Sunday, March 27, 2011

News From S7news.com March 27, 2011

ਸੁਸ਼ਮਿਤਾ ਕਹੇ ਪਿਆਰ ਲਈ ਮਰਯਾਦਾ ਜ਼ਰੂਰੀ

ਗੋਦ ਲਈ ਬੇਟੀ ਨੂੰ ਦੇਖ ਕੇ ਹੀ ਪਿਆਰ ਦਾ ਸੱਚਾ ਅਹਿਸਾਸ ਸੁਸ਼ਮਿਤਾ ਸੇਨ ਨੂੰ ਹੋਇਆ। ਮਿਸ ਯੂਨੀਵਰਸ ਕਹਿ ਰਹੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਪਿਆਰ ਦੀ ਕੀ ਮੰਜ਼ਿਲ ਹੋਵੇਗੀ ਪਰ ਰਣਦੀਪ ਹੁੱਡਾ ਤੱਕ ਚਰਚਿਤ ਰਹੀ ਸੁਸ਼ਮਿਤਾ ਦੀ ਜ਼ਿੰਦਗੀ ਦੇ ਸੁਨਹਿਰੇ ਪਲ ਉਸ ਦੀ ਗੋਦ ਲਈ ਬੇਟੀ ਹੀ ਹੈ। ਇਸੇ ਲਾਡਲੀ ਨੇ ਸੁਸ਼ ਨੂੰ ਜ਼ਿੰਦਗੀ, ਪਿਆਰ ਤੇ ਖੁਸ਼ੀ ਦੇ ਅਰਥ ਸਮਝਾਏ ਹਨ। ਸੁਸ਼ ਦਾ ਖਿਆਲ ਹੈ ਕਿ ਪਿਆਰ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਪਰ ਪਿਆਰ 'ਚ ਮਰਯਾਦਾ ਜ਼ਰੂਰੀ ਹੈ। ਇਹੀ ਪਿਆਰ ਦੀ ਮਿਠਾਸ ਹੈ। ਸੁਸ਼ ਲਈ ਰੇਨੀ ਦਾ ਪਿਆਰ ਇਕ ਅਹਿਸਾਸ ਹੈ ਜੋ ਮਹਿਸੂਸ ਵੀ ਕੀਤਾ ਜਾ ਸਕਦਾ ਹੈ। ਦੂਸਰੇ ਪਿਆਰ 'ਚ ਚੰਗੇ-ਬੁਰੇ ਅਨੁਭਵ ਸੁਸ਼ਮਿਤਾ ਨੂੰ ਪ੍ਰਾਪਤ ਹੋਏ ਹਨ। ਗੱਲ ਸ਼ਾਦੀ ਦੀ ਤੇ ਅਜੇ ਤੱਕ ਕੁੰਡਲੀ 'ਚ ਯੋਗ ਨਹੀਂ ਕਹਿ ਕੇ ਸੁਸ਼ ਗੱਲ ਟਾਲਦੀ ਹੈ।

ਇਸ ਵਾਰ ਹੋਲੀ ਬਾਰੇ ਸੁਸ਼ਮਿਤਾ ਸੇਨ ਦਾ ਕਹਿਣਾ ਹੈ ਕਿ ਪਹਿਲੀ ਪਹਿਰ ਦੇ ਤੜਕੇ ਉ¤ਠ ਕੇ ਇਸ਼ਨਾਨ ਕਰਕੇ ਪੂਜਾ ਪਾਠ ਕਰਕੇ, ਸਾਧਾਰਨ ਕੱਪੜੇ ਪਹਿਨਣੇ ਹਨ। ਫਿਰ ਨਹੀਂ ਪ੍ਰਵਾਹ ਚਾਹੇ ਰਣਦੀਪ ਹੁੱਡਾ, ਰੰਗ ਸੁੱਟੇ ਜਾਂ ਮਣੀਰਤਨਮ ਫਿਰ ਸਾਰਾ ਦਿਨ ਚੱਲ ਸੋ ਚੱਲ ਮਸਤੀ 'ਚ ਹੋਲੀ ਖੇਡਣੀ ਹੈ।

ਅਭਿਸ਼ੇਕ ਦੀ 'ਗੇਮ' ਕਾਮਯਾਬ

ਕੰਗਨਾ ਰਾਣਾਵਤ ਨਾਲ ਅਭਿਸ਼ੇਕ ਬਚਨ ਦੀ ਜੋੜੀ ਨਿਰਾਲੇ ਰੂਪ 'ਚ ਫ਼ਿਲਮ 'ਗੇਮ' ਨਾਲ ਦਰਸ਼ਕਾਂ ਨੂੰ ਅਗਲੇ ਮਹੀਨੇ ਨਜ਼ਰ ਆਉਣੀ ਹੈ। ਅਭਿਸ਼ੇਕ ਨਿੱਜੀ ਤੌਰ 'ਤੇ ਇਸ ਫ਼ਿਲਮ ਲਈ ਕਾਫ਼ੀ ਦਿਲਚਸਪੀ ਦਿਖਾ ਰਿਹਾ ਹੈ। ਅਭਿਸ਼ੇਕ ਨੂੰ ਪਤਾ ਹੈ ਕਿ ਨਿਰਦੇਸ਼ਕ ਅਭਿਨਵ ਨੇ ਇਸ ਫ਼ਿਲਮ 'ਤੇ ਬਹੁਤ ਮਿਹਨਤ ਕੀਤੀ ਹੈ। ਥਾਈਲੈਂਡ ਤੇ ਬੈਂਕਾਕ ਵਿਖੇ ਫ਼ਿਲਮਾਈ 'ਗੇਮ' ਦੀ ਇਕ-ਇਕ ਲੋਕੇਸ਼ਨ ਹੱਦੋਂ ਵੱਧ ਖੂਬਸੂਰਤ ਹੈ। ਅਭਿਸ਼ੇਕ ਨੂੰ 'ਗੇਮ' ਦੇ ਗਾਣੇ ਵੀ ਚੰਗੇ ਲੱਗੇ ਹਨ ਤੇ ਉਸ ਨੂੰ ਪੱਕਾ ਯਕੀਨ ਹੈ ਕਿ ਵਿਸਾਖੀ ਦੇ ਨੇੜੇ-ਤੇੜੇ ਆ ਰਹੀ ਉਸ ਦੀ ਇਹ ਫ਼ਿਲਮ ਪੱਕੀ ਕਾਮਯਾਬ ਹੋਵੇਗੀ। ਇਧਰ ਸੰਜੇ ਲੀਲਾ ਭੰਸਾਲੀ ਦੀ ਆਪਣੀ ਨਵੀਂ ਫ਼ਿਲਮੀ ਗੇਮ ਅਭਿਸ਼ੇਕ ਨਾਲ ਹੀ ਖੇਡਣ ਜਾ ਰਿਹਾ ਹੈ। ਅਭਿਸ਼ੇਕ ਦੀ ਇਹ ਫ਼ਿਲਮ ਅੱਜ ਦੇ ਦੌਰ ਦੀ ਇਕ ਕਹਾਣੀ ਹੋਵੇਗੀ।

ਐਸ਼ਵਰਿਆ ਦੇ ਆਪਣੇ ਸਿਧਾਂਤ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਬੱਚਨ ਦੇ ਆਪਣੇ ਸਿਧਾਂਤ ਹਨ। ਉਸ ਨੂੰ ਸਿਧਾਂਤਾਂ ਦੇ ਮੂਹਰੇ ਸ਼ਾਹਰੁਖ ਖਾਨ ਦੀ ਵੀ ਪ੍ਰਵਾਹ ਨਹੀਂ ਹੈ, ਤਾਂ ਹੀ ਉਸ ਨੇ ਇਕ ਫ਼ਿਲਮੀ ਸਮਾਰੋਹ 'ਚ 'ਕਜ਼ਰਾ ਰੇ' ਗੀਤ 'ਤੇ ਸ਼ਾਹਰੁਖ ਨਾਲ ਨੱਚਣ ਤੋਂ ਨਾਂਹ ਕਰ ਦਿੱਤੀ ਸੀ। ਐਸ਼ਵਰਿਆ ਸਾਫ਼ ਕਹਿੰਦੀ ਹੈ ਕਿ ਉਹ ਸਮਾਰੋਹਾਂ ਤੇ ਸਿਰਫ਼ ਤੇ ਸਿਰਫ਼ ਅਭਿਸ਼ੇਕ ਜਾਂ ਅਮਿਤਾਭ ਨਾਲ ਹੀ ਡਾਂਸ ਕਰ ਸਕਦੀ ਹੈ। ਐਸ਼ਵਰਿਆ ਦਾ ਇਕ ਹੋਰ ਨਿਯਮ ਹੈ ਕਿ ਉਹ ਹੁਣ ਸਟੇਜ 'ਤੇ ਆਪਣੀ ਅਦਾਇਗੀ ਤੇ ਪੇਸ਼ਕਾਰੀ ਲਈ ਖੁਦ ਕੋਰਿਓਗ੍ਰਾਫ਼ੀ ਕਰਨ ਲੱਗ ਪਈ ਹੈ। ਐਸ਼ ਦਾ ਇਹ ਫ਼ੈਸਲਾ ਉਸ ਦੇ ਚਹੇਤਿਆਂ ਲਈ ਵਧੀਆ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਐਸ਼ਵਰਿਆ ਦੇ ਉਹ ਜਲਵੇ ਦੇਖ ਸਕਣਗੇ ਜਿਹੜੇ ਅਜੇ ਤੱਕ ਉਹ ਫ਼ਿਲਮਾਂ 'ਚ ਨਹੀਂ ਦੇਖ ਸਕੇ। ਡਰਾਮਾ ਲਈ ਫ਼ਿਲਮ 'ਗੁਜਾਰਿਸ਼' ਵਾਸਤੇ ਐਵਾਰਡ ਹਾਸਲ ਕਰਕੇ ਐਸ਼ਵਰਿਆ ਰਾਏ ਖੁਸ਼ ਹੈ ਕਿਉਂਕਿ ਖਾਸ ਫ਼ਿਲਮ 'ਚ ਖਾਸ ਭੂਮਿਕਾ ਲਈ ਐਵਾਰਡ ਜਿੱਤਣਾ ਉਸ ਅਨੁਸਾਰ ਵਾਕਿਆ ਹੀ ਇਕ ਪਿਆਰਾ ਅਹਿਸਾਸ ਹੈ। ਕੁਝ ਅਲੱਗ ਕਰਨ ਦਾ ਅਹਿਸਾਸ ਉਸ ਨੂੰ ਐਨਾ ਚੰਗਾ ਲੱਗਿਆ, ਜਿਹੜਾ ਕਦੇ ਪਹਿਲਾਂ ਕਦੇ ਵੀ ਨਹੀਂ ਸੀ ਲੱਗਿਆ। ਸ਼ੁਰੂ ਤੋਂ ਐਸ਼ ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਵੀ ਕਰਦੀ ਰਹੀ ਹੈ। ਤਾਮਿਲ ਫ਼ਿਲਮ ਤੋਂ ਮਣੀਰਤਨਮ ਉਸਦਾ ਮਰੀਦ ਬਣਿਆ ਸੀ। ਐਸ਼ਵਰਿਆ 'ਗੁਰੂ' ਤੇ 'ਰਾਵਣ' ਫ਼ਿਲਮਾਂ ਮਣੀਰਤਨਮ ਨਾਲ ਕਰ ਚੁੱਕੀ ਹੈ। ਫ਼ਿਲਮਾਂ ਦੇ ਨਾਲ-ਨਾਲ ਉਸ ਦੀ ਖਾਹਿਸ਼ ਹੈ ਕਿ ਵਿਦੇਸ਼ਾਂ 'ਚ ਭਾਰਤੀ ਖਾਣਿਆਂ ਵਾਲਾ ਇਕ ਰੈਸਟੋਰੈਂਟ ਖੋਲ੍ਹਿਆ ਜਾਵੇ।

