Monday, June 1, 2009

ਪੀ ਵੀ ਨਾਇਕ ਨੇ ਸੰਭਾਲੀ ਏਅਰਫੋਰਸ ਦੀ ਕਮਾਨ

ਨਵੀਂ ਦਿੱਲੀ 31 ਮਈ ਏਅਰ ਚੀ/ ਮਾਰਸ਼ਲ ਪ੍ਰਦੀਪ ਵਸੰਤ ਨਾਇਕ ਨੇ ਭਾਰਤੀ ਏਅਰ ਫੋਰਸ ਦੇ 19ਵੇਂ ਮੁਖੀ ਦਾ ਅਹੁਦਾ ਸੰਭਾਲ ਲਿਆ ਹੈ। ਨਾਇਕ ਫਲੀ ਹੋਮੀ ਮੇਜਰ ਦੀ ਥਾਂ �ਤੇ ਨਿਯੁਕਤ ਕੀਤੇ ਗਏ ਹਨ। ਏਅਰ ਫੋਰਸ ਹੈਡ ਕੁਆਰਟਰ ਵਿੱਚ ਏਅਰ ਚੀ/ ਮਾਰਸ਼ਲ ਨਾਇਕ ਨੇ ਸਾਬਕਾ ਏਅਰ ਫੋਰਸ ਮੁਖੀ ਐਫ ਐਚ ਮੇਜਰ ਤੋਂ ਆਪਣਾ ਚਾਰਜ ਸੰਭਾਲਿਆ। ਚਾਰਜ ਸੰਭਾਲਣ ਤੋਂ ਪਹਿਲਾਂ ਸ੍ਰੀ ਨਾਇਕ ਨੇ ਏਅਰ ਫੋਰਸ ਦੀ ਸਲਾਮੀ ਪਰੇਡ ਦਾ ਨਿਰੀਖਣ ਕੀਤਾ। ਬਾਅਦ ਵਿੱਚ ਉਨ੍ਹਾਂ ਏਅਰ ਫੋਰਸ ਦੇ ਏਅਰ ਕਮਾਂਡਰਾਂ ਨੂੰ ਸੰਬੋਧਨ ਕੀਤਾ। ਏਅਰ ਚੀ/ ਮਾਰਸ਼ਲ ਨਾਇਕ ਨੇ ਭਾਰਤੀ ਏਅਰ ਫੋਰਸ ਵਿੱਚ 21 ਜੂਨ 1969 ਵਿੱਚ ਕਮਿਸ਼ਨ ਲਿਆ ਅਤੇ ਲੜਾਕੂ ਜਹਾਜ਼ ਦੇ ਪਾਇਲਟ ਬਣੇ। ਉਨ੍ਹਾਂ 1971 ਦੀ ਲੜਾਈ ਵਿੱਚ ਵੀ ਭਾਗ ਲਿਆ ਸੀ। ਏਅਰ ਫੋਰਸ ਮੁਖੀ ਬਣਨ ਤੋਂ ਪਹਿਲਾਂ ਉਹ ਏਅਰ ਫੋਰਸ �ਚ ਉਪ ਮੁਖੀ ਸਨ।




http://www.DhawanNews.com

No comments:

 
eXTReMe Tracker