Friday, March 6, 2009

ਓਬਾਮਾ ਪ੍ਰਸ਼ਾਸਨ ਅਧੀਨ ਸੰਬੰਧ ਹੋਣਗੇ ਮਜ਼ਬੂਤ:ਡੁਗੁੱਡ

ਵਾਸ਼ਿੰਗਟਨ(ਭਾਸ਼ਾ), ਸ਼ਨਿਵਾਰ, 7 ਮਾਰਚ 2009 ( 08:19 IST )



ਅਮਰੀਕਾ ਨੇ ਕਿਹਾ ਹੈ ਕਿ ਓਬਾਮਾ ਪ੍ਰਸ਼ਾਸਨ ਅਧੀਨ ਭਾਰਤ ਅਮਰੀਕਾ ਸੰਬੰਧ ਹੋਰ ਮਜ਼ਬੂਤ ਹੋਣਗੇ.ਵਿਦੇਸ਼ ਮੰਤਰਾਲੇ ਦੇ ਕਾਰਜਕਾਰੀ ਉੱਪ ਬੁਲਾਰੇ ਗਾਰਡਨ ਡੁਗੁੱਡ ਨੇ ਦੱਸਿਆ ਕਿ ਮੈਨੂੰ ਜਾਪਦਾ ਹੈ ਕਿ ਅਮਰੀਕਾ ਅਤੇ ਭਾਰਤ ਦੇ ਸੰਬੰਧ ਅੱਗੇ ਵੱਧ ਰਹੇ ਹਨ ਅਤੇ ਮਜ਼ਬੂਤ ਹੋ ਰਹੇ ਹਨ.



ਉਹਨਾਂ ਕਿਹਾ ਕਿ ਇਹ ਗੱਲ ਮਹਤੱਵ ਪੂਰਨ ਨਹੀਂ ਹੈ ਕਿ ਭਾਰਤ ਵਿਚ ਅਗਲਾ ਅਮਰੀਕੀ ਰਾਜਦੂਤ ਕੌਣ ਹੋਵੇਗਾ.ਅਮਰੀਕਾ ਅਤੇ ਭਾਰਤ ਦੇ ਇੱਕ ਦੂਜੇ ਨਾਲ ਕਈ ਹਿੱਤ ਜੁੜੇ ਹੋਏ ਹਨ.



ਡੁਗੁੱਡ ਨੇ ਕਿਹਾ ਕਿ ਅਸੀਂ ਇੱਕ ਸਾਮਰਿਕ ਗੱਲਬਾਤ ਨਾਲ ਸ਼ੁਰੂਆਤ ਕੀਤੀ.ਹੁਣ ਅਸੀਂ ਭਾਰਤ ਨੂੰ ਇੱਕ ਸਾਮਰਿਕ ਭਾਈਵਾਲ ਅਤੇ ਆਰਥਿਕ ਸਹਿਯੋਗੀ ਵਜੋਂ ਵੇਖਦੇ ਹਾਂ.ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵੱਧ ਰਿਹਾ ਹੈ.




http://www.SikhPress.com

No comments:

 
eXTReMe Tracker