Tuesday, September 30, 2008

ਗਿਆਨੀ ਜਗਤਾਰ ਸਿੰਘ ਜਾਚਕ ਨੇ ਅਪਣੇ ਪਿੰਡ ਗੁਰਦਵਾਰੇ ’ਚ ਬਣੀਆਂ ਤਿੰਨ ਕਬਰਾਂ ਢਾਹੀਆਂ

ਚà©&lsqauo;ਹਲਾ ਸਾਹਿਬ , 29 ਸਤੰਬਰ (ਬਲਵਿੰਦਰ ਚà©&lsqauo;ਹਲਾ/ਗੁਰਭੇਜ ਸਿੰਘ) : ਸਿੱਖ ਕੌਮ ਦੇ ਇੰਟਰਨੈਸ਼ਨਲ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਅਤੇ ਗਿਆਨੀ ਕੇਵਲ ਸਿੰਘ ਵਲà©&lsqauo;ਂ ਸ਼੍ਰà©&lsqauo;ਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯà©&lsqauo;ਗ ਨਾਲ ਆਰੰਭੀ ਗੁਰੂ ਗ੍ਰੰਥ ਗੁਰੂ ਪੰਥ ਪ੍ਰਸਤੀ ਪ੍ਰਚਾਰ ਲਹਿਰ ਅੱਜ ਉਸ ਸਮੇਂ ਸਿਖ਼ਰਾਂ ’ਤੇ ਪਹੁੰਚ ਗਈ ਜਦà©&lsqauo;ਂ ਗਿਆਨੀ ਜਾਚਕ ਦੇ ਜੱਦੀ ਪਿੰਡ ਚੰਬਾ ਕਲਾਂ ਜ਼ਿਲ੍ਹਾ ਤਰਨਤਾਰਨ ਦੇ ਮੁੱਖ ਗੁਰਦਵਾਰਾ ਬਾਬਾ ਹਰਨਾਮ ਸਿੰਘ ਦੇ ਅਸਥਾਨ ’ਤੇ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਵਿਚ ਚਿਰਾਂ ਤà©&lsqauo;ਂ ਬਣੀਆਂ ਤਿੰਨ ਕਬਰਾਂ ਗਿਆਨੀ ਜਾਚਕ ਦੀ ਅਗਵਾਈ ਵਿਚ ਪਿੰਡ ਦੀ ਸੰਗਤ ਅਤੇ ਪੰਥਕ ਜਥੇਬੰਦੀਆਂ ਦੇ ਸਹਿਯà©&lsqauo;ਗ ਨਾਲ ਢਹਿ ਢੇਰੀ ਕਰ ਦਿਤੀਆਂ ਗਈਆਂ। ਸਭ ਤà©&lsqauo;ਂ ਪਹਿਲਾਂ ਸੰਗਤ ਨਾਲ ਇਸ ਕਾਰਜ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣ ਲਈ ਵੱਖ ਕਮਰਾ ਬਨਾਉਣ ਦਾ ਸੁਝਾਅ ਸੰਗਤ ਵਿਚ ਰਖਿਆ ਗਿਆ। ਇਸ ਕਮਰੇ ਦੀ ਨਵੀਂ ਇਮਾਰਤ ਤਿਆਰ ਕਰਨ ਲਈ ਗਿਆਨੀ ਜਾਚਕ ਨੇ 50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਉਪਰੰਤ ਸੰਗਤਾਂ ਨੇ ਗੁਰਦਵਾਰਾ ਸਾਹਿਬ ਦੇ ਕੰਪਲੈਕਸ ਵਿਚ ਬਣੀਆਂ ਤਿੰਨ ਕਬਰਾਂ ਅਤੇ ਸਮਾਧਾਂ ਢਾਹੁਣ ਦੀ ਸਹਿਮਤੀ ਦੇ ਦਿਤੀ। ਇਸ ਕਾਰਜ ਨੂੰ ਆਰੰਭ ਕਰਨ ਤà©&lsqauo;ਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ ਕਰ ਕੇ ਹੁਕਮਨਾਮਾ ਲਿਆ । ਉਪਰੰਤ ਗਿਆਨੀ ਜਾਚਕ ਅਤੇ ਪੰਥਕ ਲੇਖਕ ਸੁਖਵਿੰਦਰ ਸਿੰਘ ਸਭਰਾ ਅਤੇ ਸ਼੍ਰà©&lsqauo;ਮਣੀ ਖ਼ਾਲਸਾ ਪੰਚਾਇਤ ਦੇ ਆਗੂਆਂ ਨੇ ਹਥੌੜੇ ਮਾਰ ਕੇ ਕਬਰ ਢਾਹੁਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤà©&lsqauo;ਂ ਪ੍ਰਚਾਰਕ ਭਾਈ ਜਗਦੇਵ ਸਿੰਘ ਲਹੁਕਾ ਅਤੇ ਗੁਰਬਚਨ ਸਿੰਘ ਕਲਸੀਆਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹà©&lsqauo;ਏ। ਇਸ ਮੌਕੇ ਪਹੁੰਚੀਆਂ ਵੱਖ ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਗਿਆਨੀ ਜਾਚਕ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਨ੍ਹਾਂ ਵਲà©&lsqauo;ਂ ਆਰੰਭ ਕੀਤੇ ਗਏ ਇਹ ਕਾਰਜ ਸਿੱਖ ਪੰਥ ਲਈ ਬਹੁਤ ਲਾਹੇਵੰਦ ਸਾਬਤ ਹà©&lsqauo;ਣਗੇ। ਇਸ ਮੌਕੇ ਪਿੰਡ ਦੇ ਪਤਵੰਤਿਆਂ ਤà©&lsqauo;ਂ ਇਲਾਵਾ ਭਾਈ ਸਤਨਾਮ ਸਿੰਘ, ਬà©&lsqauo;ਹੜ ਸਿੰਘ, ਕੁਲਦੀਪ ਸਿੰਘ, ਗੁਰਬਚਨ ਸਿੰਘ, ਜਰਨੈਲ ਸਿੰਘ, ਰਤਨ ਸਿੰਘ, ਕੁਲਵੰਤ ਸਿੰਘ, ਬਲਦੇਵ ਸਿੰਘ ਆਦਿ ਆਗੂ ਹਾਜ਼ਰ ਸਨ।

http://www.sikhpress.com

No comments:

 
eXTReMe Tracker