Tuesday, September 27, 2011

ਫੌਜੀਆਂ ਨੂੰ ਅਣਗੌਲਿਆਂ ਕਰਨਾ ਦੇਸ਼ ਦੇ ਹਿੱਤ\'ਚ ਨਹੀਂ-ਬ੍ਰਿਗ: ਕਾਹਲੋਂ

ਬਟਾਲਾ, 27 ਸਤੰਬਰ (ਕਾਹਲੋਂ)-

ਸਾਬਕਾ ਸੈਨਿਕਾਂ, ਸੈਨਿਕਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸੈਨਿਕ ਭਲਾਈ ਸਕੀਮਾਂ ਅਤੇ ਉਨ੍ਹਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਦੁਸਹਿਰਾ ਗਰਾਊਂਡ ਬਟਾਲਾ ਵਿਖੇ ਰੈਲੀ ਹੋਈ। ਇਸ ਰੈਲੀ ਵਿਚ ਕਨਵੀਨਰ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਪੰਜਾਬ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਪਹੁੰਚੇ। ਇਸ ਮੌਕੇ \'ਤੇ ਸ: ਕਾਹਲੋਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਜੰਗ ਦਾ ਬਿਗਲ ਵੱਜਦਾ ਹੈ ਤਾਂ ਪੂਰਾ ਦੇਸ਼ ਫੌਜੀਆਂ ਦੀ ਪਿੱਠ \'ਤੇ ਖੜਾ ਹੋ ਜਾਂਦਾ ਹੈ, ਪ੍ਰੰਤੂ ਜਦੋਂ ਖਤਰਾ ਟਲ ਜਾਂਦਾ ਹੈ ਤਾਂ ਸਾਡੇ ਨੇਤਾ ਆਪਣੇ ਕੀਤੇ ਵਾਅਦਿਆਂ ਨੂੰ ਭੁੱਲ ਜਾਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫੌਜੀਆਂ ਨਾਲ ਤਾਂ ਕੇਵਲ ਖਿਲਵਾੜ ਹੀ ਕੀਤਾ ਜਾ ਰਿਹਾ ਹੈ। ਦੇਸ਼ ਦੀ ਖਾਤਰ ਜਾਨਾਂ ਕੁਰਬਾਨੀ ਕਰਨ ਵਾਲੇ ਜੰਗਜੂਆਂ ਦੇ ਪਰਿਵਾਰਾਂ, ਨਕਾਰਾ ਫੌਜੀਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਦੀ ਕੋਈ ਪੁੱਛਗਿੱਛ ਨਹੀਂ ਹੈ। ਬ੍ਰਿਗੇਡੀਅਰ ਕਾਹਲੋਂ ਨੇ ਦੇਸ ਦੇ ਹਾਕਮਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਬੜਾ ਚਿੰਤਾਜਨਕ ਵਿਸ਼ਾ ਹੈ ਕਿ ਤਿੰਨ ਦਹਾਕਿਆਂ ਤੋਂ ਚਲੀ ਆ ਰਹੀ ਪੁਰਾਣੀ ਮੰਗ \'\'ਇਕ ਰੈਂਕ ਇਕ ਪੈਨਸ਼ਨ\' ਦੇਣ ਲਈ ਹਰ ਸਿਆਸੀ ਪਾਰਟੀ ਨੇ ਵੀ ਵਾਅਦੇ ਤਾਂ ਕੀਤੇ, ਪ੍ਰੰਤੂ ਪੂਰਾ ਕਿਸੇ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਤਕਰੀਬਨ ਹਰ ਵਰਗ ਵਾਸਤੇ ਆਪਣਾ ਕਮਿਸ਼ਨ ਕਾਇਮ ਕੀਤਾ ਹੋਇਆ ਹੈ, ਜੋ ਕਿ ਉਨ੍ਹਾਂ ਦੇ ਹੱਕਾਂ ਦੀ ਰਖਵਾਲੀ ਕਰਦਾ ਹੇ, ਪ੍ਰੰਤੂ ਫੌਜੀਆਂ ਦੀ ਭਲਾਈ ਵਾਸਤੇ ਅਜੇ ਤੱਕ ਨਾ ਕੋਈ ਠੋਸ ਕੌਮੀ ਨੀਤੀ ਤਹਿ ਕੀਤੀ ਗਈ ਅਤੇ ਨਾ ਹੀ ਕੋਈ ਵੱਖਰਾ ਤਨਖਾਹ ਕਮਿਸ਼ਨ ਕਾਇਮ ਹੋਇਆ।










News From: http://www.7StarNews.com

No comments:

 
eXTReMe Tracker