Tuesday, September 27, 2011

ਮਨਮੋਹਨ ਸਿੰਘ ਨੇ ਜਹਾਜ਼ \'ਚ ਮਨਾਇਆ ਜਨਮ ਦਿਨ

ਨਿਊਯਾਰਕ, 27 ਸਤੰਬਰ (ਏਜੰਸੀ)-

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਫਿਰ ਆਪਣਾ ਜਨਮ ਦਿਨ ਦੇਸ਼ ਤੋਂ ਬਾਹਰ ਹਵਾਈ ਜਹਾਜ਼ \'ਚ ਮਨਾਇਆ। ਉਹ 79 ਸਾਲਾਂ ਦੇ ਹੋ ਗਏ ਹਨ। ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ, 1932 ਨੂੰ ਲਹਿੰਦੇ ਪੰਜਾਬ ਦੇ ਗਾਹ ਪਿੰਡ \'ਚ ਹੋਇਆ ਸੀ। ਪ੍ਰਧਾਨ ਮੰਤਰੀ ਦੇ ਅਹੁਦੇ \'ਤੇ ਅੱਠ ਸਾਲਾਂ ਦੌਰਾਨ ਇਹ ਚੌਥੀ ਵਾਰੀ ਹੈ ਕਿ ਉਹ ਆਪਣੇ ਜਨਮ ਦਿਨ ਮੌਕੇ ਵਿਦੇਸ਼ੀ ਦੌਰੇ \'ਤੇ ਹਨ। ਇਸ ਦੌਰਾਨ ਤਾਮਿਲਨਾਡੂ ਦੇ ਰਾਜਪਾਲ ਕੇ. ਰੋਸਈਆ ਅਤੇ ਡੀ. ਐਮ.ਕੇ. ਪ੍ਰਮੁੱਖ ਐਮ. ਕਰੁਨਾਨਿਧੀ ਨੇ ਡਾ. ਮਨਮੋਹਨ ਸਿੰਘ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਆਪਣਾ ਚਾਰ ਦਿਨਾ ਅਮਰੀਕਾ ਦਾ ਦੌਰਾ ਖਤਮ ਕਰਕੇ ਭਾਰਤ ਰਵਾਨਾ ਹੋ ਚੁੱਕੇ ਹਨ। ਉਥੇ ਉਹ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਜਲਾਸ \'ਚ ਸ਼ਾਮਿਲ ਹੋਏ। ਉਹ ਜਰਮਨੀ \'ਚ ਫਰੈਂਕਫਰਟ ਰਾਹੀਂ ਭਾਰਤ ਆਉਣਗੇ ਜਿਥੇ ਉਹ ਰਾਤ ਰੁਕਣਗੇ।




News From: http://www.7StarNews.com

No comments:

 
eXTReMe Tracker