Tuesday, September 27, 2011

ਸੁਪਰੀਮ ਕੋਰਟ ਵੱਲੋਂ ਭੁੱਲਰ ਦੇ ਵਕੀਲ ਦੀ ਖਿਚਾਈ

ਨਵੀਂ ਦਿੱਲੀ, 27 ਸਤੰਬਰ (ਪੀ. ਟੀ. ਆਈ.)-

ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ-ਯਾਫਤਾ ਦਵਿੰਦਰ ਸਿੰਘ ਭੁੱਲਰ ਦੇ ਵਕੀਲ ਦੀ ਬਾਰ-ਬਾਰ ਅਦਾਲਤ ਨੂੰ ਸੁਣਵਾਈ ਅੱਗੇ ਪਾਉਣ ਅਤੇ ਸਰਕਾਰ \'ਤੇ ਫਾਂਸੀ ਦੀ ਸਜ਼ਾ ਦਿੱਤੇ ਜਾਣ \'ਚ ਦੇਰੀ ਕੀਤੇ ਜਾਣ ਦੇ ਦੋਸ਼ ਲਗਾਉਣ ਸਬੰਧੀ ਚੰਗੀ ਝਾੜ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾ \'ਤੁਸੀਂ ਸਰਕਾਰ ਵੱਲੋਂ ਦੇਰੀ ਕੀਤੇ ਜਾਣ ਦੇ ਦੋਸ਼ ਲਗਾ ਰਹੇ ਅਤੇ ਨਾਲ ਹੀ ਹਰ ਵਾਰ ਸੁਣਵਾਈ ਮੁਲਤਵੀ ਕੀਤੇ ਜਾਣ ਦੀ ਵੀ ਮੰਗ ਕਰ ਰਹੇ ਹੋ। ਬੜੀ ਹੈਰਾਨੀ ਦੀ ਗੱਲ ਹੈ ਕਿ ਕਦੇ ਤੁਸੀਂ ਕਹਿੰਦੇ ਹੋ ਕੇ ਬਹਿਸ ਕਰਨ ਵਾਲਾ ਵਕੀਲ ਹਾਜ਼ਰ ਨਹੀਂ ਅਤੇ ਕਦੇ ਕੋਈ ਹੋਰ ਬਹਾਨਾ ਘੜ ਲੈਂਦੇ ਹੋ। ਹੁਣ ਸੁਣਵਾਈ ਹੋਰ ਅੱਗੇ ਨਹੀਂ ਪਾਈ ਜਾਵੇਗੀ ਅਤੇ ਮਾਮਲਾ ਬੁੱਧਵਾਰ ਨੂੰ ਵਿਚਾਰਿਆ ਜਾਵੇਗਾ।\'




News From: http://www.7StarNews.com

No comments:

 
eXTReMe Tracker