ਬਾਲੀਵੁੱਡ ਦੇਖੂ ਹੋਲੀ ਦਾ ਕਮਾਲ-ਆਮਿਰ 'ਧੂਮ-3' 'ਚ ਜ਼ਬਰਦਸਤ ਕਿਰਦਾਰ ਮਿਲ ਗਿਆ ਹੈ। ਛੱਡੋ ਜੀ ਛੱਡੋ ਸਭ ਕੁਝ, ਮੈਂ ਕਿਰਨ ਰਾਓ ਲਈ ਗੁਲਾਲ ਦੇ ਪੈਕੇਟ ਖਰੀਦਣ ਜਾ ਰਿਹਾ ਹਾਂ। ਕਿਰਨ ਕਹਿੰਦੀ ਹੈ ਕਿ 'ਧੋਬੀ ਘਾਟ' 'ਤੇ ਜਾ ਕੇ ਰੰਗਾਂ ਨਾਲ ਲੱਦੇ ਜਾਈਏ। ਪੂਰੀ ਬਾਲੀਵੁੱਡ ਦੇਖੇ ਕਿ ਇਸ ਨੂੰ ਕਹਿਦੇ ਨੇ ਹੋਲੀ ਦਾ ਖੁਮਾਰ।

ਕੈਟਰੀਨਾ ਕੈਫ਼ : ਇਹ ਹੋਲੀ ਮੇਰੇ ਲਈ ਖੁਸ਼ੀਆਂ ਦਾ ਆਲਮ ਲੈ ਕੇ ਆ ਰਹੀ ਹੈ। ਫ਼ਿਲਮਾਂ ਹੀ ਫ਼ਿਲਮਾਂ ਹਨ ਤੇ ਸਲਮਾਨ ਖਾਨ ਨਾਲ ਮੁੜ ਗੂੜ੍ਹੇ ਰਿਸ਼ਤੇ ਬਣ ਰਹੇ ਹਨ। ਇਸ ਲਈ ਹੋਲੀ 'ਤੇ ਸਾਥੀਆਂ ਨੂੰ ਸ਼ਾਨਦਾਰ ਪਾਰਟੀ ਦੇਣੀ ਹੈ ਤੇ ਸਲਮਾਨ ਰੰਗਾਂ ਨਾਲ ਐਨਾ ਭਰ ਦੇਣਾ ਹੈ ਕਿ ਪਛਾਣਿਆ ਹੀ ਨਾ ਜਾਵੇ।
News From: http://www.s7News.com

No comments:

 
eXTReMe Tracker