Monday, June 1, 2009

ਆਸਟਰੇਲੀਆ ਵਿੱਚ ਨਸਲੀ ਹਿੰਸਾ ਦੇ ਖਿਲਾਫ ਭਾਰਤੀ ਵਿਦਿਆਰਥੀਆਂ ਨੇ ਰੋਸ ਰੈਲੀ ਕੱਢੀ

ਆਸਟਰੇਲੀਆ ਵਿੱਚ ਨਸਲੀ ਹਿੰਸਾ ਦੇ ਖਿਲਾਫ ਭਾਰਤੀ ਵਿਦਿਆਰਥੀਆਂ ਵਲੋਂ ਕੱਢੀ ਗਈ ਰੈਲੀ ਦੇ ਕੁਝ ਦ੍ਰਿਸ਼। ਇਨ੍ਹਾਂ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ ਖਿਲਾਫ ਨਸਲੀ ਹਿੰਸਾ ਬੰਦ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।

ਮੈਲਬੌਰਨ, 31 ਮਈ (ਮਪ) ਲਗਾਤਾਰ ਨਸਲੀ ਹਮਲਿਆਂ ਦੀ ਮਾਰ ਝੱਲਣ ਮਗਰੋਂ ਰੋਹ ਵਿਚ ਆਏ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੇ ਅੱਜ ਪੀੜਤਾਂ ਲਈ ਨਿਆਂ ਦੀ ਮੰਗ ਕਰਦਿਆਂ ਵਿਸ਼ਾਲ ਰੈਲੀ ਕੱਢੀ, ਜਦਕਿ ਆਸਟਰੇਲੀਆ ਸਰਕਾਰ ਨੇ ਭਵਿੱਖ ਵਿਚ ਨਸਲੀ ਹਮਲੇ ਰੋਕਣ ਲਈ ਹਰ ਸੰਭਵ ਕਦਮ ਚੁਕਣ ਦਾ ਭਰੋਸਾ ਦਿਤਾ ਹੈ। ਆਸਟਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਦੀ /ੈਡਰੇਸ਼ਨ (ਐ/.ਆਈ.ਐਸ.ਏ.) ਅਤੇ ਨੈਸ਼ਨਲ ਯੂਨੀਅਨ ਆ/ ਸਟੂਡੈਂਟਸ ਦੀ ਅਗਵਾਈ ਵਿਚ ਰਾਇਲ ਮੈਲਬੌਰਨ ਹਸਪਤਾਲ ਦੇ ਬਾਹਰੋਂ ਇਹ ਰੈਲੀ ਸ਼ੁਰੂ ਹੋਈ, ਜਿਥੇ ਕਿ ਸ਼ਰਵਣ ਕੁਮਾਰ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਭਾਰਤੀ ਲੋਕਾਂ ਦੇ ਆਗੂ ਨੇ ਦਸਿਆ ਕਿ ਸ਼ਰਵਣ ਭਾਵੇਂ ਖਤਰੇ ਤੋਂ ਬਾਹਰ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। �ਅਸੀ ਨਿਆਂ ਚਾਹੁੰਦੇ ਹਾਂ�, �ਵਿਕਟੋਰੀਆ ਪੁਲਿਸ ਹਾਏ-ਹਾਏ� ਅਤੇ �ਨਸਲੀ ਹਮਲੇ ਬੰਦ ਕਰੋ� ਦੇ ਨਾਅਰੇ ਲਗਾਉਂਦੇ ਅਤੇ ਹੱਥ ਵਿਚ ਬੈਨਰ ਫੜੀ ਪੰਜ ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਵਿਸ਼ਾਲ ਰੈਲੀ ਦੇ ਰੂਪ ਵਿਚ ਵਿਕਟੋਰੀਆ ਸੂਬੇ ਦੀ ਸੰਸਦ ਤਕ ਮਾਰਚ ਕੀਤਾ। ਭਾਰੀ ਇਕੱਠ ਕਾਰਨ ਸਟਰੀਟ ਸਵਾਂਸਟਨ ਅਤੇ ਫਲਿੰਡਰ ਵਿਖੇ ਵੱਡਾ ਟਰੈ/ਿਕ ਜਾਮ ਲੱਗ ਗਿਆ। ਸੰਸਦ ਦੇ ਸਾਹਮਣੇ ਪਹੁੰਚ ਕੇ ਵਿਦਿਆਰਥੀਆਂ ਨੇ ਧਰਨਾ ਦਿਤਾ। ਵਿਦਿਆਰਥੀਆਂ ਦੇ ਨਾਲ ਕੁੱਝ ਸਥਾਨਕ ਲੋਕਾਂ ਨੇ ਵੀ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ। ਹਜ਼ਾਰਾਂ ਦੀ ਗਿਣਤੀ ਵਿਚ ਧਰਨੇ �ਤੇ ਬੈਠੇ ਵਿਦਿਆਰਥੀਆਂ ਲਈ ਨਮੋਸ਼ੀ ਵਾਲੀ ਗੱਲ ਇਹ ਰਹੀ ਕਿ ਭਾਰਤੀ ਸ/ਾਰਤਫ਼ਾਨੇ ਦਾ ਕੋਈ ਵੀ ਦੂਤ ਮੁਜ਼ਾਹਰਾਕਾਰੀਆਂ ਨੂੰ ਧਰਵਾਸ ਦੇਣ ਲਈ ਨਾ ਪੁਜਿਆ ਅਤੇ ਕੜਾਕੇ ਦੀ ਠੰਢ ਵਿਚ ਵਿਦਿਆਰਥੀ ਅਪਣੇ ਆਪ ਨੂੰ ਵਿਰਵਾ ਮਹਿਸੂਸ ਕਰ ਰਹੇ ਸਨ। ਵਿਕਟੋਰੀਆ ਪੁਲਿਸ ਨੇ ਤਿੰਨ ਭਾਰਤੀ ਵਿਦਿਆਰਥੀਆਂ ਨੂੰ ਗ੍ਰਿ/ਤਾਰ ਕਰ ਲਿਆ, ਜਿਨ੍ਹਾਂ ਨੂੰ ਬਾਅਦ ਵਿਚ ਰਿਹਾਅ ਕਰ ਦਿਤਾ ਗਿਆ। ਭਾਰਤੀ ਕੌਂਸਲਰ ਜਨਰਲ ਅਨੀਤਾ ਨਈਅਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਗ੍ਰਿ/ਤਾਰੀ ਬਾਰੇ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਦਸਿਆ ਕਿ ਵਿਦਿਆਰਥੀਆਂ ਨੇ ਅੱਜ ਦੋ ਰੈਲੀਆਂ ਕੀਤੀਆਂ। ਪਹਿਲੀ ਰਾਇਲ ਮੈਲਬੌਰਨ ਹਸਪਤਾਲ ਤੋਂ ਸੰਸਦ ਤਕ ਕੱਢੀ ਗਈ ਸ਼ਾਂਤੀ ਰੈਲੀ ਸੀ ਜਦਕਿ ਦੂਜੀ /ੈਡਰੇਸ਼ਨ ਚੌਕ ਤੋਂ ਕੱਢੀ ਗਈ ਸੀ। ਐ/.ਆਈ.ਐਸ.ਏ. ਦੇ ਸੰਸਥਾਪਕ ਗੌਤਮ ਗੁਪਤਾ ਜੋ ਕਿ ਰੈਲੀ ਦੀ ਅਗਵਾਈ ਕਰ ਰਹੇ ਸਨ, ਨੇ ਕਿਹਾ ਕਿ ਅਸੀ ਗਾਂਧੀਵਾਦ ਵਿਚ ਵਿਸ਼ਵਾਸ ਰਖਦੇ ਹਾਂ ਅਤੇ ਭਾਰਤੀ ਵਿਦਿਆਰਥੀਆਂ ਦੀਆਂ ਮੰਗਾਂ ਸ਼ਾਂਤੀਪੂਰਵਕ ਤਰੀਕੇ ਨਾਲ ਰਖਣਾ ਚਾਹੁੰਦੇ ਹਾਂ। ਵਿਦਿਆਰਥੀ ਅਪਣੀਆਂ ਮੰਗਾਂ ਦੀ ਸੂਚੀ ਸਰਕਾਰੀ ਅਧਿਕਾਰੀਆਂ ਨੂੰ ਸੌਂਪਣਾ ਚਾਹੁੰਦੇ ਸਨ ਪਰ ਇਹ ਸੰਭਵ ਨਾ ਹੋ ਸਕਿਆ। ਵਿਦਿਆਰਥੀਆਂ ਦੀਆਂ ਮੰਗਾਂ ਵਿਚ ਵਿਕਟੋਰੀਆ ਸੂਬੇ ਲਈ ਬਹੁਸਭਿਆਚਾਰਕ ਪੁਲਿਸ ਦਾ ਗਠਨ ਕਰਨਾ ਵੀ ਸ਼ਾਮਲ ਹੈ, ਜਿਥੇ ਕਿ ਕੁਲ 95,000 ਭਾਰਤੀ ਵਿਦਿਆਰਥੀਆਂ ਵਿਚੋਂ 47,000 ਵਿਦਿਆਰਥੀ ਰਹਿੰਦੇ ਹਨ। ਮੁਜ਼ਾਹਰਾਕਾਰੀਆਂ ਨੇ ਮੰਗ ਕੀਤੀ ਕਿ ਜੁਰਮ ਦੇ ਅੰਕੜੇ ਜਨਤਕ ਕੀਤੇ ਜਾਣ ਅਤੇ ਨਸਲੀ ਸਹਿਣਸ਼ੀਲਤਾ ਬਾਰੇ ਜਾਗਰੂਕਤਾ ਫੈਲਾਈ ਜਾਵੇ। ਮੁਜ਼ਾਹਰਾਕਾਰੀਆਂ ਨੇ ਆਸਟਰੇਲੀਆ ਵਿਚ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੇ ਸਵਾਗਤ ਲਈ ਇਸ਼ਤਿਹਾਰੀ ਮੁਹਿੰਮ ਚਲਾਏ ਜਾਣ ਦੀ ਵੀ ਆਵਾਜ਼ ਉਠਾਈ, ਜਿਸ ਵਿਚ ਇਨ੍ਹਾਂ ਵਿਦਿਆਰਥੀਆਂ ਵਲੋਂ ਆਸਟਰੇਲੀਆ ਦੇ ਅਰਥਚਾਰੇ ਵਿਚ ਪਾਏ ਯੋਗਦਾਨ ਨੂੰ ਦਰਸਾਇਆ ਜਾਵੇ। ਰੈਲੀ ਵਿਚ ਪੁਜੇ ਵਿਕਟੋਰੀਆ ਸੂਬੇ ਦੀ ਵਿਰੋਧੀ ਧਿਰ ਦੇ ਆਗੂ ਟੈਡ ਬੈਲਿਊ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰੀ ਗਿਣਤੀ ਵਿਚ ਇਕੱਠੇ ਹੋਏ ਭਾਰਤੀਆਂ ਦੀ ਆਵਾਜ਼ ਨੂੰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਗੜਬੜ ਵਾਲੇ ਖੇਤਰਾਂ ਵਿਚ ਪੁਲਿਸ ਦੀ ਤੈਨਾਤੀ ਵਧਾਈ ਜਾਵੇ। ਉਧਰ ਆਸਟਰੇਲੀਆ ਦੇ ਵਿਦੇਸ਼ ਮੰਤਰੀ ਸਟੀ/ਨ ਸਮਿਥ ਨੇ ਕਿਹਾ ਕਿ ਆਸਟਰੇਲੀਆ ਸਰਕਾਰ ਵਲੋਂ ਭਾਰਤੀ ਵਿਦਿਆਰਥੀਆਂ �ਤੇ ਹੋ ਰਹੇ ਹਮਲੇ ਇਕ ਸਮੱਸਿਆ ਹਨ ਅਤੇ ਭਵਿੱਖ ਵਿਚ ਹਮਲੇ ਰੋਕਣ ਲਈ ਹਰ ਸੰਭਵ ਕਦਮ ਚੁਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਦਰਪੇਸ਼ ਸਮੱਸਿਆ ਨੂੰ ਅਸੀ ਸਮਝਦੇ ਹਾਂ। ਸਮਿਥ ਨੇ ਭਾਰਤੀ ਭਾਈਚਾਰੇ ਨੂੰ ਭਰੋਸਾ ਦਿਤਾ ਕਿ ਹਮਲਾਵਰਾਂ ਨੂੰ ਅੰਜਾਮ ਤਕ ਪਹੁੰਚਾਉਣ ਅਤੇ ਕੌਮਾਂਤਰੀ ਵਿਦਿਆਰਥੀਆਂ ਲਈ ਸੁਖਾਵਾਂ ਮਾਹੌਲ ਕਾਇਮ ਕਰਨ ਲਈ ਯਤਨ ਕੀਤੇ ਜਾਣਗੇ। ਜਦਕਿ ਆਸਟਰੇਲੀਆਈ ਕੈਬਨਿਟ ਵਿਚ ਏਸ਼ੀਆਈ ਮੂਲ ਦੇ ਮੰਤਰੀ ਪੈਨੀ ਵੌਂਗ ਨੇ ਕਿਹਾ ਕਿ ਦੇਸ਼ ਵਿਚ ਨਸਲਵਾਦੀ ਵਿਚਾਰ ਕੁੱਝ ਹੀ ਲੋਕਾਂ ਤਕ ਸੀਮਤ ਹਨ। ਉੁਨ੍ਹਾਂ ਕਿਹਾ ਕਿ ਆਸਟਰੇਲੀਆ ਵਿਚ ਕੁੱਝ ਹੀ ਲੋਕ ਹਨ ਜਿਨ੍ਹਾਂ ਦੇ ਵਿਚਾਰ ਅਤਿਵਾਦੀ ਅਤੇ ਅਸਹਿਣਸ਼ੀਲ ਕਿਸਮ ਦੇ ਹਨ। ਕੁਲ ਮਿਲਾ ਕੇ ਆਸਟਰੇਲੀਆ ਦੇ ਆਗੂ ਆਪਸੀ ਸਾਂਝੀਵਾਲਤਾ ਦਾ ਹੀ ਸੰਦੇਸ਼ ਦਿੰਦੇ ਹਨ। ਵੌਂਗ ਦੀ ਇਹ ਟਿਪਣੀ ਭਾਰਤੀ ਵਿਦਿਆਰਥੀਆਂ �ਤੇ ਹਮਲੇ ਤੋਂ ਬਾਅਦ ਆਈ ਹੈ। ਹਾਲਾਂਕਿ ਵੌਂਗ ਨੇ ਇਸ ਤੋਂ ਪਹਿਲਾਂ ਅਪਣੇ ਬਚਪਨ ਦੇ ਮੁਸ਼ਕਲ ਦਿਨਾਂ ਨੂੰ ਯਾਦ ਕਰਦਿਆਂ ਦਸਿਆ ਕਿ ਕਿਸ ਤਰ੍ਹਾਂ ਉੁਨ੍ਹਾਂ ਨੂੰ ਐਡੀਲੇਡ ਵਿਚ ਨਸਲੀ ਟਿਪਣੀ ਦਾ ਸਾਹਮਣਾ ਕਰਨਾ ਪੈਂਦਾ ਸੀ। ਵਿਕਟੋਰੀਆ ਦੇ ਪੁਲਿਸ ਕਮਿਸ਼ਨਰ ਸਾਈਮਨ ਓਵਰਲੈਂਡ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਇਕ ਹ/ਤੇ ਦੇ ਅੰਦਰ ਮੰਨ ਲਈਆਂ ਜਾਣਗੀਆਂ। ਉਧਰ ਅਮਰੀਕਾ ਦੀ ਉਘੀ ਹਿੰਦੂ ਸੰਸਥਾ ਯੂਨੀਵਰਸਲ ਸੁਸਾਇਟੀ ਆ/ ਹਿੰਦੂਇਜ਼ਮ ਨੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਕੈਵਿਨ ਰੂਡ ਤੋਂ ਮੰਗ ਕੀਤੀ ਹੈ ਕਿ ਭਾਰਤੀ ਵਿਦਿਆਰਥੀਆਂ �ਤੇ ਹੋਏ ਹਮਲਿਆਂ ਬਾਰੇ ਉਹ ਤੁਰਤ ਕੌਮੀ ਟੈਲੀਵਿਜ਼ਨ �ਤੇ ਮੁਆ/ੀ ਮੰਗਣ ਅਤੇ ਪੀੜਤਾਂ ਨੂੰ ਯੋਗ ਮੁਆਵਜ਼ਾ ਵੀ ਦਿਤਾ ਜਾਵੇ।


http://www.DhawanNews.com

No comments:

 
eXTReMe Tracker