੈ? ਜਦੋਂ ਤਕ ਤੁਸੀਂ ਇਨ੍ਹਾਂ ਨੂੰ ਚੂਰਾ ਚੂਰਾ ਨਹੀਂ ਕਰਦੇ ਤੇ ਇਨ੍ਹਾਂ ਦੇ ਚੂਰੇ ਤੋਂ ਇਕ ਭਾਰਤੀ ਇੱਟ ਨਹੀਂ ਬਣਾਉਂਦੇ, ਉਦੋਂ ਤਕ ਰਾਸ਼ਟਰੀ ਬੁਨਿਆਦ ਨਹੀਂ ਬਣਨੀ'। (ਮਥਰਾ ਦਾਸ ਥਾਪਰ, ਜੀਵਨ ਗਾਥਾ ਅਮਰ ਸ਼ਹੀਦ ਸੁਖਦੇਵ, ਸਫਾ 30) ਇਸ ਦੀ ਤੁਲਨਾ ਵਿਚ 1914-15 ਦੇ ਗਦਰੀ ਦੇਸ਼ਭਗਤਾਂ ਦੇ ਹਿਰਦਿਆਂ ਅੰਦਰ ਇਕ ਉਦਾਰ ਤੇ ਬਹੁ-ਵਾਦੀ (ਪਲੁਰਅਲ) ਭਾਰਤ ਦਾ ਸੰਕਲਪ ਸੀ। ਉਨ੍ਹਾਂ ਦਾ ਰਾਸ਼ਟਰਵਾਦ ਏਨਾ 'ਸ਼ੁੱਧ' ਅਥਵਾ ਸੰਕੀਰਨ ਨਹੀਂ ਸੀ। ਇਸ ਦੇ ਅਰਥ ਬਹੁਤ ਖੁਲ੍ਹੇ-ਡੁਲ੍ਹੇ ਸਨ। 15 ਮਾਰਚ 1916 ਦੇ 'ਗਦਰ' ਅਖਬਾਰ ਵਿਚ ਛਾਪੇ ਗਏ ਇਕ ਲੇਖ ਵਿਚ ਗਦਰੀਆਂ ਨੇ ਇਸ ਧਾਰਨਾ ਨੂੰ ਸਖਤੀ ਨਾਲ ਰੱਦ ਕੀਤਾ ਸੀ ਕਿ ਕੌਮੀ ਇਤਫਾਕ ਦੇ ਵਾਸਤੇ ਦੇਸ਼ ਅੰਦਰ ਇਕੋ ਸਾਂਝੀ ਭਾਸ਼ਾ ਜਰੂਰੀ ਹੈ। ਉਨ੍ਹਾਂ ਸਵਿਟਜ਼ਰਲੈਂਡ ਦੀ ਮਿਸਾਲ ਦਿਤੀ ਤੇ ਕਿਹਾ ਕਿ 'ਉਥੇ ਤਿੰਨ ਨਸਲਾਂ ਦੇ ਆਦਮੀ ਰਹਿੰਦੇ ਹਨ। ਅਰਥਾਤ ਜਰਮਨ, ਇਟਾਲੀਅਨ ਤੇ ਫਰਾਂਸੀਸੀ ਲੋਕ। ਉਥੇ ਤਿੰਨ ਜ਼ੁਬਾਨਾਂ ਬੋਲੀਆਂ ਜਾਂਦੀਆਂ ਹਨ ਅਤੇ ਪਰਜਾ ਜੁਦਾ ਜੁਦਾ ਮਜ਼ਹਬਾਂ ਨੂੰ ਮੰਨਦੀ ਹੈ। ਅਮਰੀਕਾ ਵਿਚ ਯੂਰਪ ਦੀਆਂ ਸਭ ਕੌਮਾਂ ਤੇ ਮਜ਼ਹਬਾਂ ਦੇ ਲੋਕ ਵਸੇ ਹੋਏ ਹਨ…(ਪਰ ਫਿਰ ਵੀ ਉਥੇ ਇਤਫਾਕ ਹੈ) ਸਾਡੇ ਖਿਆਲ ਵਿਚ ਹਿੰਦੁਸਤਾਨ ਵਿਚ ਫੁੱਟ ਦੀ ਕੇਵਲ ਇਕ ਵਜ੍ਹਾ ਇਹ ਹੈ ਕਿ ਲੋਕਾਂ ਨੂੰ ਇਤਫਾਕ ਦੇ ਅਰਥਾਂ ਦਾ ਪਤਾ ਨਹੀਂ ਹੈ, ਅਤੇ ਨਾ ਇਨ੍ਹਾਂ ਨੂੰ ਇਤਫਾਕ ਪੈਦਾ ਕਰਨ ਦੇ ਅਮਲੀ ਤਰੀਕੇ ਦਾ ਹੀ ਗਿਆਨ ਹੈ'। ਇਥੇ ਸਪਸ਼ਟ ਤੌਰ 'ਤੇ ਭਾਰਤ ਦੀ ਕੌਮੀ ਏਕਤਾ ਦੇ ਦੋ ਵੱਖ ਵੱਖ ਮਾਡਲ ਉਭਰਦੇ ਹਨ। ਇਨ੍ਹਾਂ ਨੂੰ 'ਸਲਾਦ' ਤੇ 'ਚਟਣੀ' ਦੇ ਦ੍ਰਿਸ਼ਟਾਂਤਾਂ ਰਾਹੀ ਸੌਖੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਸਲਾਦ ਦੀ ਪਲੇਟ ਵਿਚ ਵੱਖ ਵੱਖ ਵਸਤਾਂ (ਖੀਰਾ, ਮੂਲੀ, ਪਿਆਜ਼, ਟਮਾਟਰ, ਬਰੌਕਲੀ ਆਦਿ) ਦਾ ਆਪਸੀ ਇਕੱਠ (ਏਕਾ) ਵੀ ਹੁੰਦਾ ਹੈ, ਜਿਸ ਨਾਲ ਸਲਾਦ ਇਕ ਨਵਾਂ ਤੱਤ ਗ੍ਰਹਿਣ ਕਰ ਲੈਂਦਾ ਹੈ, ਪਰ ਨਾਲ ਹੀ ਸਲਾਦ ਵਿਚ ਸ਼ਾਮਲ ਅਲੱਗ ਅਲੱਗ ਵਸਤਾਂ ਦੀ ਆਪੋ ਆਪਣੀ ਵਿਲੱਖਣ ਹਸਤੀ ਵੀ ਸਲਾਮਤ ਰਹਿੰਦੀ ਹੈ। ਪਰ ਜਦ ਅਲੱਗ ਅਲੱਗ ਵਸਤਾਂ ਨੂੰ ਗਰਾਈਂਡਰ ਵਿਚ ਪਾ ਕੇ ਉਨ੍ਹਾਂ ਦੀ ਚਟਣੀ ਬਣਾਈ ਜਾਂਦੀ ਹੈ ਤਾਂ ਇਸ ਨਾਲ ਅਲੱਗ ਅਲੱਗ ਵਸਤਾਂ ਦੀ ਆਪਣੀ ਕੋਈ ਹਸਤੀ ਨਹੀਂ ਰਹਿ ਜਾਂਦੀ। ਉਨ੍ਹਾਂ ਦੀ ਵਿਲੱਖਣ ਹਸਤੀ ਮਲੀਆਮੇਟ ਹੋ ਜਾਂਦੀ ਹੈ ਅਤੇ ਚਟਣੀ ਦੇ ਰੂਪ ਵਿਚ ਇਕ ਨਵਾਂ ਪਦਾਰਥ ਹੋਂਦ ਵਿਚ ਆ ਜਾਂਦਾ ਹੈ। ਇਸ ਵਿਚ ਜਿਹੜਾ ਪਦਾਰਥ ਭਾਰੂ ਮਾਤਰਾ ਵਿਚ ਹੋਵੇਗਾ, ਚਟਣੀ ਦਾ ਖਾਸਾ ਤੇ ਸਵਾਦ ਉਸ ਤੋਂ ਹੀ ਵੱਧ ਨਿਰਧਾਰਤ ਹਵੇਗਾ। ਸੋ ਬਸਤੀਵਾਦੀ ਰਾਜ ਦੇ ਖਾਤਮੇ ਲਈ ਲੜ ਰਹੇ ਭਾਰਤ ਦੇ ਲੋਕਾਂ ਸਾਹਮਣੇ ਦੋ ਅਲੱਗ ਅਲੱਗ ਤਰ੍ਹਾਂ ਦੇ ਭਵਿੱਖ-ਨਕਸ਼ੇ (ਪੲਰਸਪੲਚਟਵਿੲਸ) ਸਨ। ਇਕ, ਆਜ਼ਾਦ ਭਾਰਤ ਨੂੰ 'ਸਲਾਦ' ਦੇ ਰੂਪ ਵਿਚ ਮੁੜ-ਜਥੇਬੰਦ ਕਰਨ, ਅਰਥਾਤ ਭਾਰਤ ਦੀ ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਵੰਨ-ਸੁਵੰਨਤਾ ਨੂੰ ਕਾਇਮ ਰਖਦੇ ਹੋਏ, ਕੌਮੀ ਏਕਤਾ ਦਾ ਖੁਲ੍ਹਾ-ਡੁਲ੍ਹਾ ਢਾਂਚਾ ਉਸਾਰਨ ਦਾ ਬਹੁ-ਵਾਦੀ (ਪਲੁਰਅਲਸਿਟਚਿ) ਭਵਿੱਖ-ਨਕਸ਼ਾ ਸੀ; ਅਤੇ ਦੂਜਾ, 'ਇਕ ਦੇਸ਼, ਇਕ ਕੌਮ ,ਇਕ ਭਾਸ਼ਾ, ਇਕ ਲਿਪੀ ਤੇ ਇਕ ਸਭਿਆਚਾਰ' ਪੈਦਾ ਕਰਨ ਦਾ ਇੱਕਵਾਦੀ (ੁਨਟਿਅਰਅਿਨ) ਭਵਿੱਖ-ਨਕਸ਼ਾ ਸੀ, ਜਿਸ ਵਿਚੋਂ ਅਟੱਲ ਤੌਰ 'ਤੇ ਭਾਰਤ ਦੀ ਸਭਿਆਚਾਰਕ ਵੰਨ-ਸੁਵੰਨਤਾ ਦੀ ਸ਼ਕਲ-ਵਿਗਾੜ ਤੇ ਉਜਾੜੇ ਦੀ ਦਿਸ਼ਾ ਨਿਰਧਾਰਤ ਹੁੰਦੀ ਸੀ। ਮੰਦੇ ਭਾਗਾਂ ਨੂੰ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਅੰਦਰ ਮਗਰਲੇ ਭਵਿੱਖ-ਨਕਸ਼ੇ ਨੇ ਮੁਕੰਮਲ ਸਰਦਾਰੀ ਹਾਸਲ ਕਰ ਲਈ ਸੀ ਅਤੇ ਪਹਿਲੇ ਨੂੰ ਪੂਰੀ ਤਰ੍ਹਾਂ, ਅਸਲ ਵਿਚ ਬੁਰੀ ਤਰ੍ਹਾਂ, ਹਾਸ਼ੀਆ-ਗ੍ਰਸਤ ਕਰ ਦਿਤਾ ਗਿਆ ਸੀ। 1947 ਵਿਚ ਭਾਰਤ ਦੇ ਹਿੰਦੂ ਇਲੀਟ (ਸਵਰਨਜਾਤੀ) ਵਰਗ ਤੇ ਬਸਤੀਵਾਦੀ ਹਾਕਮਾਂ ਵਿਚਕਾਰ, ਆਪਸੀ ਸਹਿਮਤੀ ਨਾਲ, ਭਾਰਤ ਦੀ ਰਾਜ-ਸੱਤਾ ਹਿੰਦੂ ਇਲੀਟ ਵਰਗ ਦੇ ਹੱਥਾਂ ਵਿਚ ਆ ਗਈ ਸੀ। ਇਸ ਦੇ ਨਾਲ ਹੀ, ਇਸ ਵਰਗ ਨੇ ਸਟੇਟ ਦੀ ਮੱਦਦ ਨਾਲ 'ਇਕ ਦੇਸ਼, ਇਕ ਕੌਮ' ਦੇ ਆਦਰਸ਼ ਨੂੰ ਅਮਲੀ ਰੂਪ ਦੇਣ ਦਾ ਸਿਲਸਿਲਾ ਆਰੰਭ ਦਿਤਾ। ਇਸ ਉਦੇਸ਼ ਦੀ ਪੂਰਤੀ ਲਈ ਆਰਥਕ, ਸਭਿਆਚਾਰਕ, ਵਿਦਿਅਕ ਤੇ ਰਾਜਨੀਤਕ ਖੇਤਰਾਂ ਅੰਦਰ ਅਜਿਹੀਆਂ ਨੀਤੀਆਂ ਘੜੀਆਂ ਤੇ ਲਾਗੂ ਕੀਤੀਆਂ ਗਈਆਂ, ਜਿਨ੍ਹਾਂ ਨਾਲ ਹਿੰਦੂ ਇਲੀਟ ਵਰਗ ਦੀ ਸਮੁੱਚੇ ਦੇਸ਼ ਦੀ ਆਰਥਕ ਪ੍ਰਣਾਲੀ ਉਤੇ ਜਕੜ ਲਗਾਤਾਰ ਮਜ਼ਬੂਤ ਹੁੰਦੀ ਗਈ, ਅਲੱਗ ਅਲੱਗ ਖੇਤਰਾਂ ਦੀ ਸਭਿਆਚਾਰਕ ਵਿਲੱਖਣਤਾ ਨੂੰ ਖੋਰਾ ਪੈਣ ਦਾ ਅਮਲ ਅੱਗੇ ਵਧਿਆ ਤੇ ਸਾਰੇ ਦੇਸ਼ ਦੇ ਲੋਕਾਂ ਅੰਦਰ ਸਰਬ-ਸਾਂਝੀ 'ਭਾਰਤੀ ਪਛਾਣ' ਦਾ ਅਹਿਸਾਸ ਤੇ ਚੇਤਨਾ ਪੈਦਾ ਕਰਨ ਦੇ ਸੁਚੇਤ-ਵੱਧ ਉਪਰਾਲੇ ਕੀਤੇ ਜਾਣ ਲੱਗੇ, ਰਾਜਸੀ ਤਾਕਤ ਦੇ ਕੇਂਦਰੀਕਰਨ ਦਾ ਰੁਝਾਣ ਲਗਾਤਾਰ ਤੇਜ਼ੀ ਤੇ ਤਾਕਤ ਗ੍ਰੁਹਿਣ ਕਰਦਾ ਗਿਆ, ਅਤੇ ਸਮਾਜ ਦੇ 'ਗੈਰ-ਅਧੁਨਿਕ' ਵਰਗਾਂ (ਖਾਸ ਕਰਕੇ ਕਬਾਇਲੀ ਲੋਕਾਂ) ਨੂੰ ਬਹੁਤ ਹੀ ਨਿਰਦਈਪੁਣੇ ਤੇ ਸਿਲਸਿਲੇਬੱਧ ਢੰਗਾਂ ਨਾਲ ਹਾਸ਼ੀਆਗ੍ਰਸਤ (ਮਅਰਗਨਿਅਲਡਿੲਦ) ਕਰ ਦੇਣ ਦਾ ਅਮਲ ਵਿਆਪਕ ਪੈਮਾਨੇ ਉਤੇ ਚੱਲਿਆ, ਜਿਹੜਾ ਕਿ ਅਜੇ ਵੀ ਬਾਦਸਤੂਰ ਜਾਰੀ ਹੈ। ਭਾਰਤ ਦੀ ਅਜੋਕੀ ਰਾਜਨੀਤਕ ਸਥਿਤੀ ਇਹ ਬਣੀ ਹੋਈ ਹੈ ਕਿ 'ਜਮਹੂਰੀਅਤ' ਦੇ ਨਾਂ ਹੇਠ ਅਧੁਨਿਕ ਸਟੇਟ ਬੇਹੱਦ ਬਲਸ਼ਾਲੀ ਤੇ ਅੱਤ ਦਰਜੇ ਦੀ ਅਤਿਆਚਾਰੀ ਬਣ ਗਈ ਹੈ, ਜਿਸ ਦਾ ਪ੍ਰਮੁੱਖ ਅਜੰਡਾ 'ਇਕੋ-ਇਕਹਿਰੀ ਭਾਰਤੀ ਕੌਮ' ਦਾ ਨਿਰਮਾਣ ਕਰਨਾ ਅਤੇ ਦੇਸ਼ ਦੇ ਜੀਵਨ ਦੇ ਸਾਰੇ ਖੇਤਰਾਂ ਅੰਦਰ ਅਧੁਨਿਕੀਕਰਨ ਦੇ ਅਮਲ ਦਾ ਤੇਜ਼ ਗਤੀ ਨਾਲ ਵਿਕਾਸ ਕਰਨਾ ਹੈ। 'ਇਕੋ-ਇਕਹਿਰੀ ਭਾਰਤੀ ਕੌਮ' ਦੇ ਨਿਰਮਾਣ ਦਾ ਅਸਲੀ ਮਤਲਬ ਦੇਸ਼ ਅੰਦਰ ਸਭਿਆਚਾਰਕ ਵੰਨ-ਸੁਵੰਨਤਾ ਨੂੰ ਹੌਲੀ ਹੌਲੀ ਖਤਮ ਕਰਕੇ, ਅੰਤ ਵਿਚ ਇਕਰੂਪਤਾ (ੁਨਾਿੋਰਮਟਿੇ) ਪੈਦਾ ਕਰਨਾ ਹੈ। ਭਾਵ 'ਅਲੱਗ ਅਲੱਗ ਇਟਾਂ ਨੂੰ ਚੂਰਾ ਚੂਰਾ ਕਰਕੇ, ਇਨ੍ਹਾਂ ਦੇ ਚੂਰੇ ਤੋਂ ਇਕ ਅਸਲੋਂ ਹੀ ਨਵੀਂ ਭਾਰਤੀ ਇੱਟ' ਬਣਾਉਣਾ ਹੈ। 'ਅਧੁਨਿਕ ਵਿਕਾਸ' ਦੇ ਨਾਂ ਹੇਠ ਲੋਕਾਂ ਦੇ ਰਵਾਇਤੀ ਜੀਵਨ-ਢੰਗਾਂ ਨੂੰ ਪੂਰੀ ਤਰ੍ਹਾਂ ਉਜਾੜਕੇ ਦਿਓ-ਕੱਦ ਬਹੁ-ਕੌਮੀ ਕਾਰਪੋਰੇਸ਼ਨਾਂ ਦੀ ਅੰਧਾ-ਧੁੰਦ ਲੁੱਟ-ਖਸੁੱਟ ਲਈ ਰਸਤਾ ਪੱਧਰਾ ਕਰਨਾ ਹੈ। ਅਧੁਨਿਕੀਕਰਨ ਦੇ ਨਾਂ ਹੇਠ ਇਕ ਛੋਟਾ ਜਿਹਾ ਕੁਲੀਨ ਵਰਗ ਲੋਕਾਂ ਦੀ ਕਮਾਈ ਨੂੰ ਹੜੱਪ ਕਰਕੇ ਮਾਲਾਮਾਲ ਹੋ ਰਿਹਾ ਹੈ, ਜਦ ਕਿ ਆਮ ਲੋਕ ਕੰਗਾਲੀ ਤੇ ਮੰਦਹਾਲੀ ਵੱਲ ਧੱਕੇ ਜਾ ਰਹੇ ਹਨ। । ਸਟੇਟ ਦੇ ਜੋ ਤਿੰਨ ਕਾਰਜ-ਸੁਰੱਖਿਆ, ਵਿਕਾਸ ਤੇ ਅਧੁਨਿਕ ਵਿਗਿਆਨ-ਮਿਥੇ ਗਏ ਹਨ, ਉਹ ਦੇਸ਼ ਅੰਦਰ ਅੰਦਰੂਨੀ ਬਸਤੀਆਂ ਤੇ ਨਵੀ ਵੰਨਗੀ ਦੀ ਊਚ-ਨੀਚ ਪੈਦਾ ਕਰ ਰਹੇ ਹਨ। ਭਾਰਤੀ ਸਟੇਟ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਵਰਗਾਂ ਉਤੇ 'ਕੌਮ-ਵਿਰੋਧੀ' ਤੇ 'ਵਿਕਾਸ-ਵਿਰੋਧੀ' ਹੋਣ ਦੇ ਇਲਜ਼ਾਮ ਮੜ੍ਹੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਹਿਸ਼ੀ ਜਬਰ ਦਾ ਸਿ਼ਕਾਰ ਬਣਾਇਆ ਜਾਂਦਾ ਹੈ। ਆਪਣੇ ਹਿਤਾਂ ਦੀ ਰੱਖਿਆ ਕਰਨ ਲਈ ਸਟੇਟ ਦੇ ਮਾਰੂ ਕਦਮਾਂ ਦਾ ਵਿਰੋਧ ਕਰ ਰਹੇ ਵਰਗਾਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਦੇਸ਼ ਦੀਆਂ ਹਥਿਆਰਬੰਦ ਫੋਰਸਾਂ, ਜਿਨ੍ਹਾਂ ਨੂੰ 'ਸੁਰੱਖਿਆ ਬਲਾਂ' ਦਾ ਅਢੁਕਵਾਂ ਨਾਂ ਦਿਤਾ ਗਿਆ ਹੈ, ਦੀ ਬੇਦਰੇਗ਼ ਵਰਤੋਂ ਕਰਨ ਦਾ ਰੁਝਾਣ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਤੱਤ ਰੂਪ ਵਿਚ, ਅਜੋਕੀ ਭਾਰਤੀ ਸਟੇਟ 'ਨੈਸ਼ਨਲ-ਸਕਿਉਰਿਟੀ ਸਟੇਟ' ਬਣ ਗਈ ਹੈ, ਆਪਣੀ ਸੁਰੱਖਿਆ ਕਰਨਾ ਜਿਸ ਦਾ ਸ਼੍ਰ਼ੋਮਣੀ ਸਰੋਕਾਰ ਹੈ। 'ਕੌਮੀ ਸੁਰੱਖਿਆ' ਦੇ ਨਾਂ ਹੇਠ ਲੋਕਾਂ ਦੇ ਨਿਆਈਂ ਸੰਘਰਸ਼ਾਂ ਨੂੰ ਲਹੂ ਦੇ ਵਹਿਣਾਂ ਵਿਚ ਡੋਬਿਆ ਜਾ ਰਿਹਾ ਹੈ। ਮਨੀਪੁਰ ਤੋਂ ਲੈ ਕੇ ਨਾਗਾਲੈਂਡ, ਛਤੀਸਗੜ੍ਹ, ਝਾਰਖੰਡ, ਕਸ਼ਮੀਰ ਤੇ ਪੰਜਾਬ ਤਕ, ਸਾਰੀਆਂ ਥਾਵਾਂ 'ਤੇ ਭਾਰਤੀ ਸਟੇਟ ਦਾ ਫਾਸ਼ੀਵਾਦੀ ਰੂਪ ਪਰਗਟ ਹੋਇਆ ਤੇ ਹੋ ਰਿਹਾ ਹੈ। ਦੇਸ਼ ਦੇ ਵਿਕਾਸ ਦੇ ਨਾਂ ਹੇਠ ਅਸਲ ਵਿਚ ਸਟੇਟ ਦਾ ਵਿਕਾਸ ਹੋ ਰਿਹਾ ਹੈ ਅਤੇ ਇਸ ਦੀ ਫਨਾਹ-ਕਰੂ ਸਮਰੱਥਾ ਵਿਚ ਓੜਕਾਂ ਦਾ ਵਾਧਾ ਹੋ ਰਿਹਾ ਹੈ।

ਸੋ ਇਸ ਸਮੁੱਚੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਠੰਢੇ ਦਿਲੋ-ਦਿਮਾਗ ਨਾਲ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਦੇਖਿਆ ਜਾਵੇ ਤਾਂ ਸ਼ਹੀਦ ਭਗਤ ਸਿੰਘ ਦੀ ਸ਼ਖਸ਼ੀਅਤ ਦੇ ਦੋ ਉਘੜਵੇਂ ਪੱਖ ਹਨ। ਇਕ ਪਾਸੇ ਉਹ ਰਾਸ਼ਟਰਵਾਦ ਦਾ ਪ੍ਰਤੀਕ ਹੈ ਅਤੇ ਦੂਜੇ ਪਾਸੇ ਓਨੇ ਹੀ ਜ਼ੋਰ ਨਾਲ ਬਗਾਵਤ ਦਾ ਚਿੰਨ੍ਹ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇਨ੍ਹਾਂ ਦੋਵਾਂ ਪੱਖਾਂ ਵਿਚਕਾਰ ਕੋਈ ਅੰਤਰ-ਵਿਰੋਧ ਜਾਂ ਟਕਰਾਅ ਨਹੀਂ ਸੀ। ਦੋਨੋਂ ਇਕ ਦੂਜੇ ਦੇ ਪੂਰਕ ਸਨ। ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹਾਲਤ ਅੰਦਰ ਸਿਫਤੀ ਬਦਲਾਅ ਆ ਗਿਆ ਹੈ। 