Monday, March 16, 2009

ਕੁਦਰਤ ਦੇ ਰੰਗ

ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ,

ਕਈਆਂ-ਕਈਆਂ ਦੇ ਘਰ ਨਾ ਕੁੱਲੀ, ਕਈਆਂ ਦੇ ਘਰ ਨਾ ਜੁੱਲੀ,

ਕਈਆਂ ਦੇ ਪਏ ਚੁਬਾਰੇ, ਦੁਨੀਆਂ ਵਾਲਿਓ,

ਓ ਦੁਨੀਆਂ ਵਾਲਿਓ, ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ



ਕਈ ਧਰਤੀ �ਤੇ ਰਿੜਨ ਵਿਚਾਰੇ, ਕਈ ਅਕਾਸ਼ੀ ਤੋੜਨ ਤਾਰੇ,

ਜਹਾਜ਼ਾਂ ਦੇ ਵਿਚ ਲੈਣ ਹੁਲਾਰੇ, ਓ ਦੁਨੀਆਂ ਵਾਲਿਓ,

ਕੁਦਰਤ ਦੇ ਰੰਗ ਨਿਆਰੇ.........।



ਭੁੱਖ-ਦੁੱਖੋਂ ਕਈ ਮਰਨ ਨਿਆਣੇ, ਆਫਰ-ਆਫਰ ਕੇ ਮਰਨ ਤਗਾਣੇ,

ਘਰ ਵਿਚ ਵਾਰੇ ਨਿਆਰੇ,

ਓ ਦੁਨੀਆਂ ਵਾਲਿਓ.......।



ਨਦੀਆਂ ਤੋਂ ਤੂੰ ਟਿੱਬੇ ਬਣਾ ਕੇ, ਮਾਰਥੂਲਾਂ ਵਿਚ ਵੈਣ ਵਹਾ ਤੇ,

ਜਲ ਤੇ ਥਲ ਕਰ, ਥਲ ਤੇ ਕੂਆ, ਕੁਦਰਤ ਦੇ ਇਹ ਇਸ਼ਾਰੇ,

ਓ ਦੁਨੀਆਂ ਵਾਲਿਓ............।



ਕਈ ਪੁੱਤਰਾਂ ਨੂੰ ਤਰਸਦੇ ਮਰ ਗਏ, �ਪਿੰਡ ਚਾਰਸੋਂ� ਵਿਹੜੇ ਭਰ ਗਏ।

ਕਈਆਂ ਦੇ ਘਰ ਦੋ-ਦੋ ਨਾਰਾਂ, ਕਈ ਫਿਰਨ ਕੁਆਰੇ,

ਓ ਦੁਨੀਆਂ ਵਾਲਿਓ, ਕੁਦਰਤ ਦੇ ਰੰਗ ਨਿਆਰੇ, ਦੁਨੀਆਂ ਵਾਲਿਓ।






http://www.SikhPress.com

No comments:

 
eXTReMe Tracker