Friday, March 6, 2009

ਸ਼ੈਂਕਲਾਂ ਵਾਲੇ ਬਾਬੇ

ਭਾਰਤ ਵਿਚਲਾ ਪੰਜਾਬ ਤਾਂ ਹੁਣ ਪੰਜਾਬ ਹੀ ਨਹੀਂ ਲੱਗਦਾ। ਕਿਸੇ ਸ਼ਹਿਰ ਕਸਬੇ ਵਿਚ ਚਲੇ ਜਾਵੋ, ਟਾਂਵਾਂ ਟਾਵਾਂ ਹੀ ਪੱਗੜੀਧਾਰੀ ਮਿਲਦਾ ਹੈ, ਸਮਝੋ ਆਟੇ ਵਿਚ ਲੂਣ ਬਰਾਬਰ। ਸਾਰੇ ਬਜ਼ਾਰਾਂ ਆਦਿ ਵਿਚ ਰੋਡੇ ਹੀ ਰੋਡੇ ਨਜ਼ਰ ਆਉਂਦੇ ਹਨ। ਫੇਰ ਇਹ ਪਗੜੀਧਾਰੀ ਗਏ ਕਿੱਥੇ? ਜਵਾਬ ਸਪੱਸ਼ਟ ਹੈ, ਇਹ ਸਾਰੇ ਪਹੁੰਚ ਗਏ, ਮਾਲਟਨ ਤੇ ਸਰੀ। ਸਰੀ ਦੀਆਂ ਖੁੱਲੀਆਂ ਸੜਕਾਂ ਤੇ ਜੇ ਚਾਰ ਮਿੰਟ ਖਲ੍ਹੋ ਜਾਵੋ ਤਾਂ ਤੁਸੀਂ ਇਸਨੂੰ ਪੂਰਨ ਰੂਪ ਵਿਚ ਪੰਜਾਬ ਹੀ ਸਮਝੋਗੇ। ਜਿੰਨੇ ਪੰਜਾਬੀ ਇੱਥੇ ਮਿਲਦੇ ਹਨ, ਘੱਟੋ ਘੱਟ ਪੰਜਾਬ ਵਿਚ ਨਹੀਂ ਹਨ। ਉਹ ਵੀ ਸਾਫ ਸੁਥਰੇ, ਪੂਰੀ ਟੋਅਰ ਵਾਲੇ, ਸੂਟਡਬੂਟਡ, ਚੰਗੀਆਂ ਕਾਰਾਂ ਵਿਚ। ਇਹ ਸਭ ਇਹਨਾਂ ਦੀ ਮਿਹਨਤ ਦਾ ਨਤੀਜਾ ਹੈ। ਪਰ ਆਹ ਕੀ? ਸੈਕਲਾਂ ਉਤੇ ਬਾਬੇ, ਹਰ ਦੋ ਚਾਰ ਮਿੰਟ ਬਾਅਦ, ਇੱਕ ਦੋ ਬਾਬੇ ਸੈਕਲਾਂ ਉਤੇ ਸੜਕਾਂ ਦੇ ਆਰ ਪਾਰ ਹੁੰਦੇ ਦਿਖ ਜਾਣਗੇ। ਇਹ ਉਹ ਲੋਕ ਹਨ ਜੋ ਪਿੰਡਾਂ ਤੋਂ ਤਾਂ ਆ ਗਏ ਹਨ ਪਰ ਇੱਥੇ ਨੌਕਰੀ ਨਹੀਂ ਕਰ ਸਕਦੇ, ਕਿਉਂਕਿ ਕਾਨੂੰਨ ਸਖਤ ਹੈ। ਇਹ ਗੁਰਦੁਆਰਿਆਂ, ਪਾਰਕਾਂ, ਕਮਿਊਨਟੀ ਸੈਂਟਰਾਂ ਵਿਚ ਅਖਬਾਰਾਂ ਪੜ੍ਹਦੇ ਹਨ ਤੇ ਇੱਥੇ ਹੀ ਲੈ ਕੇ ਰੱਖੇ ਸਾਇਕਲਾਂ ਤੇ ਇਲਾਕੇ ਵਿਚ ਇਧਰੋਂ ਉਧਰ ਜਾਂਦੇ ਹਨ। ਇਹ ਇੰਨ੍ਹਾਂ ਦੀ ਤਰਾਸਦੀ ਹੈ ਜਾ ਮੌਜ ਇਹ ਤਾਂ ਇਹੀ ਜਾਣਦੇ ਹਨ ਪਰ ਕੈਨੇਡਾ ਦੀ ਧਰਤੀ ਤੇ ਪੰਜਾਬੀਆਂ ਦੇ ਕਬਜ਼ੇ ਦੇ ਪੱਕੇ ਪ੍ਰਤੀਕ ਹਨ।
http://www.SikhPress.com

No comments:

 
eXTReMe Tracker