Monday, March 28, 2011

ਵੱਖ-ਵੱਖ ਅਦਾਲਤਾਂ ਦੇ ਕੰਮਕਾਜ਼ ਅਤੇ ਉਹਨਾਂ ਵਿੱਚ ਪਏ ਪੈਂਡਿੰਗ ਕੇਸਾਂ ਸਬੰਧੀ ਸਲਾਨਾ ਨਿੱਰੀਖਣ ਕੀਤਾ।

ਰਾਜਪੁਰਾ (ਪਟਿਆਲਾ): : 27 ਮਾਰਚ (ਜਗਦੇਵ ਸਿੰਘ)



ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਿਸਟਰ ਜਸਟਿਸ ਸਤੀਸ਼ ਕੁਮਾਰ ਮਿੱਤਲ ਰਾਜਪੁਰਾ ਕੋਰਟ ਕੰਪਲੈਕਸ ਵਿਖੇ ਤਸਰੀਫ ਲਿਆਏ ਜਿਨਾਂ ਨੇ ਵੱਖ-ਵੱਖ ਅਦਾਲਤਾਂ ਦੇ ਕੰਮਕਾਜ਼ ਅਤੇ ਉਹਨਾਂ ਵਿੱਚ ਪਏ ਪੈਂਡਿੰਗ ਕੇਸਾਂ ਸਬੰਧੀ ਸਲਾਨਾ ਨਿੱਰੀਖਣ ਕੀਤਾ। ਇਸ ਮੌਕੇ ਉਨਾਂ ਨੇ ਸਮੂਹ ਜੱਜ ਸਾਹਿਬਾਨਾਂ ਨੂੰ ਆਦੇਸ਼ ਦਿੱਤੇ ਕਿ ਅਦਾਲਤਾਂ ਵਿੱਚ ¦ਮੇ ਸਮੇਂ ਤੋਂ ਪੈਂਡਿੰਗ ਪਏ ਕੇਸਾਂ ਦਾ ਪਹਿਲ ਦੇ ਅਧਾਰ 'ਤੇ ਨਿਪਟਾਰਾ ਕੀਤਾ ਜਾਵੇ। ਜਸਟਿਸ ਸ਼੍ਰੀ ਮਿੱਤਲ ਨੇ ਇਹ ਵੀ ਆਦੇਸ਼ ਦਿੱਤੇ ਕਿ ਸੀਨੀਅਰ ਸਿਟੀਜਨਾਂ ਦੇ ਪੈਂਡਿੰਗ ਪਏ ਕੇਸਾਂ ਦੇ ਛੇਤੀ ਨਿਪਟਾਰੇ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਤੇ ਸਬੰਧਤ ਲੋਕਾਂ ਨੂੰ ਸਮੇਂ ਸਿਰ ਨਿਆਂ ਦੇਣ ਨੂੰ ਵੀ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਮਿਸਟਰ ਜਸਟਿਸ ਸ਼੍ਰੀ ਸਤੀਸ਼ ਕੁਮਾਰ ਮਿੱਤਲ ਦੇ ਰਾਜਪੁਰਾ ਵਿਖੇ ਪੁੱਜਣ 'ਤੇ ਸੀਨੀਅਰ ਡਵੀਜ਼ਨਲ ਮੈਜਿਸਟ੍ਰੇਟ ਰਾਜਪੁਰਾ ਸ਼੍ਰੀ ਗੋਪਾਲ ਅਰੋੜਾ, ਜੂਡੀਸ਼ੀਅਲ ਮੈਜਿਸਟ੍ਰੇਟ ਸ਼੍ਰੀਮਤੀ ਪੂਨਮ ਬਾਂਸਲ ਅਤੇ ਜੂਡੀਸੀਅਲ ਮੈਜਿਸਟ੍ਰੇਟ ਸ਼੍ਰੀ ਅਮਿਤ ਕੁਮਾਰ ਗਰਗ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਮ ਲੋਕਾਂ ਨੂੰ ਇਨਸਾਫ ਦੇਣ ਲਈ ਅਤੇ ਪੈਡਿੰਗ ਕੇਸਾਂ ਜਲਦੀ ਨਿਪਟਾਰੇ ਲਈ ਉਨਾਂ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾਂ ਕਰਨਗੇ। ਇਸ ਮੌਕੇ ਪ੍ਰਸਾਸ਼ਨ ਵੱਲੋਂ ਰਾਜਪੁਰਾ ਦੇ ਐਸ.ਡੀ.ਐਮ. ਸ. ਗੁਰਤੇਜ ਸਿੰਘ ਵੀ ਹਾਜ਼ਰ ਸਨ।
News From: http://www.7StarNews.com

No comments:

 
eXTReMe Tracker