1947 ਤੋਂ ਪਹਿਲਾਂ ਇਹ ਰਾਸ਼ਟਰਵਾਦ ਦੇਸ਼ ਦੀ ਰਾਜਸੀ ਆਜ਼ਾਦੀ ਦਾ ਹਥਿਆਰ ਸੀ, ਪਰ ਅੱਜ ਇਸ ਨੇ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ ਦਾ ਰੁਤਬਾ ਗ੍ਰਹਿਣ ਕਰ ਲਿਆ ਹੈ, ਅਤੇ ਭਾਰਤੀ ਰਾਜ ਦੀਆਂ ਜੂਹਾਂ ਅੰਦਰ ਵਸਦੀਆਂ ਘੱਟਗਿਣਤੀ ਕੌਮਾਂ, ਦਲਿਤਾਂ ਤੇ ਕਬਾਇਲੀ ਲੋਕਾਂ ਦੇ ਖਿਲਾਫ਼ ਇਸ ਹਥਿਆਰ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਇਸ ਘਾਤਕ ਹਥਿਆਰ ਨਾਲ ਘੱਟਗਿਣਤੀ ਵਰਗਾਂ ਦੇ ਧਰਮ, ਸੱਭਿਆਚਾਰ ਤੇ ਉਨ੍ਹਾਂ ਦੀਆਂ ਪਛਾਣਾਂ ਖਤਮ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਢਹਿ ਢੇਰੀ ਕੀਤਾ ਜਾ ਰਿਹਾ ਹੈ। ਸੰਸਾਰ-ਵਿਆਪੀ ਤਜਰਬੇ ਨੇ ਇਹ ਤੱਥ ਸਥਾਪਤ ਕਰ ਦਿਤਾ ਹੈ ਕਿ ਕੌਮਾਂ ਦੇ ਸਰਬਨਾਸ਼ (ਘੲਨੋਚਦਿੲ) ਦਾ ਏਜੰਡਾ ਅਧੁਨਿਕ ਰਾਸ਼ਟਰਵਾਦ ਵਿਚੋਂ ਹੀ ਜਨਮ ਲੈਂਦਾ ਹੈ। ਜਿਥੋਂ ਤਕ ਅਧੁਨਿਕ ਸੈਕੂਲਰਿਜ਼ਮ ਦੀ ਗੱਲ ਹੈ, ਇਹ ਰਾਸ਼ਟਰਵਾਦ ਦਾ ਹੀ ਸਹਿਗਾਮੀ ਹੈ। ਪ੍ਰਸਿੱਧ ਸਮਾਜ-ਸ਼ਾਸਤਰੀ ਅਸ਼ੀਸ ਨੰਦੀ ਦਾ ਇਹ ਕਹਿਣਾ ਸੌ ਫੀ ਸਦੀ ਦਰੁਸਤ ਹੈ ਕਿ ਸੈਕੂਲਰਿਜ਼ਮ ਅੱਜ ਸਭਿਆਚਾਰਾਂ ਦੀ ਰਾਜਨੀਤੀ ਪ੍ਰਤੀ ਲਗਭਗ ਪੂਰੀ ਤਰ੍ਹਾਂ ਅਸਹਿਣਸ਼ੀਲ ਹੋ ਗਿਆ ਹੈ। ਇਹ ਧਰਮ ਵਿਚ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ। ਇਹ ਇਕ ਪਾਸੇ ਸਾਰੇ ਧਰਮਾਂ ਪ੍ਰਤੀ ਸਹਿਣਸ਼ੀਲ ਹੋਣ ਦਾ ਦਿਖਾਵਾ ਕਰਦਾ ਹੈ ਪਰ ਦੂਜੇ ਪਾਸੇ ਧਾਰਮਿਕ ਆਈਡੈਂਟਿਟੀ ਦਾ ਨਿਰਦਈਪੁਣੇ ਨਾਲ ਵਿਰੋਧ ਕਰਦਾ ਹੈ। ਇਹ ਅੱਜ ਘੱਟਗਿਣਤੀਆਂ ਦੇ ਖਿਲਾਫ ਇਕ ਸਫਲ ਸਾਜ਼ਸ਼ ਦਾ ਖਤਰਾ ਬਣ ਕੇ ਉਭਰ ਆਇਆ ਹੈ। ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਤੀਜਾ ਅਹਿਮ ਪੱਖ ਵਿਗਿਆਨਕ ਸਮਾਜਵਾਦ ਹੈ। ਸ਼ਹੀਦ ਭਗਤ ਸਿੰਘ ਦੇ ਜ਼ਮਾਨੇ ਵਿਚ ਇਹ ਇਕ ਨਵੀਂ ਵਿਚਾਰਧਾਰਾ ਸੀ, ਜਿਸ ਦੇ ਅਮਲੀ ਨਤੀਜੇ ਅਜੇ ਉਘੜਕੇ ਸਾਹਮਣੇ ਨਹੀਂ ਆਏ ਸਨ। ਰੂਸੀ ਇਨਕਲਾਬ ਦੀ ਉਮਰ ਅਜੇ ਬਹੁਤੀ ਨਹੀਂ ਸੀ ਹੋਈ। ਇਸ ਕਰਕੇ ਉਦੋਂ ਸਾਰੀ ਦੁਨੀਆਂ ਅੰਦਰ ਹੀ ਬਾਗੀ ਮਾਦਾ ਰੱਖਣ ਵਾਲੇ ਲੋਕ ਧੜਾ ਧੜ ਇਸ ਵਿਚਾਰਧਾਰਾ ਦੇ ਦੀਵਾਨੇ ਹੋ ਰਹੇ ਸਨ। ਜ਼ਮਾਨੇ ਦੇ ਇਸ ਵਹਾਅ ਵਿਚ ਸ਼ਹੀਦ ਭਗਤ ਸਿੰਘ ਵੀ ਇਸ ਵਿਚਾਰਧਾਰਾ ਦਾ ਮੁਰੀਦ ਬਣ ਗਿਆ ਸੀ। ਪਰ ਉਸ ਦੀ ਸ਼ਹਾਦਤ ਤੋਂ ਬਾਅਦ ਦੁਨੀਆਂ ਦੇ ਕਾਫੀ ਵੱਡੇ ਖੇਤਰ ਵਿਚ ਇਸ ਵਿਚਾਰਧਾਰਾ ਦੇ ਜੋ ਅਮਲੀ ਨਤੀਜੇ ਸਾਹਮਣੇ ਆਏ ਹਨ, ਉਸ ਨਾਲ ਇਸ ਦਾ ਅਸਲੀ ਖਾਸਾ ਪੂਰੀ ਤਰ੍ਹਾਂ ਪਰਗਟ ਹੋ ਗਿਆ ਹੈ। ਅਮਲੀ ਤਜਰਬੇ ਨੇ ਇਹ ਸਾਫ਼ ਦਿਖਾ ਦਿਤਾ ਹੈ ਕਿ ਪੂੰਜੀਵਾਦ ਵਾਂਗ ਹੀ ਸਮਾਜਵਾਦ ਦੀ ਵਿਚਾਰਧਾਰਾ ਵੀ ਸਭਿਆਚਾਰਕ ਤੇ ਵਿਚਾਰਧਾਰਕ ਇਕਰੂਪਤਾ ਪੈਦਾ ਕਰਨ ਅਤੇ ਇਸ ਮਨੋਰਥ ਨਾਲ ਲੋਕਾਂ ਉਤੇ ਜਾਬਰ ਤੇ ਇਕਵਾਦੀ ਰਾਜ ਮੜ੍ਹਨ ਦਾ ਸਾਧਨ ਤੇ ਸਬੱਬ ਬਣਦੀ ਹੈ। ਪੂੰਜੀਵਾਦ ਦੀ ਤਰ੍ਹਾਂ ਹੀ, ਸਮਾਜਵਾਦ ਨੇ ਵੀ ਮਹਾਂ-ਪ੍ਰਬੰਧ ਉਸਾਰਨ ਦੀ ਸੇਧ ਅਪਣਾਈ, ਜਿਸ ਦੇ ਸਿੱਟੇ ਵਜੋਂ ਲਘੂ ਕੌਮਾਂ ਤੇ ਸਭਿਆਚਾਰਾਂ ਨੂੰ ਬੇਰਹਿਮੀ ਨਾਲ ਉਜਾੜਿਆ ਗਿਆ ਅਤੇ ਮੜਕ ਤੇ ਆਜ਼ਾਦੀ ਨਾਲ ਜਿਉਣ ਦੀ ਮਨੁਖੀ ਰੀਝ ਨੂੰ ਅਤਿ ਦਰਜੇ ਦੀ ਦਰਿੰਦਗੀ ਨਾਲ ਕੁਚਲਿਆ ਗਿਆ। ਇਸ ਕਰਕੇ ਅੱਜ ਇਸ ਵਿਚਾਰਧਾਰਾ ਦੇ ਸਾਰਥਕ ਹੋਣ ਦੀ ਗੱਲ ਕਰਨਾ ਇਤਿਹਾਸ ਕੋਲੋਂ ਕੁੱਝ ਵੀ ਨਾ ਸਿੱਖਣ ਦੀ ਅੜੀ ਪੁਗਾਉਣ ਵਾਲੀ ਗੱਲ ਹੈ। ਇਸ ਵੇਲੇ ਚਿੰਤਨ ਦੇ ਖੇਤਰ ਵਿਚ ਇਸ ਗੱਲ ਦੀ ਭਾਰੀ ਲੋੜ ਹੈ ਕਿ ਪੂੰਜੀਵਾਦ ਤੇ ਸਮਾਜਵਾਦ ਦੇ ਦੋਨੋ ਮਾਡਲਾਂ ਨੂੰ ਰੱਦ ਕਰਕੇ, ਕਿਸੇ ਤੀਜੇ ਵੱਖਰੇ ਤੇ ਬਿਹਤਰ ਬਦਲ ਦੀ ਤਲਾਸ਼ ਕੀਤੀ ਜਾਵੇ, ਜਿਹੜਾ ਇਨ੍ਹਾਂ ਦੋਵਾਂ ਮਹਾਂ-ਪ੍ਰਬੰਧਾਂ ਦੀਆਂ ਸਾਂਝੀਆਂ ਖਾਮੀਆਂ ਤੋਂ ਸੁਰਖੁਰੂ ਹੋਵੇ ਅਤੇ ਮਨੁੱਖੀ ਆਜ਼ਾਦੀ ਦੇ ਲਕਸ਼ ਦਾ ਹਕੀਕੀ ਜਾਮਨ ਬਣ ਸਕੇ। ਇਸ ਮਾਮਲੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਦਮਾਨ ਸਿੱਖ ਫਲਸਫ਼ਾ ਮਾਨਵਤਾ ਨੂੰ ਨਰੋਈ ਸੇਧ ਤੇ ਪ੍ਰੇਰਨਾ ਦੇ ਸਕਦਾ ਹੈ। ਅਜੋਕੀ ਰਾਜਸੀ ਹਾਲਤ ਨੂੰ ਨੰਗੀ ਅੱਖ ਨਾਲ ਦੇਖਿਆ ਜਾਵੇ ਤਾਂ ਇਸ ਤੱਥ ਨੂੰ ਪਛਾਣਨਾ ਰਤੀ ਔਖਾ ਨਹੀ ਕਿ ਭਾਰਤ ਦੇ ਹੁਕਮਰਾਨਾਂ ਵੱਲੋਂ, ਸੁਚੇਤ ਪੱਧਰ ਉਤੇ, ਸ਼ਹੀਦ ਭਗਤ ਸਿੰਘ ਨੂੰ ਰਾਸ਼ਟਰਵਾਦ ਦੇ ਪ੍ਰਤੀਕ ਵਜੋਂ ਉਭਾਰਿਆ ਜਾ ਰਿਹਾ ਹੈ ਅਤੇ ਇਸ ਦੀ ਕੂੜ ਮਨੋਰਥਾਂ ਲਈ ਨਿਰਸੰਕੋਚ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਸ਼ਹੀਦ ਭਗਤ ਸਿੰਘ ਬਾਰੇ ਦਰਜਨਾਂ ਦੀ ਗਿਣਤੀ ਵਿਚ ਕਿਤਾਬਾਂ ਲਿਖਵਾਈਆਂ ਤੇ ਛਾਪੀਆਂ ਗਈਆਂ ਹਨ, ਉਸ ਬਾਰੇ ਕਿੰਨੀਆਂ ਹੀ ਫਿਲਮਾਂ ਬਣਾਈਆਂ ਗਈਆਂ ਹਨ, ਪਾਰਲੀਮੈਂਟ ਅੰਦਰ ਉਸ ਦਾ ਬੁੱਤ ਲਾਇਆ ਗਿਆ ਹੈ, ਉਸ ਦੇ ਜਨਮ ਤੇ ਸ਼ਹੀਦੀ ਦਿਵਸਾਂ ਉਤੇ ਸਰਕਾਰੀ ਪੱਧਰ 'ਤੇ ਪ੍ਰਭਾਵਸ਼ਾਲੀ ਸਮਾਗਮ ਕੀਤੇ ਜਾਂਦੇ ਹਨ, ਅਤੇ ਉਸ ਦੀਆਂ ਤਸਵੀਰਾਂ ਵਾਲੇ ਕਲੰਡਰ ਤੇ ਸਟਿੱਕਰ ਵਿਆਪਕ ਪੈਮਾਨੇ 'ਤੇ ਛਾਪੇ ਤੇ ਵੰਡੇ ਜਾ ਰਹੇ ਹਨ। ਇਹ ਸਾਰਾ ਕੁੱਝ ਆਪ ਮੁਹਾਰਾ, ਜਾਂ ਸ਼ਹੀਦ ਭਗਤ ਸਿੰਘ ਪ੍ਰਤੀ ਕਿਸੇ ਨਿਰਛਲ ਮੋਹ ਵਿਚੋਂ ਨਹੀਂ ਹੋ ਰਿਹਾ। ਇਹ ਅਮਲ ਚੇਤੰਨ ਪੱਧਰ 'ਤੇ, ਅਤੇ ਖੋਟੇ ਮੰਤਵਾਂ ਨੂੰ ਪ੍ਰਮੁੱਖ ਰੱਖਕੇ ਹੋ ਰਿਹਾ ਹੈ। ਦੇਸ਼ ਦੇ ਲੋਕਾਂ, ਖਾਸ ਕਰਕੇ ਘੱਟਗਿਣਤੀ ਧਾਰਮਿਕ ਭਾਈਚਾਰਿਆਂ, ਲਘੂ ਕੌਮਾਂ ਅਤੇ ਦਲਿਤ ਤੇ ਕਬਾਇਲੀ ਲੋਕਾਂ ਵੱਲੋਂ ਆਪਣੇ ਹਿਤਾਂ ਦੀ ਰੱਖਿਆ ਕਰਨ ਲਈ ਭਾਰਤੀ ਹਾਕਮਾਂ ਦੇ ਇਨ੍ਹਾਂ ਖੋਟੇ ਮੰਤਵਾਂ ਦੀ ਪਛਾਣ ਕਰਨੀ ਬਹੱਦ ਜਰੂਰੀ ਹੋ ਗਈਂ ਹੈ। ਭਾਰਤੀ ਸਟੇਟ ਵੱਲੋਂ ਜਿਥੇ ਸ਼ਹੀਦ ਭਗਤ ਸਿੰਘ ਦਾ ਰਾਸ਼ਟਰਵਾਦੀ ਬਿੰਬ ਉਚੇਚੇ ਤੌਰ 'ਤੇ ਉਭਾਰਿਆ ਜਾ ਰਿਹਾ ਹੈ, ਉਥੇ ਉਸ ਦੇ ਬਾਗ਼ੀ ਬਿੰਬ ਨੂੰ ਧੁੰਦਲਾ ਪਾਉਣ ਦੇ ਸੁਚੇਤ ਉਪਰਾਲੇ ਕੀਤੇ ਜਾ ਰਹੇ ਹਨ। 'ਪਿਸਤੌਲ ਵਾਲੇ' ਸ਼ਹੀਦ ਭਗਤ ਸਿੰਘ ਨੂੰ 'ਕਿਤਾਬ ਵਾਲੇ' ਭਗਤ ਸਿੰਘ ਨਾਲੋਂ ਨਿਖੇੜਨ ਅਤੇ ਪਹਿਲੇ ਨੂੰ ਮੱਧਮ ਪਾ ਕੇ ਦੂਜੇ ਨੂੰ ਲਿਸ਼ਕਾਉਣ ਦੇ ਯਤਨਾਂ ਵਿਚੋਂ ਭਾਰਤੀ ਸਟੇਟ ਦੀ ਮੌਜੂਦਾ ਰਾਜਨੀਤੀ ਦੇ ਅਸਲੀ ਦਰਸ਼ਨ ਹੋ ਜਾਂਦੇ ਹਨ। ਭਾਰਤੀ ਹਾਕਮਾਂ ਕੋਲੋਂ ਇਹ ਗੱਲ ਭੁੱਲੀ ਹੋਈ ਨਹੀਂ ਹੈ ਕਿ ਪੰਜਾਬ ਵਿਚ ਸਿੱਖ ਮਨ ਨੇ ਸ਼ਹੀਦ ਭਗਤ ਸਿੰਘ ਦੇ ਸਿਰਫ ਸੂਰਮਗਤੀ ਤੇ ਸ਼ਹਾਦਤ ਵਾਲੇ (ਬਾਗ਼ੀ) ਪੱਖ ਨੂੰ ਹੀ ਵੱਧ ਅਪਣਾਇਆ ਹੈ। ਇਹ ਇਸ ਕਰਕੇ ਹੈ ਕਿਉਂਕਿ ਸਿੱਖਾਂ ਦਾ ਇਤਿਹਾਸਕ ਵਿਰਸਾ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਭਾਰਤੀ ਹਾਕਮ ਇਸ ਪੱਖੋਂ ਪੂਰੇ ਸੁਚੇਤ ਹਨ ਕਿ ਸਿੱਖ ਨੌਜੁਆਨ, ਜਿਨ੍ਹਾਂ ਨਾਲ ਲਗਾਤਾਰ ਜ਼ਿਆਦਤੀਆਂ ਹੋ ਰਹੀਆਂ ਹਨ, ਉਹ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਤੇ ਬਹਾਦਰੀ ਤੋਂ ਪ੍ਰੇਰਣਾ ਲੈ ਕੇ ਭਾਰਤੀ ਸਟੇਟ ਖਿਲਾਫ਼ ਜਿ਼ੰਦਗੀ ਮੌਤ ਦੀ ਲੜਾਈ ਲੜ ਸਕਦੇ ਹਨ। ਇਸ ਕਰਕੇ, ਉਚੇਚੇ ਮੰਤਵ ਨਾਲ ਸ਼ਹੀਦ ਭਗਤ ਸਿੰਘ ਦੇ ਰਾਸ਼ਟਰਵਾਦੀ ਬਿੰਬ ਉਤੇ ਵਧਵਾਂ ਜ਼ੋਰ ਦਿਤਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪੰਜਾਬ ਦੀਆਂ ਖੱਬੇ ਪੱਖੀ ਤਾਕਤਾਂ ਮੂਲ ਰੂਪ ਵਿਚ ਭਾਰਤੀ ਸਟੇਟ ਦੀ ਸਿਧਾਤਕ ਸੇਧ ਨਾਲ ਇਕਸੁਰ ਹੋ ਕੇ ਚੱਲ ਰਹੀਆਂ ਹਨ। ਉਹ ਭਾਰਤੀ ਸਟੇਟ ਦੀ ਸਰਕਾਰੀ ਵਿਚਾਰਧਾਰਾ (ਨੈਸ਼ਨਲਿਜ਼ਮ) ਨੂੰ ਚੁਣੌਤੀ ਦੇਣ ਦੀ ਥਾਵੇਂ, ਇਸ ਦੀਆਂ ਢੰਡੋਰਚੀ ਬਣੀਆਂ ਹੋਈਆਂ ਹਨ। ਸਮੇ ਨਾਲ ਉਨ੍ਹਾਂ ਅੰਦਰੋਂ ਇਨਕਲਾਬੀ ਕਣ ਮਰ ਚੁੱਕਾ ਹੈ। ਚਾਰ ਜਾਂ ਪੰਜ ਦਹਾਕੇ ਪਹਿਲਾਂ ਉਨ੍ਹਾਂ ਅੰਦਰ ਸ਼ਹੀਦ ਭਗਤ ਸਿੰਘ ਦੀ ਸੂਰਮਗਤੀ ਤੋਂ ਪ੍ਰੇਰਨਾ ਲੈਣ ਦਾ ਇਨਕਲਾਬੀ ਜਜ਼ਬਾ ਸੀ। ਪਰ ਹੁਣ ਉਨ੍ਹਾਂ ਦਾ ਇਹ ਜਜ਼ਬਾ ਬੁਰੀ ਤਰ੍ਹਾਂ ਕੁਮਲਾ ਗਿਆ ਹੈ। ਇਸ ਕਰਕੇ ਹੁਣ ਉਹ ਸਿਰਫ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਅਰੇ ਮਾਰ ਸਕਦੇ ਹਨ, ਪਰ ਉਸ ਦੇ ਬਾਗ਼ੀਪੁਣੇ ਤੋਂ ਉਤਸ਼ਾਹਤ ਹੋ ਕੇ ਭਾਰਤੀ ਸਟੇਟ ਦੇ ਖਿਲਾਫ਼ ਇਨਕਲਾਬੀ ਲੜਾਈ ਨਹੀਂ ਲੜ ਸਕਦੇ। ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਝਾਰਖੰਡ ਤੇ ਛਤੀਸਗੜ੍ਹ ਅੰਦਰ ਭਾਰਤੀ ਸਟੇਟ ਦੇ ਖਿਲਾਫ਼ ਲਹੂ-ਵੀਟਵਾਂ ਸੰਘਰਸ਼ ਲੜ ਰਹੇ ਮਾਓਵਾਦੀਆਂ ਦੀ ਸ਼ਹੀਦ ਭਗਤ ਸਿੰਘ ਵਿਚ ਸ਼ਰਧਾ ਸੱਚੀ ਤੇ ਸੁੱਚੀ ਹੈ। ਉਹ ਉਸ ਦੀ ਸੂਰਮਗਤੀ ਤੇ ਸ਼ਹਾਦਤ ਕੋਲੋਂ ਪ੍ਰੇਰਨਾ ਲੈ ਕੇ ਭਾਰਤੀ ਸਟੇਟ ਦੇ ਖਿਲਾਫ਼ ਸੂਰਬੀਰਤਾ ਨਾਲ ਇਨਕਲਾਬੀ ਯੁੱਧ ਲੜ ਰਹੇ ਹਨ। ਸੋ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੇ ਕੁਰਬਾਨੀ ਤੋਂ ਪ੍ਰੇਰਨਾ ਲੈਣੀ ਇਕ ਗੱਲ ਹੈ ਪਰ ਅੱਜ ਦੇ ਪ੍ਰਸੰਗ ਵਿਚ ਉਸ ਦੀ ਵਿਚਾਰਧਾਰਾ ਨੂੰ ਅਪਨਾਉਣਾ ਤੇ ਲਾਗੂ ਕਰਨਾ ਬਿਲਕੁਲ ਵੱਖਰੀ ਗੱਲ ਹੈ। ਇਸ ਵਿਚ ਕੋਈ ਸੰਦੇਹ ਨਹੀਂ ਕਿ ਅੱਜ ਦੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ਼ ਅਪ੍ਰਸੰਗਿਕ ਹੀ ਨਹੀਂ ਕਹੀ ਜਾ ਸਕਦੀ, ਇਸ ਵਿਚ ਵਿਨਾਸ਼ਕਾਰੀ ਨਤੀਜਿਆਂ ਨੂੰ ਜਨਮ ਦੇਣ ਦੀਆਂ ਸੰਭਾਵਨਾਵਾਂ ਲੁਪਤ ਹਨ। ਇਸ ਕਰਕੇ ਭਾਰਤ ਦੇ ਅਜੋਕੇ ਪ੍ਰਸੰਗ ਵਿਚ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦੇ ਗੁਣਾਂ ਔਗੁਣਾਂ ਬਾਰੇ ਬਹੁਤ ਹੀ ਸੰਜੀਦਗੀ ਨਾਲ ਸੋਚਣ ਤੇ ਠੰਢੇ ਮਨ ਨਾਲ ਸੰਵਾਦ ਛੇੜਨ ਦੀ ਜ਼ਰੂਰਤ ਹੈ।
News From: http://www.s7News.com

No comments:

 
eXTReMe Tracker