Tuesday, September 30, 2008

Shabad Vichaar

ਨਟ ਮਹਲਾ ੪॥ ਗੁਰੂ ਗ੍ਰੰਥ ਸਾਹਿਬ - ਪੰਨਾ ੯੮੨॥ ਰਾਮ ਗੁਰ ਸਰਨਿ ਪ੍ਰਭੂ ਰਖਵਾਰੇ॥

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ॥ ੧॥ ਰਹਾਉ॥

ਅਰਥ: ਅਕਾਲ ਪੁਰਖ ਦੀ ਮਿਹਰ ਸਦਕਾ, ਇਨਸਾਨ ਪ੍ਰਮਾਤਮਾ ਦੀ ਰਜ਼ਾਅ ਅਨੁਸਾਰ ਜੀਵਨ ਬਤੀਤ ਕਰਨ ਲਗ ਪੈਂਦਾ ਹੈ। ਜਿਵੇਂ ਅਕਾਲ ਪੁਰਖ, ਹਾਥੀ ਨੂੰ ਤੰਦੂਏ ਦੀ ਪਕੜ ਤੋਂ ਬਚਾ ਲੈਂਦਾ ਹੈ, ਇਵੇਂ ਹੀ ਪ੍ਰਾਣੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ, ਦੁਨਿਆਵੀਂ ਦੁੱਖ-ਤਕਲੀਫ਼ਾਂ ਅਤੇ ਹਉਮੈ ਤੋਂ ਸੁਰਖ਼ੁਰੂ ਹੋ ਜਾਂਦਾ ਹੈ। (੧ - ਰਹਾਉ)

Those persons, who have sought the support of the Almighty God, lead satiated life. God protects the elephant when caught by the noose of the crab and prays for help. We human being could also get rid of our sufferings by seeking God's refuge. (1 – Pause)

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥

ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਹੇ ਭਾਈ, ਬਾਣੀ ਹੀ ਗੁਰੂ ਹੈ ਕਿਉਂਕਿ ਗੁਰਬਾਣੀ ਵਿੱਚ ਹੀ ਆਤਮਕਿ ਜੀਵਨ ਦੇਣ ਵਾਲਾ ਨਾਮ-ਰਸ ਮਜ਼ੂਦ ਹੈ। ਜੇਹੜਾ ਪ੍ਰਾਣੀ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰ ਲੈਂਦਾ ਹੈ, ਉਹ ਦੁਨਿਆਵੀਂ ਝੰਝਟਾਂ `ਚੋਂ ਛੁਟਕਾਰਾ ਪਾ ਕੇ ਆਪਣਾ ਜੀਵਨ ਸਫਲਾ ਕਰ ਲੈਂਦਾ ਹੈ। (੫)

The Divine Word is a manifestation of the Guru as the Divine Enlightenment is hidden in the Amrit like nectar of the True Naam. In fact, the devotee, who realizes God in his heart, attains emancipation in life by following the Guru's teachings. (5)

ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ॥

ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ॥ ੬॥

ਅਰਥ: ਐ ਪ੍ਰਾਣੀ, ਅਕਾਲ ਪੁਰਖ ਹਰ ਥਾਂ ਵਿਆਪਕ ਹੈ, ਪਰ ਇਨਸਾਨ ਇਸ ਗਿਆਨ ਤੋਂ ਸੇਧ ਲੈਣ ਦੀ ਬਿਜਾਏ ਆਪਣੇ ਮਨ ਅਨੁਸਾਰ ਕੀਤੇ ਕਰਮਾਂ ਕਰਕੇ ਖ਼ੁਆਰ ਹੁੰਦਾ ਰਹਿੰਦਾ ਹੈ, ਜਿਵੇਂ ਗੁਰੂ ਸਾਹਿਬ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਧ੍ਰਿਸਟਬੁਧੀ, ਚੰਦ੍ਰਹਾਂਸ ਦਾ ਬੁਰਾ ਲੋਚਦਾ ਲੋਚਦਾ, ਆਪਣੇ ਹੀ ਘਰ ਦੀ ਤਿਬਾਹੀ ਕਰ ਬੈਠਾ। (੬)

We should always remember that God pervades everywhere. But by forgetting this reality, faithless person suffers in life by performing vicious actions just as Dhristbudhi having evil design to destroy Chanderhans, had, instead, suffered himself by burning his own house. (6)

ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ॥

ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ॥ ੭॥

ਅਰਥ: ਜੇਹੜਾ ਪ੍ਰਾਣੀ ਅਕਾਲ ਪੁਰਖ ਨੂੰ ਆਪਣੇ ਹਿਰਦੇ ਵਿੱਚ ਹੀ ਮਹਿਸੂਸ ਕਰਨ ਲਗ ਪੈਂਦਾ ਹੈ, ਅਕਾਲ ਪੁਰਖ ਭੀ ਐਸੇ ਭਗਤ ਦੀ ਹਰ ਸਮੇਂ ਰੱਖਿਆ ਕਰਦਾ ਹੈ। ਐਸੇ ਭਗਤਾਂ ਦੀ ਘਾਲਣਾ ਸਦਕਾ, ਹੋਰ ਪ੍ਰਾਣੀ ਭੀ ੳੇੁਨ੍ਹਾਂ ਦੇ ਪੂਰਨਿਆਂ ਉਤੇ ਚਲ ਕੇ ਆਪਣਾ ਜੀਵਨ ਸਫਲਾ ਕਰ ਜਾਂਦੇ ਹਨ। (੭)

The Almighty God protects the persons, who realize the True Naam in their hearts. By following such true devotees, others also attain self-realization through Divine Wisdom. (7)

ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ॥

ਜਨ ਨਾਨਕ ਆਪੇ ਆਪਿ ਸਭ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ॥ ੮॥ ੪॥

ਅਰਥ: ਅਕਾਲ ਪੁਰਖ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਅਤੇ ਆਪ ਹੀ ਸਾਰੇ ਸੰਸਾਰ ਦੀ ਸੰਭਾਲ ਕਰਨ ਵਾਲਾ ਹੈ। ਗੁਰੂ ਨਾਨਕ ਸਾਹਿਬ ਦੇ ਰੂਹਾਨੀ-ਗਿਆਨ ਸਦਕਾ, ਗੁਰੂ ਰਾਮਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਹਰ ਥਾਂ ਵਿਚਰ ਰਿਹਾ ਹੈ ਅਤੇ ਆਪਣੀ ਬਖ਼ਸ਼ਸ਼ਿ ਦੁਆਰਾ, ਸਾਰੇ ਜੀਵਾਂ ਦੀ ਦੇਖ-ਭਾਲ ਕਰਦਾ ਹੈ। (੮ / ੪)

God alone is the sole Creator of the entire Creation and takes care of all. By virtue of Guru Nanak Sahib's Divine Enlightenment, Guru Ramdas Sahib says that the Almighty God pervades at all the places and as such we should seek peace and tranquility by reciting God's True Naam and attain emancipation. (8 / 4)

[Guru Sahib advises us that the devotees could realize emancipation in life by following the \"Shabd Guru, the Divine Wisdom\" as contained in the Guru Granth Sahib. Thus, we should have full faith in our Perfect Guru, the Guru Granth Sahib as ordained by Guru Gobind Singh Sahib before breathing his last on 7th October 1708. There is no need to wander around]

Waheguru jee ka Khalsa Waheguru jee kee Fateh

Shared by: Gurmit Singh (Sydney – Australia): Sunday, 28th September 2008


http://www.sikhpress.com

No comments:

 
eXTReMe Tracker