Monday, June 1, 2009

ਜੂਨੀਅਰ ਮੁੱਕੇਬਾਜ਼ੀ ਵਿੱਚ ਭਾਰਤ ਨੂੰ ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗੇ

ਨਵੀਂ ਦਿੱਲੀ 31 ਮਈ ਅਰਮੀਨੀਆ ਵਿੱਚ ੲੋਰੋਵਾਨ ਵਿੱਚ ਖਤਮ ਹੋਈ ਏਆਈਬੀਏ ਜੂਨੀਅਰ ਮੁੱਕੇਬਾਜ਼ੀ ਚੈਪੀਅਨਸ਼ਿਪ ਵਿੱਚ ਭਾਰਤ ਨੂੰ ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗਿਆਂ ਨਾਲ ਹੀ ਸਬਰ ਕਰਨਾ ਪਿਆ। ਪਿਨਵੇਟ (46 ਕਿਲੋ) ਵਿੱਚ ਸੰਦੀਪ ਸਿੰਘ ਦੇ ਹਾਰ ਜਾਣ ਕਾਰਨ ਭਾਰਤ ਦੀ ਸੋਨ ਤਮਗਾ ਜਿੱਤਣ ਦੀ ਉਮੀਦ ਪੂਰੀ ਨਹੀਂ ਹੋ ਸਕੀ। ਸੰਦੀਪ ਇਕੋ-ਇਕ ਭਾਰਤੀ ਮੁੱਕੇਬਾਜ਼ ਸੀ, ਜੋ ਫਾਇਨਲ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ। ਭਾਰਤ ਨੇ 2007 ਵਿੱਚ ਹੋਈ ਪਿਛਲੀ ਚੈਪੀਅਨਸ਼ਿਪ ਦੌਰਾਨ ਸੋਨੇ ਦਾ ਇਕ ਅਤੇ ਚਾਂਦੀ ਦੇ ਦੋ ਤਮਗੇ ਜਿੱਤੇ ਸਨ। ਇਸ ਵਾਰ ਤਮਗਿਆਂ ਦੀ ਗਿਣਤੀ ਤਾਂ ਵੱਧ ਗਈ, ਪਰ ਸੋਨ ਤਮਗਾ ਹਾਸਲ ਨਹੀਂ ਹੋ ਸਕਿਆ। ਫਾਇਨਲ ਵਿੱਚ ਹਾਰਨ ਉਤੇ ਸੰਦੀਪ ਨੂੰ ਚਾਂਦੀ ਦਾ ਤਮਗਾ ਮਿਲਿਆ। ਸੰਦੀਪ ਨੂੰ ਮੇਜ਼ਬਾਨ ਅਰਮੀਨੀਆ ਦੇ ਕੋਰਯੂਨ ਨੇ 10-4 ਨਾਲ ਹਰਾਇਆ।


http://www.DhawanNews.com

No comments:

 
eXTReMe Tracker