Monday, June 1, 2009

ਕਿਸਾਨਾਂ ਨੂੰ ਸਿੱਧੀ ਅਦਾਇਗੀ ਬਾਰੇ ਗੈਰਯਕੀਨੀ ਬਰਕਰਾਰ

ਚੰਡੀਗੜ੍ਹ 31 ਮਈ ਝੋਨੇ ਦੀ ਫਸਲ ਦੀ ਲੁਆਈ ਸਿਰ ਤੇ ਆ ਗਈ ਹੈ, ਪਰ ਫਸਲ ਦੀ ਕੀਮਤ ਦੀ ਕਿਸਾਨ ਨੂੰ ਸਿੱਦੀ ਅਦਾਇਗੀ ਕਰਨ ਦੇ ਸਰਕਾਰੀ ਫੈਸਲੇ ਬਾਰੇ ਅਜੇ ਤੱਕ ਗੈਰਯਕੀਨੀ ਦੀ ਹਾਲਤ ਬਣੀ ਹੋਈ ਹੈ। ਪੰਜਾਬ ਰਾਜ ਮੰਡੀ ਬੋਰਡ ਸਿੱਧੀ ਅਦਾਇਗੀ ਕਰਨ ਲਈ ਤਿਆਰ ਹੈ। ਆੜ੍ਹਤੀਆਂ ਦਾ ਕਹਿਣ ਾਹੈ ਕਿ ਕਿਸਾਨ ਦੀ ਮਰਜ਼ੀ ਹੈ ਕਿ ਫਸਲ ਦੀ ਅਦਾਇਗੀ ਸਿੱਧੀ ਚੈਕ ਨਾਲ ਲੈਣੀ ਹੈ ਜਾਂ ਆੜ੍ਹਤੀਆਂ ਤੋਂ ਨਕਦ ਲੈਣੀ ਹੈ। ਾਿਨ ਜਥੇਬੰਦੀਆਂ ਕਿਸਾਨ ਨੂੰ ਸਿੱਧੀ ਅਦਾਇਗੀ ਕੀਤੇ ਜਾਣ ਦੇ ਹੱਕ ਵਿੱਚ ਹਨ ਪਰ ਖੁਰਾਕ ਅਤੇ ਸਿਵਲ ਸਪਾਲਈ ਵਿਭਾਗ ਸਾਰੇ ਮਾਮਲੇ ਬਾਰੇ ਅਜੇ ਤੱਕ ਚੁੱਪ ਹੈ। ਜ਼ਿਕਰਯੋਗ ਹੈ ਕਿ ਕਿਸਾਨ ਨੂੰ ਫਸਲ ਦੀ ਕੀਮਤ ਦੀ ਅਦਾਇਗੀ ਸਿੱਧੀ ਕਰਨ ਦੇ ਮੁੱਦੇ ਤੇ ਪਿਛਲੇ ਕਾਫੀ ਸਮੇਂ ਤੋਂ ਵਿਵਾਦ ਚਲ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਸ ਮਾਮਲੇ ਵਾਸਤੇ ਕਮੇਟੀ ਬਣਾਈ ਗਈ ਸੀ ਪਰ ਕੋਈ ਠੋਸ ਫੈਸਲਾ ਨਾ ਹੋ ਸਕਿਆ। ਮੋਜੂਦਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਨੇ ਝੋਨੇ ਦੀ ਪਿਛਲੀ ਫਸਲ ਦੇ ਬੋਨਸ ਦੀ ਅਦਾਇਗੀ ਕਿਸਾਨ ਨੂੰ ਚੈਕ ਰਾਹੀਂ ਕੀਤੀ ਸੀ। ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਲਈ ਮੁਫਤ ਵਿੱਚ ਬੈਂਕ ਖਾਤੇ ਖੂਲਵਾੲੁ ਸਨ। ਸਰਕਾਰ ਮੰਨਦੀ ਹੈ ਕਿ ਕਿਸਾਨਾਂ ਨੂੰ ਚੈਕ ਰਾਹੀਂ ਅਦਾਇਗੀ ਵਿੱਚ ਕੋਈ ਮੁਸ਼ਕਿਲ ਨਹੀਂ ਸੀ ਆਈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਦੱਸਿਆ ਹੈ ਕਿ ਉਨਹਾਂ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਕਿਸਾਨਾਂ ਨੂੰ ਚੈਕ ਰਾਹੀਂ ਅਦਾਇਗੀ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਮੰਡੀ ਬੋਰਡ ਝੋਨੇ ਦੀ ਅਗਾਮੀ ਫਸਲ ਲਈ ਕਿਸਾਨ ਨੂੰ ਸਿੱਧੀ ਅਦਾਇਗੀ ਕਰਨ ਲਈ ਤਿਆਰ ਹੈ। ਫਸਲ ਆਉਣ ਤੱਕ ਇਸ ਪ੍ਰਣਾਲੀ ਵਿਚਲੀਆਂ ਸਾਰੀਆਂ ਘਾਟਾਂ ਨੂੰ ਦੂਰ ਕਰ ਲਿਆਂ ਜਾ ਸਕਦਾ ਹੈ। ਉਂਹਾਂ ਕਿਹਾ ਕਿ ਜੁਲਾਈ ਤੋਂ ਕਿਸਾਨਾਂ ਨੂੰ ਸਿੱਧੀ ਅਦਾਇਗੀ ਕਰਨ ਬਾਰੇ ਨੋਟੀਫੀਕੇਸ਼ਨ ਪਹਿਲਾਂ ਹੀ ਹੋ ਚੁੱਕਾ ਹੈ।






http://www.DhawanNews.com

No comments:

 
eXTReMe Tracker