Monday, June 1, 2009

ਸੁਪਰੀਮ ਕੋਰਟ ਦਾ ਡੰਡਾ 10 ਜੂਨ ਤੋਂ ਪਹਿਲਾਂ ਨਤੀਜੇ ਐਲਾਨੇ ਜਾਣ

ਚੰਡੀਗੜ੍ਹ 31 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਸ ਸਾਲ ਮਾਰਚ 2009 ਵਿੱਚ ਲਈ ਗਈ 10ਵੀਂ ਦੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਲਈ ਪਹਿਲਾਂ ਦੇ ਮੁਕਾਬਲੇ ਇਸ ਸਾਲ 9 ਗਰੇਸ ਅੰਕ ਦੇਣ ਦੀ ਤਜਵੀਜ਼ ਹੈ, ਜਦੋਂ ਕਿ ਪਿਛਲੇ ਸਾਲਾਂ ਵਿੱਚ 7 ਅੰਕਾਂ ਦੀ ਹੀ ਗਰੇਸ ਦਿੱਤੀ ਜਾਂਦੀ ਸੀ। ਸਿੱਖਿਆ ਬੋਰਡ ਦੇ ਸੂਤਰਾਂ ਅਨੁਸਾਰ ਬੋਰਡ ਵਲੋਂ ਦਸਵੀਨ ਸ੍ਰੇਣੀ ਦਾ ਨਤੀਜਾ 2 ਜੂਨ ਨੂੰ ਐਲਾਨਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਸਿੱਕਿਆ ਸੰਸਥਾਵਾਂ ਨੂੰ ਇਹ ਹੁਕਮ ਜਾਰੀ ਕੀਤੇ ਹਨ ਕਿ ਵਿਦਿਆਰਥੀਆਂ ਦੇ ਨਤੀਜੇ 10 ਜੂਨ ਤੋਂ ਪਹਿਲਾਂ-ਪਹਿਲਾਂ ਐਲਾਨੇ ਜਾਣ ਤਾਂ ਜੋ ਵਿਦਿਆਰਥੀ ਵੱਖ ਵੱਖ ਸਿੱਖਿਆ ਸੰਸਥਾਵਾਂ ਵਲੋਂ ਲਈਆਂ ਜਾਂਦੀਆਂ ਪ੍ਰਵੇਸ਼ ਪ੍ਰੀਖਿਆਵਾਂ ਵਿੱਚ ਬੈਠ ਸਕਣਅਤੇ ਅਗਲੀ ਕਲਾਸ ਦੀ ਪੜ੍ਹਾਈ ਸਮੇਂ ਸਿਰ ਸ਼ੁਰੂ ਕਰ ਸਕਣ। ਇਸ ਸਬੰਧੀ ਤਿਆਰੀਆਂ ਜ਼ੋਰਾਂ ਤੇ ਚਲ ਰਹੀਆਂ ਹਨ ਅਤੇ ਬੋਰਡ ਅਧਿਕਾਰੀ ਤੇ ਕਰਮਚਾਰੀ ਛੇਤੀ ਤੋਂ ਛੇਤੀ ਨਤੀਜਾ ਤਿਆਰ ਕਰਨ ਵਿੱਚ ਲੱਗੇ ਹੋਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਅਤੇ ਫੇਲ੍ਹ ਤੋਂ ਕੰਪਾਰਟਮੈਂਟ ਬਣਾਉਣ ਲਈ ਕੁਲ ਅੰਕਾਂ ਦਾ 1 ਫੀਸਦੀ ਗਰੇਸ ਅੰਕ ਦਿੱਤੇ ਜਾਂਦੇ ਹਨ। ਦਸਵੀਂ ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ 6 ਵਿਸ਼ਿਆਂ ਦੀ ਪ੍ਰੀਖਿਆ ਦੇਣੀ ਪੈਂਦੀ ਸੀ ਪਰ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ 2 ਵਾਧੂ ਵਿਸ਼ੇ ਦੇਣੇ ਪੈਂਦੇ ਹਨ। ਵਿਦਿਆਰਥੀਆਂ ਦੇ ਕੁਲ ਅੰਕ ਵੀ 650 ਹੀ ਮੰਨੇ ਜਾਂਦੇ ਹਨ ਅਤੇ ਮੈਰਿਟ ਲਿਸਟ ਵੀ 650 ਅੰਕਾਂ ਦੇ ਅਧਾਰ ਤੇ ਗਿਣੀ ਜਾਂਦੀ ਸੀ।




http://www.DhawanNews.com

No comments:

 
eXTReMe Tracker