Sunday, March 27, 2011

News From S7news.com March 27, 2011

ਹੁਣ ਅਭਿਨੈ ਕਰੇਗੀ ਆਸ਼ਾ ਭ੍ਯੌਂਸਲੇ



ਵੱਡੀ ਭੈਣ ਲਤਾ ਮੰਗੇਸ਼ਕਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿਚ ਫ਼ਿਲਮਾਂ ਵਿਚ ਅਭਿਨੈ ਕੀਤਾ ਸੀ। ਫਿਰ ਅਨਿਲ ਕਪੂਰ ਦੀ ਫ਼ਿਲਮ 'ਪੁਕਾਰ' ਵਿਚ ਵੀ ਉਹ ਪਰਦੇ 'ਤੇ ਪੇਸ਼ ਹੋਈ ਸੀ। ਹੁਣ ਛੋਟੀ ਭੈਣ ਆਸ਼ਾ ਭੌਂਸਲੇ ਵੀ ਵੱਡੇ ਪਰਦੇ 'ਤੇ ਆ ਰਹੀ ਹੈ। ਆਸ਼ਾ ਨੂੰ ਇਕ ਮਰਾਠੀ ਫ਼ਿਲਮ 'ਭਾਈ' ਲਈ ਇਕਰਾਰਬੱਧ ਕੀਤਾ ਗਿਆ ਹੈ। ਇਸ ਫ਼ਿਲਮ ਵਿਚ ਮਾਂ-ਬੇਟੀ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਮਾਂ ਦੀ ਭੂਮਿਕਾ ਆਸ਼ਾ ਭੌਂਸਲੇ ਵੱਲੋਂ ਨਿਭਾਈ ਜਾਵੇਗੀ ਜਦੋਂ ਕਿ ਪਦਮਿਨੀ ਕੋਹਲਾਪੁਰੀ ਬੇਟੀ ਦੀ ਭੂਮਿਕਾ ਵਿਚ ਹੋਵੇਗੀ। ਉਮਰ ਦੇ 71ਵੇਂ ਸਾਲ ਵਿਚ ਅਭਿਨੈ ਵਲ ਰੁਖ਼ ਕਰਨ ਬਾਰੇ ਉਹ ਕਹਿੰਦੀ ਹੈ, 'ਕੁਝ ਵੀਡੀਓ ਐਲਬਮਾਂ ਵਿਚ ਕੰਮ ਕਰਨ ਤੋਂ ਬਾਅਦ ਮੇਰੇ ਵਿਚ ਇਹ ਆਤਮ-ਵਿਸ਼ਵਾਸ ਆ ਹੀ ਗਿਆ ਸੀ ਕਿ ਮੈਂ ਅਭਿਨੈ ਵੀ ਕਰ ਸਕਦੀ ਹਾਂ। ਇਸ ਫ਼ਿਲਮ ਦੇ ਨਿਰਦੇਸ਼ਕ ਮਹੇਸ਼ ਕੋਡਿਆਲ ਨੇ ਜਦੋਂ ਮੈਨੂੰ ਇਹ ਰੋਲ ਪੇਸ਼ਕਸ਼ ਕੀਤਾ ਤਾਂ ਲੱਗਿਆ ਕਿ ਅਭਿਨੈ ਕਰਨ ਦੀ ਇੱਛਾ ਇਸ ਫ਼ਿਲਮ ਦੀ ਬਦੌਲਤ ਪੂਰੀ ਹੋ ਸਕਦੀ ਹੈ। ਮੇਰੇ ਪਰਿਵਾਰ ਵਾਲਿਆਂ ਨੇ ਵੀ ਫ਼ਿਲਮ ਵਿਚ ਕੰਮ ਕਰਨ ਲਈ ਮੈਨੂੰ ਪ੍ਰੇਰਿਤ ਕੀਤਾ। ਇਸ ਵਿਚ ਮੈਂ ਮੱਧ ਵਰਗੀ ਆਮ ਮਹਾਰਾਸ਼ਟਰੀਅਨ ਔਰਤ ਬਣੀ ਹਾਂ ਅਤੇ ਹਾਂ, ਮੈਂ ਇਹ ਸਫਾਈ ਦੇਣਾ ਵੀ ਚਾਹਾਂਗੀ ਕਿ ਇਸ ਫ਼ਿਲਮ ਦੀ ਕਹਾਣੀ ਮੇਰੀ ਜ਼ਿੰਦਗੀ 'ਤੇ ਆਧਾਰਿਤ ਨਹੀਂ ਹੈ।' ਫਿਲਹਾਲ, ਗਾਇਕਾ ਦੇ ਤੌਰ 'ਤੇ ਤਾਂ ਆਸ਼ਾ ਭੌਂਸਲੇ ਨੇ ਕਈ ਐਵਾਰਡ ਜਿੱਤੇ ਹਨ, ਦੇਖੋ ਅਭਿਨੇਤਰੀ ਬਣ ਕੇ ਉਹ ਕੀ ਤੀਰ ਮਾਰ ਪਾਉਂਦੀ ਹੈ। -






News From: http://www.s7News.com

No comments:

 
eXTReMe Tracker