Tuesday, September 30, 2008

‘ਸਰਦਾਰਾਂ ਦੇ ਪੁੱਤ’ ਬਣੇ ਹੁਣ ਹਿੰਦੀ ਫ਼ਿਲਮਾਂ ਦੇ ਅਸਲੀ ਨਾਇਕ

ਚੰਡੀਗੜ੍ਹ, 29 ਸਤੰਬਰ (ਏਜੰਸੀ): ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਕਰਦੇ ਹà©&lsqauo;ਏ ਕਦੇ ਸ਼ਾਹ ਮੁਹੰਮਦ ਨੇ ਲਿਖਿਆ ਸੀ,‘‘ ਨਿਕਲੇ ਪੁੱਤ ਸਰਦਾਰਾਂ ਦਾ ਛੈਲ ਬਾਂਕੇ, ਜਿਵੇਂ ਬੇਲਿਉਂ ਨਿਕਲਦੇ ਸ਼ੇਰ ਮੀਆਂ।’’ ਸਰਦਾਰਾਂ ਦੇ ਪੁੱਤ ਜੰਗ ਦੇ ਨਾਇਕ ਰਹੇ ਹਨ। ਸ਼ਾਹ ਮੁਹੰਮਦ ਨੂੰ ਇਹ ਸ਼ਬਦ ਲਿਖਿਆਂ ਭਾਵੇਂ ਸੌ ਸਾਲ ਤà©&lsqauo;ਂ ਵੱਧ ਸਮਾਂ ਹà©&lsqauo; ਗਿਆ ਹੈ ਪਰ ਫ਼ਿਲਮੀ ਜੰਗ ਵਿਚ ‘ਸਰਦਾਰਾਂ ਦੇ ਪੁੱਤਾਂ’ ਦੇ ਚਰਿੱਤਰ ਨੂੰ ਅਪਣੀਆਂ ਫ਼ਿਲਮਾਂ ਵਿਚ ਮੁੱਖ ਕਿਰਦਾਰ ਦੇ ਤੌਰ ’ਤੇ ਪੇਸ਼ ਕਰਨ ਵਿਚ ਬਾਲੀਵੁੱਡ ਅੱਜ ਵੀ ਮਾਣ ਮਹਿਸੂਸ ਕਰ ਰਿਹਾ ਹੈ। ਅਜà©&lsqauo;ਕੇ ਦੌਰ ਦੀਆਂ ਫ਼ਿਲਮਾਂ ਵਿਚ ਇਸ ਦੀ ਸ਼ੁਰੂਆਤ ‘ਗ਼ਦਰ’ ਫ਼ਿਲਮ ਤà©&lsqauo;ਂ ਹà©&lsqauo;ਈ ਸੀ ਜਿਸ ਵਿਚ ਸੰਨੀ ਦਿਉਲ ਨੇ ਸਰਦਾਰ ਮੇਜਰ ਦੇ ਰੂਪ ਵਿਚ ਗ਼ਦਰ ਮਚਾ ਦਿਤਾ ਸੀ। ਇਸ ਫ਼ਿਲਮ ਨੇ ਇਤਿਹਾਸਕ ਸਫ਼ਲਤਾ ਹਾਸਲ ਕੀਤੀ। ਹੁਣੇ ਹਿਟ ਹà©&lsqauo; ਕੇ ਹਟੀ ਅਕਸ਼ੇ ਕੁਮਾਰ ਦੀ ਫ਼ਿਲਮ ‘ਸਿੰਘ ਇਜ਼ ਕਿੰਗ’ ਨੇ ਚੰਗੀ ਕਮਾਈ ਕੀਤੀ। ਇਸ ਵਿਚ ਅਕਸ਼ੇ ਕੁਮਾਰ ਨੇ ਸਿੱਖ ਦੀ ਭੂਮਿਕਾ ਨਿਭਾਈ ਸੀ। ਅਕਸ਼ੇ ਤà©&lsqauo;ਂ ਬਾਅਦ ਸਲਮਾਨ ਖ਼ਾਨ ਤੇ ਸੈਫ਼ ਅਲੀ ਖ਼ਾਨ ਵੀ ਅਪਣੀਆਂ ਫ਼ਿਲਮਾਂ ਵਿਚ ਪੱਗ ਬੰਨ੍ਹ ਕੇ ਰà©&lsqauo;ਲ ਕਰ ਰਹੇ ਹਨ । ਸੈਫ਼ ਅਲੀ ਖ਼ਾਨ ਅੱਜ ਕੱਲ ਪਟਿਆਲਾ ਵਿਖੇ ਸ਼ੂਟਿੰਗ ਕਰ ਰਹੇ ਹਨ। ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਮੰਗਲ ਢਿਲà©&lsqauo;ਂ ਦਾ ਕਹਿਣਾ ਹੈ ਇਨ੍ਹਾਂ ਕਿਰਦਾਰਾਂ ਨੂੰ ਲੈ ਕੇ ਸਿੱਖਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਅਕਸ਼ੇ ਕੁਮਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਸ ਕਰ ਕੇ ਹà©&lsqauo;ਰ ਨਿਰਮਾਤਾ ਵੀ ਸਿੱਖ ਕਿਰਦਾਰ ਵਾਲੀਆਂ ਫ਼ਿਲਮਾਂ ਬਣਾ ਰਹੇ ਹਨ। ਮੱਹਤਵਪੂਰਨ ਗੱਲ ਇਹ ਹੈ ਕਿ ਪੱਗ ਤੇ ਦਾੜ੍ਹੀ ਵਾਲੇ ਸਿੱਖਾਂ ਨੂੰ ਮੁੱਖ ਚਰਿੱਤਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤà©&lsqauo;ਂ ਪਹਿਲਾਂ ਸਿੱਖਾਂ ਨੂੰ ਸ਼ਰਾਬੀ ਦੇ ਰੂਪ ਵਿਚ ਪੇਸ਼ ਕੀਤਾ ਜਾਂਦਾ ਸੀ। ਹੁਣ ਹà©&lsqauo;ਰ ਫ਼ਿਲਮ ਨਿਰਮਾਤਾਵਾਂ ਨੂੰ ਵੀ ਉਮੀਦ ਹੈ ਕਿ ਸਿੱਖ ਚਰਿੱਤਰ ਵਾਲਾ ਅਵਤਾਰ ਸਫ਼ਲ ਹà©&lsqauo;ਵੇਗਾ। ਸਲਮਾਨ ਨੇ ਅਸਲੀ ਸਿੱਖ ਦੇ ਰੂਪ ਵਿਚ ਨਜ਼ਰ ਆਉਣ ਲਈ ਅਪਣੀ ਦਾੜ੍ਹੀ ਵਧਾਈ। ਉਹ ਪੱਗ ਦਾ ਸਨਮਾਨ ਕਰਨ ਲਈ ਸਿਗਰਟ ਤà©&lsqauo;ਂ ਵੀ ਦੂਰ ਰਹਿੰਦੇ ਹਨ। ²ਸ਼੍ਰà©&lsqauo;ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਮੰਨਦੀ ਹੈ ਕਿ ਜੇਕਰ ਬਾਲੀਵੁੱਡ ਸਿੱਖਾਂ ਨੂੰ ਸਾਕਾਰਾਤਮਕ ਰੂਪ ਵਿਚ ਪੇਸ਼ ਕਰ ਰਿਹਾ ਹੈ ਤਾਂ ਇਹ ਚੰਗਾ ਸ਼ਗਨ ਹੈ। ਸ਼੍ਰà©&lsqauo;ਮਣੀ ਗੁਰਦਵਾਰਾ ਕਮੇਟੀ ਨੇ ਸੁਝਾਅ ਦਿਤਾ ਕਿ ਫ਼ਿਲਮਾਂ ਵਿਚ ਅਜਿਹਾ ਕੁੱਝ ਨਹੀਂ ਵਿਖਾਇਆ ਜਾਣਾ ਚਾਹੀਦਾ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੁੰ ਠੇਸ ਪੁੱਜੇ। ਸ਼੍ਰà©&lsqauo;ਮਣੀ ਕਮੇਟੀ ਨੇ ਕਿਹਾ ਕਿ ਸਿੱਖਾਂ ਨੇ ਸਮੇਂ ਸਮੇਂ ’ਤੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਜੇਕਰ ਬਾਲੀਵੁੱਡ ਸਿੱਖਾਂ ’ਤੇ ਗੰਭੀਰ ਫ਼ਿਲਮਾਂ ਬਣਾਉਂਦਾ ਹੈ ਤਾਂ ਜ਼ਿਆਦਾ ਖ਼ੁਸ਼ੀ ਹà©&lsqauo;ਵੇਗੀ। ਇਸ ਸਬੰਧੀ ਜਸਪਾਲ ਭੱਟੀ ਨੇ ਕਿਹਾ ਕਿ ਸਿੱਖਾਂ ਨੂੰ ਮੁੱਖ ਕਿਰਦਾਰ ਦੇ ਤੌਰ ’ਤੇ ਵੇਖਣਾ ਚੰਗਾ ਲਗਦਾ ਹੈ। ਹੁਣ ਉਹ ਸਮਾਂ ਪਿੱਛੇ ਰਹਿ ਗਿਆ ਜਦà©&lsqauo;ਂ ਸਿੱਖਾਂ ਨੂੰ ਸ਼ਰਾਬੀ ਦੇ ਤੌਰ ’ਤੇ ਪੇਸ਼ ਕੀਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਜਿਸ ਨੇ ‘ਆ ਅਬ ਲੌਟ ਚਲੇਂ’ ਵਿਚ ਪੂਰਨ ਸਿੱਖ ਦੀ ਭੂਮਿਕਾ ਨਿਭਾਈ ਸੀ।

http://www.sikhpress.com

No comments:

 
eXTReMe Tracker